ਸ਼੍ਰੀਲੰਕਾਈ ਜਲ ਸੈਨਾ ਨੇ 7 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

Sunday, Jul 13, 2025 - 01:14 PM (IST)

ਸ਼੍ਰੀਲੰਕਾਈ ਜਲ ਸੈਨਾ ਨੇ 7 ਭਾਰਤੀ ਮਛੇਰੇ ਕੀਤੇ ਗ੍ਰਿਫ਼ਤਾਰ

ਰਾਮੇਸ਼ਵਰਮ/ਕੋਲੰਬੋ (ਏਐਨਆਈ): ਸ਼੍ਰੀਲੰਕਾਈ ਜਲ ਸੈਨਾ ਨੇ ਸੱਤ ਭਾਰਤੀ ਮਛੇਰਿਆਂ ਨੂੰ ਦੋਵਾਂ ਦੇਸ਼ਾਂ ਵਿਚਕਾਰ ਸਮੁੰਦਰੀ ਸਰਹੱਦ ਪਾਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।ਰਾਮੇਸ਼ਵਰਮ ਮਛੇਰਿਆਂ ਦੀ ਐਸੋਸੀਏਸ਼ਨ ਇਸ ਸਬੰਧੀ ਜਾਣਕਾਰੀ ਦਿੱਤੀ।

ਐਸੋਸਿਏਸ਼ਨ ਅਨੁਸਾਰ ਸਵੇਰੇ 5 ਵਜੇ ਦੇ ਕਰੀਬ ਸ਼੍ਰੀਲੰਕਾਈ ਜਲ ਸੈਨਾ ਨੇ ਮੱਛੀ ਫੜਨ ਵਾਲੀ ਕਿਸ਼ਤੀ 'IND-TN-10-MM-746' ਦੇ ਚਾਲਕ ਦਲ ਨੂੰ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਪਾਰ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲਿਆ। ਫੜੇ ਗਏ ਮਛੇਰਿਆਂ ਦੀ ਪਛਾਣ ਪੀ ਤੁਥਾਰ (40) ਵਾਸੀ ਥੰਗਾਚੀਮਾਦਮ ਰਾਜਾ ਨਗਰ, ਪੀ ਐਡੀਸਨ (51) ਵਾਸੀ ਥੰਗਾਚੀਮਾਦਮ ਵਾਲਾਸਾਈ ਸਟ੍ਰੀਟ, ਸ਼ਨਮੁਗਮ (50) ਰਾਮੇਸ਼ਵਰਮ ਟੀਐਸਐਮ ਨਗਰ, ਸਕਤੀਵੇਲ (47), ਜਗਦੀਸ਼ (48), ਦਲਵਿਨ ਰਾਜ (46) ਅਤੇ ਮੰਥੋਪ ਦੇ ਅਨਬਾਝਗਨ ਵਜੋਂ ਕੀਤੀ ਹੈ, ਜਿਨ੍ਹਾਂ ਨੂੰ ਜਾਂਚ ਲਈ ਸ਼੍ਰੀਲੰਕਾ ਦੇ ਕਾਂਕੇਸੰਥੁਰਾਈ ਪੋਰਟ ਵਿਖੇ ਲਿਜਾਇਆ ਗਿਆ।

ਪੜ੍ਹੋ ਇਹ ਅਹਿਮ ਖ਼ਬਰ-Trump ਦਾ ਦਬਦਬਾ, ਵਕੀਲਾਂ ਅਤੇ ਸਟਾਫ 'ਤੇ ਡਿੱਗੀ ਗਾਜ਼

ਇਸ ਮਹੀਨੇ ਦੇ ਸ਼ੁਰੂ ਵਿੱਚ ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਵਿੱਚ ਧਨੁਸ਼ਕੋਡੀ ਦੇ ਚਾਰ ਮਛੇਰੇ, ਜਿਨ੍ਹਾਂ ਨੂੰ ਸ੍ਰੀਲੰਕਾ ਦੀ ਜਲ ਸੈਨਾ ਨੇ ਮੱਧ ਸਮੁੰਦਰ ਵਿੱਚ ਉਨ੍ਹਾਂ ਦੀ ਕਿਸ਼ਤੀ ਦੇ ਪਲਟਣ ਤੋਂ ਬਾਅਦ ਬਚਾਇਆ ਸੀ, ਸੁਰੱਖਿਅਤ ਆਪਣੇ ਘਰ ਵਾਪਸ ਪਰਤ ਆਏ।


ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News