ਬੈਂਗਲੁਰੂ ਤੋਂ ਮੁੰਬਈ ਦਾ ਸਫ਼ਰ ਹੁਣ ਹੋਵੇਗਾ ਹੋਰ ਆਸਾਨ; ਕਰਨਾਟਕ ਨੂੰ ਮਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਦੀ ਸੌਗਾਤ

Monday, Nov 02, 2026 - 05:26 PM (IST)

ਬੈਂਗਲੁਰੂ ਤੋਂ ਮੁੰਬਈ ਦਾ ਸਫ਼ਰ ਹੁਣ ਹੋਵੇਗਾ ਹੋਰ ਆਸਾਨ; ਕਰਨਾਟਕ ਨੂੰ ਮਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਦੀ ਸੌਗਾਤ

ਬੈਂਗਲੁਰੂ (ਏਜੰਸੀ) - ਬੈਂਗਲੁਰੂ ਤੋਂ ਮੁੰਬਈ ਦਾ ਸਫ਼ਰ ਹੁਣ ਹੋਰ ਆਸਾਨ ਹੋਵੇਗਾ। ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਐਤਵਾਰ ਨੂੰ ਬੈਂਗਲੁਰੂ ਅਤੇ ਮੁੰਬਈ ਵਿਚਾਲੇ ਚੱਲਣ ਵਾਲੀ ਵੰਦੇ ਭਾਰਤ ਸਲੀਪਰ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਟ੍ਰੇਨ ਦੇ ਸ਼ੁਰੂ ਹੋਣ ਨਾਲ ਦੋਵਾਂ ਪ੍ਰਮੁੱਖ ਮਹਾਨਗਰਾਂ ਵਿਚਾਲੇ ਰਾਤ ਸਮੇਂ ਰੇਲ ਸੰਪਰਕ ਮਜ਼ਬੂਤ ਹੋਵੇਗਾ।

ਉਨ੍ਹਾਂ ਦੱਸਿਆ ਕਿ 16 ਡੱਬਿਆਂ ਵਾਲੀ ਵੰਦੇ ਭਾਰਤ ਸਲੀਪਰ ਟ੍ਰੇਨ ਬੈਂਗਲੁਰੂ ਦੇ ਸਰ ਐੱਮ. ਵਿਸ਼ਵੇਸ਼ਵਰੱਈਆ ਟਰਮੀਨਲ (ਐੱਸ. ਐੱਮ. ਵੀ. ਟੀ.) ਤੋਂ ਰਵਾਨਾ ਹੋਈ, ਜੋ ਸੋਮਵਾਰ ਸਵੇਰੇ 6.15 ਵਜੇ ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਸ (ਸੀ. ਐੱਸ. ਐੱਮ. ਟੀ.) ਪਹੁੰਚੇਗੀ। ਇਸ ਮੌਕੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਐੱਚ. ਡੀ. ਕੁਮਾਰਸਵਾਮੀ, ਰਾਜ ਮੰਤਰੀ ਵੀ. ਸੋਮੰਨਾ ਅਤੇ ਸ਼ੋਭਾ ਕਰੰਦਲਾਜੇ ਸਮੇਤ ਸੰਸਦ ਮੈਂਬਰ ਤੇਜਸਵੀ ਸੂਰਿਆ, ਪੀ. ਸੀ. ਮੋਹਨ ਅਤੇ ਸੀ. ਐੱਨ. ਮੰਜੂਨਾਥ ਸਮੇਤ ਕਈ ਹੋਰ ਪਤਵੰਤੇ ਮੌਜੂਦ ਸਨ।

ਦੱਖਣੀ ਪੱਛਮੀ ਰੇਲਵੇ ਨੇ ਦੱਸਿਆ ਕਿ ਟ੍ਰੇਨ ਦੀਆਂ ਨਿਯਮਤ ਸੇਵਾਵਾਂ ਮੁੰਬਈ ਤੋਂ ਬੈਂਗਲੁਰੂ ਦੀ ਦਿਸ਼ਾ ’ਚ 2 ਨਵੰਬਰ ਤੋਂ ਅਤੇ ਵਾਪਸੀ ਦੀਆਂ ਸੇਵਾਵਾਂ 3 ਨਵੰਬਰ ਤੋਂ ਸ਼ੁਰੂ ਹੋਣਗੀਆਂ। ਰੇਲਵੇ ਨੇ ਦੱਸਿਆ ਕਿ ਬੈਂਗਲੁਰੂ ਤੋਂ ਮੁੰਬਈ ਵਿਚਾਲੇ ਟ੍ਰੇਨ ਨੰਬਰ 27652 ਸੋਮਵਾਰ ਨੂੰ ਛੱਡ ਕੇ ਹਫ਼ਤੇ ’ਚ 6 ਦਿਨ ਚੱਲੇਗੀ।


author

cherry

Content Editor

Related News