ਕੋਰੋਨਾ ਮਰੀਜ਼ ਦੇ ਅੰਤਿਮ ਸੰਸਕਾਰ ''ਚ ਇਕੱਠੀ ਹੋਈ ਭੀੜ, 18 ਹੋਏ ਪ੍ਰਭਾਵਿਤ

05/30/2020 7:37:33 PM

ਮੁੰਬਈ - ਕੋਰੋਨਾ ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿੰਗ ਜ਼ਰੂਰੀ ਹੈ। ਇਕ ਨਿੱਕੀ ਜਿਹੀ ਗਲਤੀ ਨਾਲ ਇਨਫੈਕਸ਼ਨ ਫੈਲ ਸਕਦੀ ਹੈ। ਇਸ ਦੀ ਉਦਾਹਰਣ ਮੁੰਬਈ ਦੇ ਓਲਹਾਸਨਗਰ ਵਿਚ ਦੇਖਣ ਨੂੰ ਮਿਲੀ, ਜਿਥੇ ਕੋਰੋਨਾ ਪਾਜ਼ੇਟਿਵ ਮਹਿਲਾ ਦੇ ਅੰਤਿਮ ਸੰਸਕਾਰ ਵਿਚ ਗਏ 18 ਲੋਕਾਂ ਨੂੰ ਵੀ ਪ੍ਰਭਾਵਿਤ ਪਾਇਆ ਗਿਆ ਹੈ। ਇਹ ਸਾਰੇ ਲੋਕ ਮਿ੍ਰਤਕਾ ਦੇ ਦੋਸਤ, ਰਿਸ਼ਤੇਦਾਰ ਅਤੇ ਪਰਿਵਾਰ ਦੇ ਮੈਂਬਰ ਸਨ। ਓਲਹਾਸਨਗਰ ਵਿਚ ਇਕ ਹੀ ਮਹੀਨੇ ਵਿਚ ਇਸ ਤਰ੍ਹਾਂ ਦਾ ਇਹ ਦੂਜਾ ਮਾਮਲਾ ਹੈ। ਨਿਯਮਾਂ ਮੁਤਾਬਕ, ਅੰਤਿਮ ਸੰਸਕਾਰ ਵਿਚ ਵੀ ਭੀੜਭਾੜ ਨਹੀਂ ਜੁਟਾਉਣੀ ਹੈ ਅਤੇ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਣਾ ਹੈ।

ਇਸ ਤੋਂ ਪਹਿਲਾਂ 5 ਮਈ ਨੂੰ 50 ਸਾਲਾ ਵਿਅਕਤੀ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਓਲਹਾਸਨਗਰ ਦੇ ਖੰਨਾ ਕਮਾਪਾਉਂਡ ਏਰੀਆ ਵਿਚ ਵਿਅਕਤੀ ਦੇ ਅੰਤਿਮ ਸੰਸਕਾਰ ਵਿਚ ਬਹੁਤ ਸਾਰੇ ਲੋਕ ਇਕੱਠੇ ਹੋ ਗਏ ਅਤੇ 20 ਤੋਂ ਜ਼ਿਆਦਾ ਲੋਕ ਕੋਰੋਨਾ ਤੋਂ ਵੀ ਪ੍ਰਭਾਵਿਤ ਹੋਏ।

ਪਰਿਵਾਰ ਵਾਲਿਆਂ ਖਿਲਾਫ ਦਰਜ ਹੋਵੇਗੀ ਐਫ. ਆਈ. ਆਰ.
ਓਲਹਾਸਨਗਰ ਨਗਰ ਪਾਲਿਕਾ ਦੇ ਮੁੱਖ ਸਿਹਤ ਅਧਿਕਾਰੀ ਸੁਹਾਸ ਮਨਹੋਲਕਰ ਨੇ ਕਿਹਾ ਕਿ ਅਸੀਂ ਜਨਤਾ ਤੋਂ ਵਾਰ-ਵਾਰ ਅਪੀਲ ਕੀਤੀ ਹੈ ਕਿ ਉਹ ਰਾਜ ਸਰਕਾਰ ਵੱਲੋਂ ਜਾਰੀ ਨਿਯਮਾਂ ਦਾ ਪਾਲਣ ਕਰਨ ਅਤੇ ਅੰਤਿਮ ਸੰਸਕਾਰ ਵੇਲੇ ਦੱਸੇ ਗਏ ਤਰੀਕਿਆਂ ਨੂੰ ਇਸਤੇਮਾਲ ਵਿਚ ਲਿਆਓ। ਇਸ ਮਾਮਲੇ ਵਿਚ ਮਿ੍ਰਤਕਾਂ ਦੇ ਪਰਿਵਾਰ ਵਾਲਿਆਂ ਨੇ ਨਿਯਮਾਂ ਦਾ ਉਲੰਘਣ ਕੀਤਾ ਹੈ, ਅਜਿਹੇ ਵਿਚ ਅਸੀ ਐਫ. ਆਈ. ਆਰ. ਦਰਜ ਕਰਾਵਾਂਗੇ।


Khushdeep Jassi

Content Editor

Related News