ਯੂ.ਏ.ਈ. ''ਚ ਰਹਿੰਦੇ ਭਾਰਤੀ ਭਾਈਚਾਰੇ ਨੇ ਕੇਰਲ ਦੇ ਹੜ੍ਹ ਪੀੜਤਾਂ ਦੀ ਕੀਤੀ ਮਦਦ

08/13/2019 3:58:16 PM

ਦੁਬਈ (ਭਾਸ਼ਾ)— ਸੰਯੁਕਤ ਅਰਬ ਅਮੀਰਾਤ ਵਿਚ ਰਹਿ ਰਹੇ ਪ੍ਰਵਾਸੀ ਭਾਰਤੀ ਕੇਰਲ ਵਿਚ ਆਏ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਹੜ੍ਹ ਵਿਚ ਹੁਣ ਤੱਕ 88 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਕ ਅੰਗਰੇਜ਼ੀ ਅਖਬਾਰ ਵਿਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਮੂਲ ਰੂਪ ਨਾਲ ਕੇਰਲ ਦੇ ਰਹਿਣ ਵਾਲੇ 50 ਰੰਗਮੰਚ ਕਲਾਕਾਰਾਂ ਦੇ ਸਮੂਹ ਨੇ 'ਵੌਇਸ ਆਫ ਹਿਊਮੈਨਿਟੀ' ਨਾਲ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸਮੱਗਰੀ ਜੁਟਾਉਣ ਲਈ 3 ਸੰਗ੍ਰਹਿ ਕੇਂਦਰ ਸਥਾਪਿਤ ਕੀਤੇ ਹਨ। 

ਸਮੂਹ ਦੀ ਸੰਯੁਕਤ ਸਕੱਤਰ ਸ਼ੌਕੀ ਸੁਲੇਮਾਨ ਨੇ ਕਿਹਾ,''ਅਸੀਂ ਵਿਸ਼ੇਸ਼ ਤੌਰ 'ਤੇ ਕੱਪੜੇ, ਔਰਤਾਂ ਅਤੇ ਬੱਚਿਆਂ ਦੀ ਸਿਹਤ ਨਾਲ ਸਬੰਧਤ ਸਾਮਾਨ, ਬਿਸਕੁੱਟ ਜਿਹੇ ਖਾਣੇ ਦਾ ਸਾਮਾਨ ਅਤੇ ਚੱਪਲਾਂ ਆਦਿ ਇਕੱਠੀਆਂ ਕਰ ਰਹੇ ਹਾਂ।'' ਉਨ੍ਹਾਂ ਨੇ ਦੱਸਿਆ ਕਿ ਦੁਬਈ ਵਿਚ ਤਿੰਨ ਸੰਗ੍ਰਹਿ ਕੇਂਦਰ ਬਣਾਏ ਗਏ ਹਨ। ਸੁਲੇਮਾਨ ਨੇ ਦੱਸਿਆ ਕਿ ਭਾਰਤ ਵਿਚ ਵਿਭਿੰਨ ਕੈਂਪਾਂ ਵਿਚ ਬਚਾਅ ਅਤੇ ਰਾਹਤ ਕੰਮਾਂ ਵਿਚ ਤਾਲਮੇਲ ਕਰ ਰਹੇ ਸਮੂਹ ਦੇ ਮੈਂਬਰਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ 'ਤੇ ਲੋੜਵੰਦਾਂ ਦਾ ਮੁਲਾਂਕਣ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ,''ਅਸੀਂ ਇਕੱਠੇ ਕੀਤਾ ਗਿਆ ਸਾਮਾਨ ਕਾਰਗੋ ਜ਼ਰੀਏ ਭੇਜਾਂਗੇ, ਜਿਸ ਨੂੰ ਸਾਡੇ ਮੈਂਬਰ ਨਿੱਜੀ ਤੌਰ 'ਤੇ ਵੰਡਣਗੇ। ਅਸੀਂ ਹਰ ਸੰਭਵ ਮਦਦ ਦੀ ਕੋਸ਼ਿਸ਼ ਕਰ ਰਹੇ ਹਾਂ।''


Vandana

Content Editor

Related News