ਰਾਜਸਥਾਨ ਵਿਚ ਪੈਟਰੋਲ ਦੀਆਂ ਕੀਮਤਾਂ ਨੇ ਮਾਰੀ ਸੈਂਚੁਰੀ

Tuesday, Jan 26, 2021 - 05:03 PM (IST)

ਸ਼੍ਰੀ ਗੰਗਾ ਨਗਰ — ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਜਲਦ ਸੈਂਚੁਰੀ ਮਾਰਨ ਦੀਆਂ ਆਮ ਹੁੰਦੀਆਂ ਰਹਿੰਦੀਆਂ ਹਨ ਪਰ ਅੱਜ ਇਹ ਕਥਨ ਸੱਚ ਹੋ ਗਿਆ। ਰਾਜਸਥਾਨ ’ਚ ਸੋਮਵਾਰ ਨੂੰ ਪੈਟਰੋਲ ਦੀਆਂ ਕੀਮਤਾਂ 100 ਦੇ ਅੰਕੜੇ ਨੂੰ ਪਾਰ ਕਰ ਗਈਆਂ। ਇੱਥੇ ਸ਼੍ਰੀਗੰਗਾਨਗਰ ਵਿਚ ਸੋਮਵਾਰ ਨੂੰ ਪ੍ਰੀਮੀਅਮ ਪੈਟਰੋਲ 101.54 ਰੁਪਏ ਪ੍ਰਤੀ ਲੀਟਰ ਵਿਕਿਆ ਜਦੋਂ ਕਿ ਆਮ ਪੈਟਰੋਲ 97.69 ਰੁਪਏ ਪ੍ਰਤੀ ਲੀਟਰ ਵਿਕਿਆ। ਅਜਿਹੀ ਸਥਿਤੀ ਵਿਚ ਆਮ ਨਾਗਰਿਕਾਂ ਅਤੇ ਵਪਾਰੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਵਿਚ ਵੈਟ ਦੀਆਂ ਦਰਾਂ ਘਟਾਉਣ ਤਾਂ ਜੋ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਨੂੰ ਰੋਕਿਆ ਜਾ ਸਕੇ। ਰਾਜਸਥਾਨ ਵਿਚ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ’ਤੇ ਸਭ ਤੋਂ ਵੱਧ ਵੈਟ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ! ਨਵੀਂ ਕਾਰ ਖਰੀਦਣ ਵਾਲਿਆਂ ਲਈ ਬਦਲ ਸਕਦੇ ਹਨ ਇਹ ਨਿਯਮ

ਰਾਜਸਥਾਨ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਬਾਰੇ ਗੱਲ ਕਰੀਏ ਤਾਂ ਪੂਰੇ ਦੇਸ਼ ਦੇ ਮੁਕਾਬਲੇ ਇਥੇ ਸਭ ਤੋਂ ਵੱਧ ਵੈਟ ਲਗਾਇਆ ਜਾਂਦਾ ਹੈ। ਰਾਜਸਥਾਨ ਵਿਚ ਸੂਬੇ ਵਲੋਂ ਪੈਟਰੋਲ ’ਤੇ ਜਿਥੇ 38 ਪ੍ਰਤੀਸ਼ਤ ਵੈਟ ਲਗਦਾ ਹੈ, ਉਥੇ ਡੀਜ਼ਲ ’ਤੇ ਇਹ ਦਰ 28 ਪ੍ਰਤੀਸ਼ਤ ਹੈ। ਕੋਰੋਇਆ ਨੂੰ ਲੈ ਕੇ ਫੰਡ ਇਕੱਠੇ ਕਰਨ ਲਈ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ’ਤੇ 10 ਪ੍ਰਤੀਸ਼ਤ ਦਾ ਵਾਧੂ ਟੈਕਸ ਲਾਇਆ ਗਿਆ ਹੈ। ਜਿਸ ਕਾਰਨ ਪੈਟਰੋਲ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ।

ਇਹ ਵੀ ਪੜ੍ਹੋ : ਮੁਕੇਸ਼ ਅੰਬਾਨੀ ਨੂੰ ਅਰਬਾਂ ਡਾਲਰ ਦਾ ਝਟਕਾ, ਦੁਨੀਆ ਦੇ ਅਰਬਪਤੀਆਂ ਦੀ ਲਿਸਟ ’ਚ ਇਕ ਪੜਾਅ ਹੋਰ ਤਿਲਕੇ

ਪੈਟਰੋਲ-ਡੀਜ਼ਲ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਤ ਬਗੈ ਨੇ ਸੂਬਾ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਵਿਚ ਲਾਗੂ ਵੈਟ ਦੀ ਦਰ ਨੂੰ ਘੱਟ ਕੀਤਾ ਜਾਵੇ ਤਾਂ ਜੋ ਆਮ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਰਾਹਤ ਮਿਲ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਜੇ ਅਜਿਹਾ ਨਾ ਹੋਇਆ ਤਾਂ ਪੈਟਰੋਲੀਅਮ ਕਾਰੋਬਾਰ ਵੀ ਘਾਟੇ ਵਿਚ ਜਾ ਸਕਦੇ ਹਨ।

ਇਹ ਵੀ ਪੜ੍ਹੋ : Tiktok ’ਤੇ ਭਾਰਤ ’ਚ ਸਦਾ ਲਈ ਲੱਗੇਗੀ ਪਾਬੰਦੀ! 58 ਹੋਰ ਚੀਨੀ ਮੋਬਾਈਲ ਐਪਸ ’ਤੇ ਵੀ ਹੋਵੇਗੀ ਸਥਾਈ 

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News