ਪੇਰੂ 'ਚ ਐੱਮ. ਆਈ.-17 ਹੈਲੀਕਾਪਟਰ ਹਾਦਸੇ 'ਚ ਸੱਤ ਦੀ ਮੌਤ
Thursday, Jul 09, 2020 - 09:02 PM (IST)

ਲੀਮਾ— ਪੇਰੂ ਦੇ ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਇਸ ਹਫਤੇ ਦੇ ਸ਼ੁਰੂ ਵਿਚ ਲਾਪਤਾ ਐੱਮ. ਆਈ.-17 ਹੈਲੀਕਾਪਟਰ ਦਾ ਪਤਾ ਲਗਾਇਆ ਗਿਆ ਹੈ ਅਤੇ ਇਸ ਵਿਚ ਸਵਾਰ ਸਾਰੇ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਪੇਰੂ ਦੇ ਰਾਸ਼ਟਰਪਤੀ ਮਾਰਟਿਨ ਵਿਜਕਾਰਾ ਨੇ ਪੀੜਤ ਪਰਿਵਾਰਾਂ ਨਾਲ ਸੋਗ ਜ਼ਾਹਰ ਕੀਤਾ ਹੈ। ਇਸ ਵਿਚ ਸਵਾਰ ਲੋਕ ਕੋਵਿਡ-19-ਮਹਾਮਾਰੀ ਦੌਰਾਨ ਐਮਾਜ਼ਾਨ ਖੇਤਰ ਦੇ ਕਮਜ਼ੋਰ ਭਾਈਚਾਰਿਆਂ ਨੂੰ ਭੋਜਨ ਸਪਲਾਈ ਪਹੁੰਚਾਉਣ ਦੇ ਮਿਸ਼ਨ 'ਤੇ ਸਨ।
ਮੰਤਰਾਲਾ ਨੇ ਕਿਹਾ, ''ਸਾਨੂੰ ਬਾਗੁਓ ਪ੍ਰਾਂਤ ਵਿਚ ਕਰੈਸ਼ ਹੋਏ ਹੈਲੀਕਾਪਟਰ ਦੀ ਭਾਲ ਕਰਨ ਦੀ ਮੁਹਿੰਮ ਚਲਾਉਣ ਦੀ ਮਨਜ਼ੂਰੀ ਮਿਲੀ ਸੀ। ਇਸ ਹਾਦਸੇ ਵਿਚ ਚਾਰ ਹੈਲੀਕਾਪਟਰ ਪਾਇਲਟ ਅਤੇ ਤਿੰਨ ਯਾਤਰੀ ਮਾਰੇ ਗਏ ਹਨ।''
ਮਨੁੱਖੀ ਮਿਸ਼ਨ 'ਤੇ ਗਿਆ ਐੱਮ. ਆਈ.-17 ਹੈਲੀਕਾਪਟਰ ਮੰਗਲਵਾਰ ਨੂੰ ਲਾਪਤਾ ਹੋ ਗਿਆ ਸੀ। ਢਾਈ ਘੰਟੇ ਰੇਡੀਓ ਸੰਪਰਕ ਨਾ ਹੋਣ ਕਾਰਨ ਹੈਲੀਕਾਪਟਰ ਲਾਪਤਾ ਘੋਸ਼ਿਤ ਕਰ ਦਿੱਤਾ ਗਿਆ। ਪੇਰੂ ਹਵਾਈ ਫੌਜ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਘਟਨਾ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।