ਉਗਾਲੇ ਅਤੇ ਪਾਇਲ ਨੇ ਜਲ ਸੈਨਾ ਹਾਫ ਮੈਰਾਥਨ ਜਿੱਤੀ

11/13/2016 4:38:14 PM

ਮੁੰਬਈ—ਨਰਿੰਦਰ ਉਗਾਲੇ ਅਤੇ ਪਾਇਲ ਖੰਨਾ ਨੇ ਅੱਜ ਇੱਥੇ ਪਹਿਲੀ ਭਾਰਤੀ ਜਲ ਸੈਨਾ ਹਾਫ ਮੈਰਾਥਨ ਦਾ ਪੁਰਸ਼ ਅਤੇ ਮਹਿਲਾ ਵਰਗ ਦਾ ਖਿਤਾਬ ਜਿੱਤ ਲਿਆ। ਹਾਫ ਮੈਰਾਥਨ ਨੂੰ ਲੋਕਾਂ ਦੀ ਚੰਗੀ ਪ੍ਰਤੀਕਿਰਿਆ ਮਿਲੀ। ਰੱਖਿਆ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ ਐੱਮ.ਐੱਮ.ਆਰ.ਡੀ.ਏ ਮੈਦਾਨ ''ਤੇ ਪਹਿਲੀ ਹਾਫ ਮੈਰਾਥਨ ''ਚ 5000 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ ਏਅਰ ਕਰਾਫਟ ਕਰੀਅਰ ਦੌੜ (21.1 ਕਿ.ਮੀ), ਦੀ ਡਿਸਟ੍ਰਾਅਰ ਦੌੜ (10 ਕਿ.ਮੀ) ਅਤੇ ਫ੍ਰਿਗੇਟ ਦੌੜ (ਪੰਜ ਕਿ.ਮੀ) ਦਾ ਆਯੋਜਨ ਕੀਤਾ ਗਿਆ। ਉਗਲੇ ਨੇ ਇਕ ਘੰਟਾ 16 ਮਿੰਟ ਅਤੇ 16 ਸਕਿੰਡ ਦੇ ਨਾਲ ਹਾਫ ਮੈਰਾਥਨ ਦਾ ਪੁਰਸ਼ ਵਰਗ ਦਾ ਖਿਤਾਬ ਜਿੱਤਿਆ। ਪਾਇਲ ਨੇ ਮਹਿਲਾ ਵਰਗ ''ਚ ਇਕ ਘੰਟਾ 51 ਮਿੰਟ ਅਤੇ 17 ਸਕਿੰਡ ਦੇ ਨਾਲ ਖਿਤਾਬ ਆਪਣੇ ਨਾਂ ਕੀਤਾ।

Related News