ਗੁਜਰਾਤ ''ਚ ਕੋਰੋਨਾ ਦਾ ਕਹਿਰ, 960 ਹੋਰ ਲੋਕ ਹੋਏ ਸੰਕ੍ਰਮਿਤ

07/18/2020 9:45:16 PM

ਅਹਿਮਦਾਬਾਦ— ਗੁਜਰਾਤ ਵਿਚ ਸ਼ਨੀਵਾਰ ਨੂੰ ਕੋਵਿਡ-19 ਦੇ ਸਭ ਤੋਂ ਵੱਧ 960 ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਸੰਕਰਮਣ ਦੀ ਕੁੱਲ ਗਿਣਤੀ 47,476 ਹੋ ਗਈ।

ਸੂਬੇ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। ਵਿਭਾਗ ਨੇ ਕਿਹਾ ਕਿ ਸੂਬੇ ਵਿਚ 19 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 2,127 ਹੋ ਗਈ ਹੈ। ਵਿਭਾਗ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਦਿਨ ਵੇਲੇ 1,061 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ, ਜਿਸ ਤੋਂ ਬਾਅਦ ਠੀਕ ਹੋਏ ਲੋਕਾਂ ਦੀ ਗਿਣਤੀ 34,005 ਹੋ ਗਈ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਹੁਣ ਗੁਜਰਾਤ ਵਿਚ 11,344 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ, ਜਿਨ੍ਹਾਂ ਵਿਚੋਂ 75 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਸੂਬੇ ਦੇ ਅਹਿਮਦਾਬਾਦ ਜ਼ਿਲੇ ਵਿਚ ਕੋਵਿਡ-19 ਦੇ 199 ਹੋਰ ਮਾਮਲੇ ਆਉਣ ਨਾਲ ਸੰਕ੍ਰਮਿਤਾਂ ਦੀ ਗਿਣਤੀ ਵੱਧ ਕੇ 24,163 ਹੋ ਗਈ ਹੈ, ਜਦੋਂ ਕਿ ਜ਼ਿਲੇ ਵਿਚ ਮੌਤ ਦੀ ਗਿਣਤੀ ਵੱਧ ਕੇ 1,541 ਹੋ ਗਈ ਹੈ। ਰਿਲੀਜ਼ ਵਿਚ ਕਿਹਾ ਗਿਆ ਹੈ ਕਿ ਦਿਨ ਵਿਚ ਕੁੱਲ 169 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਸੀ, ਜਿਸ ਨਾਲ ਜ਼ਿਲੇ ਵਿਚ ਬਿਮਾਰੀ ਦੇ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 18,841 ਹੋ ਗਈ ਹੈ।


Sanjeev

Content Editor

Related News