ਕੁਵੈਤ ਹਵਾਈ ਅੱਡੇ ''ਤੇ ਜਹਾਜ਼ ਹੇਠਾਂ ਆਉਣ ਕਾਰਨ ਭਾਰਤੀ ਨੌਜਵਾਨ ਦੀ ਮੌਤ

05/08/2019 10:10:06 AM

ਕੁਵੈਤ ਸਿਟੀ (ਬਿਊਰੋ)— ਕੁਵੈਤ ਹਵਾਈ ਅੱਡੇ 'ਤੇ ਵਾਪਰੇ ਇਕ ਹਾਦਸੇ ਵਿਚ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਅਸਲ ਵਿਚ ਜਹਾਜ਼ ਨੂੰ ਯਾਰਡ ਤੋਂ ਟਰਮੀਨਲ ਲਿਆਉਣ ਦੌਰਾਨ ਇਕ ਭਾਰਤੀ ਨੌਜਵਾਨ ਉਸ ਦੇ ਪਹੀਆਂ ਹੇਠਾਂ ਆ ਗਿਆ। ਇਸ ਕਾਰਨ ਉਸ ਦੀ ਮੌਤ ਹੋ ਗਈ। ਇਹ ਨੌਜਵਾਨ ਕੇਰਲ ਦਾ ਰਹਿਣ ਵਾਲਾ ਸੀ। 36 ਸਾਲ ਦਾ ਆਨੰਦ ਰਾਮਚੰਦਰਨ ਕੁਵੈਤ ਹਵਾਈ ਅੱਡੇ 'ਤੇ ਤਕਨੀਕੀ ਕਰਮਚਾਰੀ ਦੇ ਅਹੁਦੇ 'ਤੇ ਤਾਇਨਾਤ ਸੀ। ਇਹ ਹਾਦਸਾ ਸੋਮਵਾਰ ਦੁਪਹਿਰ ਵਾਪਰਿਆ।

PunjabKesari

ਸੋਮਵਾਰ ਨੂੰ ਬੋਇੰਗ-777 ਜਹਾਜ਼ ਨੂੰ ਜਦੋਂ ਟਰਮੀਨਲ 'ਤੇ ਲਿਆਇਆ ਜਾ ਰਿਹਾ ਸੀ ਤਾਂ ਉਹ ਉਸ ਦੇ ਨੇੜੇ ਖੜ੍ਹਾ ਸੀ ਅਤੇ ਇਸ ਪੂਰੀ ਪ੍ਰਕਿਰਿਆ ਨੂੰ ਦੇਖ ਰਿਹਾ ਸੀ। ਇਸੇ ਦੌਰਾਨ ਉਹ ਜਹਾਜ਼ ਦੇ ਪਹੀਆਂ ਹੇਠਾਂ ਆ ਗਿਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੁਵੈਤ ਏਅਰਵੇਜ਼ ਨੇ ਟਵਿੱਟਰ 'ਤੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਦੁਖਦਾਈ ਹਾਦਸਾ ਸੋਮਵਾਰ ਦੁਪਹਿਰ 3:10 ਵਜੇ ਉਸ ਸਮੇਂ ਵਾਪਰਿਆ ਜਦੋਂ ਤਕਨੀਕੀ ਕਰਮਚਾਰੀ ਹਵਾਈ ਅੱਡੇ ਦੇ ਯਾਰਡ ਤੋਂ ਟਰਮੀਨਲ-4 ਤੱਕ ਜਹਾਜ਼ ਲਿਆ ਰਹੇ ਸਨ। 

PunjabKesari

ਇਸ ਦੌਰਾਨ ਜਹਾਜ਼ ਵਿਚ ਕੋਈ ਵੀ ਯਾਤਰੀ ਜਾਂ ਚਾਲਕ ਦਲ ਦਾ ਮੈਂਬਰ ਮੌਜੂਦ ਨਹੀਂ ਸੀ। ਫਿਲਹਾਲ ਹਾਦਸਾ ਹੋਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਆਨੰਦ ਦੇ ਇਕ ਰਿਸ਼ਤੇਦਾਰ ਬੀਜੂ ਨਾਇਰ ਨੇ ਦੱਸਿਆ ਕਿ ਉਹ ਸਾਲ 2009 ਤੋਂ ਕੁਵੈਤ ਏਅਰਵੇਜ਼ ਵਿਚ ਕੰਮ ਕਰ ਰਿਹਾ ਸੀ।


Vandana

Content Editor

Related News