ਹਾਂਗਕਾਂਗ ਦਾ ਸੁਰੱਖਿਆ ਸਬੰਧੀ ਬਿੱਲ ਚੀਨ ਦੀ ਸੰਸਦ ਵਿਚ ਪੇਸ਼

05/22/2020 3:58:54 PM

ਬੀਜਿੰਗ (ਭਾਸ਼ਾ) : ਚੀਨ ਦੀ ਸੰਸਦ ਵਿਚ ਸ਼ੁੱਕਰਵਾਰ ਨੂੰ ਉਹ ਵਿਵਾਦਿਤ ਸੁਰੱਖਿਆ ਬਿੱਲ ਪੇਸ਼ ਕੀਤਾ ਗਿਆ ਜੋ ਹਾਂਗਕਾਂਗ ਵਿਚ ਉਸ ਦੀ ਰਾਸ਼ਟਰੀ ਸੁਰੱਖਿਆ ਨਾਲ ਜੁੜਿਆ ਹੈ। ਸਰਕਾਰੀ ਸ਼ਿਨਹੁਆ ਸਮਾਚਾਰ ਏਜੰਸੀ ਨੇ ਦੱਸਿਆ ਕਿ ਨੈਸ਼ਨਲ ਪੀਪਲਸ ਕਾਂਗਰਸ ਦੇ ਸ਼ੁਰੂ ਹੋਣ ਨਾਲ ਹੀ ਇਹ ਪ੍ਰਸਤਾਵ ਪੇਸ਼ ਕੀਤਾ ਗਿਆ। ਇਸ ਪ੍ਰਸਤਾਵ ਦੀ ਅਮਰੀਕਾ ਸਮੇਤ ਹਾਂਗਕਾਂਗ ਦੇ ਲੋਕਤੰਤਰ ਸਮਰਥਕ ਲੋਕਾਂ ਨੇ ਆਲੋਚਨਾ ਕੀਤੀ ਹੈ ਅਤੇ ਇਸ ਬਿੱਲ ਨੂੰ ਹਾਂਗਕਾਂਗ ਦੀ ਆਜ਼ਾਦੀ 'ਤੇ ਹਮਲਾ ਦੱਸਿਆ ਹੈ।

ਇਹ ਬਿੱਲ ਪਿਛਲੇ ਸਾਲ ਹਾਂਗਕਾਂਗ ਵਿਚ ਹੋਏ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਪਿੱਠ-ਭੂਮੀ ਵਿਚ ਲਿਆਇਆ ਗਿਆ ਹੈ। ਐਨ.ਪੀ.ਸੀ. ਸੈਸ਼ਨ ਦੇ ਬੁਲਾਰੇ ਨੇ ਵੀਰਵਾਰ ਨੂੰ ਇਕ ਪੱਤਰਕਾਰ ਸੰਮੇਲਨ ਵਿਚ ਇਸ ਬਿੱਲ ਨੂੰ 'ਬਹੁਤ ਜ਼ਰੂਰੀ' ਦੱਸਿਆ ਸੀ।


cherry

Content Editor

Related News