'ਰਾਮਾਇਣ' 'ਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਨੇ ਫੜ੍ਹਿਆ ਭਾਜਪਾ ਦਾ ਪੱਲ੍ਹਾ

03/18/2021 6:16:48 PM

ਮੁੰਬਈ (ਬਿਊਰੋ) : ਪ੍ਰਸਿੱਧ ਟੀ. ਵੀ. ਸੀਰੀਅਲ 'ਰਾਮਾਇਣ' 'ਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਵਾਲੇ ਅਰੁਣ ਗੋਵਿਲ ਨੇ ਹੁਣ ਆਪਣੀ ਰਾਜਨੀਤਿਕ ਪਾਰੀ ਦੀ ਸ਼ੁਰੂਆਤ ਕਰ ਦਿੱਤੀ ਹੈ। ਉਹ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ। ਅਰੁਣ ਗੋਵਿਲ ਬੰਗਾਲ ਚੋਣਾਂ 'ਚ ਭਾਜਪਾ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਗੋਵਿਲ ਬੰਗਾਲ 'ਚ 100 ਦੇ ਕਰੀਬ ਮੀਟਿੰਗਾਂ ਕਰਨਗੇ। ਪੱਛਮੀ ਬੰਗਾਲ 'ਚ ਕੁਝ ਦਿਨਾਂ 'ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਹਾਲਾਂਕਿ ਅਰੁਣ ਗੋਵਿਲ, ਜੋ ਪਹਿਲਾਂ ਅਭਿਨੇਤਾ ਸੀ, ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋ ਗਏ ਹਨ। 

ਦੱਸ ਦਈਏ ਕਿ ਅਰੁਣ ਗੋਵਿਲ ਇੱਕ ਅਦਾਕਾਰ ਹੈ, ਜੋ 90 ਵਿਆਂ 'ਚ ਟੀ. ਵੀ. ਸੀਰੀਅਲ 'ਰਾਮਾਇਣ' ਨਾਲ ਮਸ਼ਹੂਰ ਹੋਏ ਸਨ। 90 ਦੇ ਦਹਾਕੇ 'ਚ ਦਿਖਾਈ ਗਈ ਰਾਮਾਨੰਦ ਸਾਗਰ ਦੀ 'ਰਾਮਾਇਣ' ਦੀਆਂ ਯਾਦਾਂ ਅੱਜ ਵੀ ਲੋਕਾਂ ਦੇ ਮਨਾਂ 'ਚ ਤਾਜ਼ਾ ਹਨ। ਇਸ ਧਾਰਮਿਕ ਸੀਰੀਅਲ 'ਚ ਭਗਵਾਨ ਰਾਮ ਦਾ ਕਿਰਦਾਰ ਅਰੁਣ ਗੋਵਿਲ ਨੇ ਨਿਭਾਇਆ ਸੀ ਅਤੇ ਇਥੋਂ ਅਰੁਣ ਨੇ ਹਰ ਘਰ 'ਚ ਆਪਣੀ ਪਛਾਣ ਬਣਾਈ।

ਅਰੁਣ ਗੋਵਿਲ ਦੱਸਦੇ ਹਨ ਕਿ 'ਮੈਨੂੰ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਬਾਲੀਵੁੱਡ 'ਚ ਕੰਮ ਨਹੀਂ ਮਿਲਿਆ। ਮੈਨੂੰ ਇਸ ਗੱਲ ਦਾ ਅਫ਼ਸੋਸ ਹੈ ਪਰ ਬਾਅਦ 'ਚ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਵਪਾਰਕ ਫ਼ਿਲਮਾਂ ਕਰਨ ਤੋਂ ਬਾਅਦ ਮੈਨੂੰ ਉਹ ਪ੍ਰਸਿੱਧੀ, ਪਿਆਰ ਅਤੇ ਪਛਾਣ ਨਹੀਂ ਮਿਲਦੀ, ਜੋ ਮੈਨੂੰ 'ਰਾਮਾਇਣ' 'ਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਮਿਲੀ ਹੈ। 'ਰਮਾਇਣ' ਨੇ ਮੈਨੂੰ ਜੋ ਦਿੱਤਾ ਉਹ 100 ਬਾਲੀਵੁੱਡ ਫ਼ਿਲਮਾਂ ਨਹੀਂ ਦੇ ਸਕਦੀਆਂ।


sunita

Content Editor

Related News