ਗੋਆ ਦੇ ਗੁਟਖਾ ਕਿੰਗ ਜਗਦੀਸ਼ ਜੋਸ਼ੀ ਦਾ ਪੁੱਤਰ ਗ੍ਰਿਫ਼ਤਾਰ, ਮਨੀ ਲਾਂਡਰਿੰਗ ਮਾਮਲੇ 'ਚ ਹੋਈ ਕਾਰਵਾਈ

Monday, Feb 15, 2021 - 06:08 PM (IST)

ਗੋਆ ਦੇ ਗੁਟਖਾ ਕਿੰਗ ਜਗਦੀਸ਼ ਜੋਸ਼ੀ ਦਾ ਪੁੱਤਰ ਗ੍ਰਿਫ਼ਤਾਰ, ਮਨੀ ਲਾਂਡਰਿੰਗ ਮਾਮਲੇ 'ਚ ਹੋਈ ਕਾਰਵਾਈ

ਨਵੀਂ ਦਿੱਲੀ - ਗੋਆ ਗੁਟਖਾ ਕਿੰਗ ਵਜੋਂ ਜਾਣੇ ਜਾਂਦੇ ਉਦਯੋਗਪਤੀ ਜਗਦੀਸ਼ ਜੋਸ਼ੀ ਦੇ ਬੇਟੇ ਸਚਿਨ ਜੋਸ਼ੀ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰੀ ਤੋਂ ਪਹਿਲਾਂ ਈ.ਡੀ. ਨੇ ਸਚਿਨ ਤੋਂ ਮੁੰਬਈ ਬ੍ਰਾਂਚ ਵਿਚ ਕਈ ਘੰਟੇ ਪੁੱਛ-ਗਿੱਛ ਕੀਤੀ। ਈ.ਡੀ. ਦੇ ਸੂਤਰਾਂ ਅਨੁਸਾਰ ਰਾਜਸਥਾਨ ਦਾ ਰਹਿਣ ਵਾਲੇ ਸਚਿਨ ਜੋਸ਼ੀ ਨੂੰ ਓਮਕਾਰ ਬਿਲਡਰ ਨਾਲ ਸਬੰਧਤ 100 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ। 7 ਘੰਟੇ ਦੀ ਪੁੱਛਗਿੱਛ ਦੌਰਾਨ ਜਦੋਂ ਈ.ਡੀ. ਨੇ ਪਾਇਆ ਕਿ ਸਚਿਨ ਸਹੀ ਜਾਣਕਾਰੀ ਨਹੀਂ ਦੇ ਰਿਹਾ ਸੀ, ਤਾਂ ਉਸ ਨੂੰ ਰਸਮੀ ਤੌਰ 'ਤੇ ਗ੍ਰਿਫਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : 100 ਰੁਪਏ ਤੋਂ ਪਾਰ ਪਹੁੰਚਿਆ ਪੈਟਰੋਲ, ਮਸ਼ੀਨ 'ਚ ਡਿਸਪਲੇ ਨਾਲ ਹੋਣ ਕਾਰਨ ਰੋਕਣੀ ਪਈ ਵਿਕਰੀ

ਸਚਿਨ ਜੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਈ.ਡੀ. ਦੀ ਮੁੰਬਈ ਬ੍ਰਾਂਚ ਨੇੜੇ ਪੁਲਿਸ ਸਟੇਸ਼ਨ ਅਤੇ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਸਚਿਨ ਜੋਸ਼ੀ ਨੂੰ ਅੱਜ ਮੁੰਬਈ ਦੀ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ, ਜਿਥੇ ਉਸ ਦਾ ਰਿਮਾਂਡ ਮੰਗਿਆ ਜਾਵੇਗਾ। ਰਿਮਾਂਡ ਮਿਲਣ 'ਤੇ ਈ.ਡੀ. ਘਪਲੇ ਦੇ ਮਾਮਲੇ ਵਿਚ ਹੋਰ ਪੁੱਛਗਿੱਛ ਕਰੇਗੀ। ਈ.ਡੀ. ਅਨੁਸਾਰ, ਓਮਕਾਰ ਬਿਲਡਰ ਦੇ ਮਾਲਕ ਕਮਲ ਗੁਪਤਾ ਅਤੇ ਸਲੱਮ ਪੁਨਰਵਾਸ ਯੋਜਨਾ ਨਾਲ ਜੁੜੀ ਧੋਖਾਧੜੀ ਯੋਜਨਾ ਵਿਚ ਸ਼ਾਮਲ ਰਹੇ ਮੈਨੇਜਿੰਗ ਡਾਇਰੈਕਟਰ ਬਾਬੂ ਲਾਲ ਵਰਮਾ ਨੂੰ ਪਿਛਲੇ ਮਹੀਨੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੂੰ ਪੁੱਛਗਿੱਛ ਵਿੱਚ ਸਚਿਨ ਜੋਸ਼ੀ ਬਾਰੇ ਬਹੁਤ ਮਹੱਤਵਪੂਰਨ ਸਬੂਤ ਅਤੇ ਬਿਆਨ ਮਿਲਣ ਤੋਂ ਬਾਅਦ ਐਤਵਾਰ ਸ਼ਾਮ ਨੂੰ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਸਚਿਨ ਜੋਸ਼ੀ ਨੇ ਪਿਛਲੇ ਸਾਲ ਗੋਆ ਵਿਚ ਭਗੌੜੇ ਕਾਰੋਬਾਰੀ ਵਿਜੇ ਮਾਲਿਆ ਦਾ ਵਿਵਾਦਪੂਰਨ ਬੰਗਲਾ ਖਰੀਦਿਆ ਸੀ। ਨਿਲਾਮੀ ਦੌਰਾਨ ਸਚਿਨ ਜੋਸ਼ੀ ਨੇ ਉਸ ਬੰਗਲੇ ਲਈ ਤਕਰੀਬਨ 73 ਕਰੋੜ ਰੁਪਏ ਅਦਾ ਕੀਤੇ ਸਨ। ਇਸ ਤੋਂ ਬਾਅਦ ਸਚਿਨ ਜੋਸ਼ੀ ਦਾ ਨਾਮ ਬਹੁਤ ਤੇਜ਼ ਚਰਚਾ ਵਿਚ ਆਇਆ।

ਇਹ ਵੀ ਪੜ੍ਹੋ : FD 'ਚ ਨਿਵੇਸ਼ ਕਰਨ ਵਾਲਿਆਂ ਲਈ ਖ਼ੁਸ਼ਖ਼ਬਰੀ, ਹੁਣ ਇਨ੍ਹਾਂ ਬੈਂਕਾਂ ਨੇ ਕੀਤੀ ਵਿਆਜ ਦਰਾਂ ਵਿਚ ਤਬਦੀਲੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News