ਤਾਇਵਾਨ ਨੂੰ ਹਥਿਆਰਾਂ ਦੀ ਸਪਲਾਈ ਕਰਨ ਵਾਲੀ ਅਮਰੀਕੀ ਰੱਖਿਆ ਕੰਪਨੀਆਂ ਨੂੰ ਬੈਨ ਕਰੇਗਾ ਚੀਨ

10/27/2020 5:21:59 PM

ਪੇਈਚਿੰਗ- ਚੀਨ ਨੇ ਕਿਹਾ ਕਿ ਤਾਇਵਾਨ ਨੂੰ ਹਥਿਆਰਾਂ ਦੀ ਸਪਲਾਈ ਕਰਨ ਕਾਰਨ ਉਹ ਬੋਇੰਗ ਅਤੇ ਲਾਕਹੀਡ ਮਾਰਟਿਨ ਸਮੇਤ ਚੋਟੀ ਦੀਆਂ ਅਮਰੀਕੀ ਰੱਖਿਆ ਕੰਪਨੀਆਂ ’ਤੇ ਪਾਬੰਦੀ ਲਾਵੇਗਾ।
ਤਾਇਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਨੂੰ ਲੈ ਕੇ ਚੀਨ ਅਤੇ ਅਮਰੀਕਾ ਵਿਚਾਲੇ ਬਹੁਤ ਜਿਆਦਾ ਰਹੇ ਤਣਾਅ ਵਿਚਾਲੇ ਇਹ ਕਦਮ ਚੁੱਕਿਆ ਗਿਆ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ 1 ਅਰਬ ਡਾਲਰ ਲਾਗਤ ਵਾਲੀ 135 ਐੱਸ. ਐੱਲ. ਏ. ਐੱਮ.-ਈ. ਆਰ. ਮਿਸਾਇਲ ਅਤੇ ਸਬੰਧਤ ਉਪਕਰਣਾਂ ਦੀ ਵਿਕਰੀ ਨੂੰ ਮਨਜ਼ੂਰੀ ਦਿੱਤੀ ਹੈ। ਤਾਇਵਾਨ ਵੱਡੇ ਪੱਧਰ ’ਤੇ ਅਮਰੀਕਾ ਤੋਂ ਹਥਿਆਰ ਖਰੀਦਦਾ ਹੈ। ਅਮਰੀਕਾ ਨੇ 43.61 ਕਰੋਡ਼ ਡਾਲਰ ਦੀ ਲਾਗਤ ਨਾਲ 11 ਰਾਕੇਟ ਸਿਸਟਮ ਐੱਮ. 142 ਲਾਂਚਰ ਅਤੇ ਸਬੰਧਤ ਉਪਕਰਣ ਅਤੇ 36.72 ਕਰੋੜ ਡਾਲਰ ਦੀ ਲਾਗਤ ਨਾਲ ਐੱਮ. ਐੱਸ.-110 ਰੇਕੀ ਪਾਡ ਅਤੇ ਸਬੰਧਤ ਉਪਕਰਣਾਂ ਦੀ ਵਿਕਰੀ ਨੂੰ ਵੀ ਮਨਜ਼ੂਰੀ ਦਿੱਤੀ ਹੈ।

ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜਿਆਨ ਨੇ ਕਿਹਾ, ‘‘ਚੀਨ ਕਈ ਮੌਕਿਆਂ ’ਤੇ ਕਹਿ ਚੁੱਕਿਆ ਹੈ ਕਿ ਤਾਇਵਾਨ ਨੂੰ ਅਮਰੀਕੀ ਹਥਿਆਰਾਂ ਦੀ ਵਿਕਰੀ ਕਰਣਾ ‘ਇਕ ਚੀਨ ਨੀਤੀ’ ਦੀ ਉਲੰਘਣਾ ਕਰਣ ਦੇ ਨਾਲ ਹੀ ਪ੍ਰਭੁਸੱਤਾ ਅਤੇ ਸੁਰੱਖਿਆ ਹਿਤਾਂ ਨੂੰ ਟਿੱਚ ਦੱਸਣਾ ਹੈ। ਅਸੀਂ ਇਸ ਦਾ ਸਖਤ ਵਿਰੋਧ ਕਰਦੇ ਹਾਂ।’’ ਉਨ੍ਹਾਂ ਕਿਹਾ, ‘‘ਆਪਣੇ ਹਿਤਾਂ ਦੀ ਰਾਖੀ ਲਈ ਅਸੀਂ ਜਰੂਰੀ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਅਸੀਂ ਹਥਿਆਰਾਂ ਦੀ ਵਿਕਰੀ ’ਚ ਸ਼ਾਮਲ ਅਮਰੀਕੀ ਕੰਪਨੀਆਂ ’ਤੇ ਪਾਬੰਦੀ ਲਾਵਾਂਗੇ।’’


Lalita Mam

Content Editor

Related News