12ਵੀਂ ਦੀ ਪ੍ਰੀਖਿਆ ਪੈਰ ਨਾਲ ਲਿਖਣ ਵਾਲੇ ਵਿਦਿਆਰਥੀ ਨੇ 78 ਫ਼ੀਸਦੀ ਅੰਕ ਕੀਤੇ ਹਾਸਲ

05/24/2024 6:22:28 PM

ਲਾਤੂਰ (ਭਾਸ਼ਾ)- ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਇਕ ਦਿਵਿਆਂਗ ਵਿਦਿਆਰਥੀ ਨੇ 12ਵੀਂ ਦੀ ਪ੍ਰੀਖਿਆ ਆਪਣੇ ਪੈਰ ਨਾਲ ਲਿਖ ਕੇ 78 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ। ਵਿਦਿਆਰਥੀ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਅਧਿਕਾਰੀ ਬਣਨਾ ਚਾਹੁੰਦਾ ਹੈ। ਵਿਗਿਆਨ 'ਸਟ੍ਰੀਮ' ਦੇ ਵਿਦਿਆਰਥੀ ਗੌਸ ਸ਼ੇਖ ਨੇ ਪ੍ਰੀਖਿਆ ਲੇਖਕ ਦੀ ਮਦਦ ਲੈਣ ਤੋਂ ਇਨਕਾਰ ਕਰ, ਮਾਰਚ 'ਚ ਆਯੋਜਿਤ 12ਵੀਂ ਦੀ ਪ੍ਰੀਖਿਆ ਦੌਰਾਨ ਆਪਣੇ ਪੈਰ ਦੀਆਂ ਉਂਗਲੀਆਂ ਨਾਲ ਉੱਤਰ ਲਿਖਿਆ ਸੀ। ਗੌਸ ਦੇ ਜਨਮ ਤੋਂ ਹੀ ਹੱਥ ਨਹੀਂ ਸਨ। ਪ੍ਰੀਖਿਆ ਨਤੀਜੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਐਲਾਨ ਹੋਏ ਹਨ। 

ਇਕ ਛੋਟੇ ਜਿਹੇ ਪਿੰਡ ਦੇ ਰਹਿਣ ਵਾਲੇ 17 ਸਾਲਾ ਗੌਸ ਨੇ ਆਪਣੀ ਸਕੂਲੀ ਸਿੱਖਿਆ ਵਸੰਤਨਗਰ ਟਾਂਡਾ ਦੇ ਰੇਣੂਕਾਦੇਵੀ ਹਾਇਰ ਸੈਕੰਡਰੀ ਆਸ਼ਰਮ ਸਕੂਲ 'ਚ ਪੂਰੀ ਕੀਤੀ, ਜਿੱਥੇ ਉਨ੍ਹਾਂ ਦੇ ਪਿਤਾ ਇਕ ਚਤੁਰਥ ਸ਼੍ਰੇਣੀ ਕਰਮਚਾਰੀ ਵਜੋਂ ਤਾਇਨਾਤ ਹਨ। ਗੌਸ ਦੇ ਪਿਤਾ ਅਮਜ਼ਦ ਨੇ ਕਿਹਾ,''ਗੌਸ ਨੇ ਚਾਰ ਸਾਲ ਦੀ ਉਮਰ ਤੋਂ ਹੀ ਅੰਕ ਅਤੇ ਅੱਖਰ ਲਿਖਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਅਧਿਆਪਕਾਂ ਨੇ ਉਸ ਨੂੰ ਆਪਣੇ ਪੈਰ ਦੀਆਂ ਉਂਗਲੀਆਂ ਨਾਲ ਲਿਖਣ ਦਾ ਅਭਿਆਸ ਕਰਵਾਇਆ। ਆਮ ਵਿਦਿਆਰਥੀਆਂ ਨੂੰ ਦਿੱਤੇ ਗਏ ਸਮੇਂ 'ਚ ਹੀ ਗੌਸ ਆਪਣਾ ਪ੍ਰੀਖਿਆ ਲੇਖਨ ਕੰਮ ਪੂਰਾ ਕਰ ਲੈਂਦਾ ਹੈ।'' ਗੌਸ ਨੇ ਕਿਹਾ,''ਬਚਪਨ ਤੋਂ ਹੀ ਮੈਂ ਆਪਣੇ ਦੇਸ਼ ਦੀ ਸੇਵਾ ਕਰਨ ਦਾ ਸੁਫ਼ਨਾ ਦੇਖਿਆ ਹੈ, ਇਸ ਲਈ ਮੈਂ ਇਕ ਆਈ.ਏ.ਐੱਸ. ਅਧਿਕਾਰੀ ਬਣਨਾ ਚਾਹੁੰਦਾ ਹਾਂ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News