ਮਾਲਦੀਵ ਪਹੁੰਚੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰਾਸ਼ਟਰਪਤੀ ਇਬਰਾਹਿਮ ਮੁਹੰਮਦ ਨਾਲ ਕਰਨਗੇ ਮੁਲਾਕਾਤ
01/18/2023 6:12:26 PM

ਮਾਲੇ (ਬਿਊਰੋ) : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਬੁੱਧਵਾਰ ਨੂੰ ਅਧਿਕਾਰਤ ਦੌਰੇ 'ਤੇ ਮਾਲਦੀਵ ਪਹੁੰਚੇ। ਜੈਸ਼ਕਰ ਇਸ ਦੌਰਾਨ ਭਰੋਸੇਯੋਗ ਦੁਵੱਲੀ ਭਾਈਵਾਲੀ ਰਾਹੀਂ ਮਾਲਦੀਵ ਨੂੰ ਦਿੱਤੀ ਗਈ ਵਿਕਾਸ ਸਹਾਇਤਾ ਦੇ ਪ੍ਰਭਾਵ ਦਾ ਨਿਰੀਖਣ ਕਰਨਗੇ। ਜੈਸ਼ੰਕਰ ਮਾਲਦੀਵ ਤੇ ਸ਼੍ਰੀਲੰਕਾ ਦੇ ਤਿੰਨ ਦਿਨਾਂ ਦੇ ਦੌਰੇ 'ਤੇ ਹਨ, ਜੋ ਭਾਰਤ ਦੇ ਦੋ ਪ੍ਰਮੁੱਖ ਸਮੁੰਦਰੀ ਗੁਆਂਢੀਆਂ ਨਾਲ ਦੁਵੱਲੇ ਸਬੰਧਾਂ ਦੇ ਹੋਰ ਵਿਸਥਾਰ ਦੀ ਸ਼ੁਰੂਆਤ ਨੂੰ ਦਰਸਾਉਂਦਾ ਹੈ। ਮਾਲਦੀਵ ਪਹੁੰਚਣ 'ਤੇ ਜੈਸ਼ੰਕਰ ਦਾ ਇੱਥੇ ਹਵਾਈ ਅੱਡੇ 'ਤੇ ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਰਵਾਇਤੀ ਸਵਾਗਤ ਕੀਤਾ।
ਇਹ ਵੀ ਪੜ੍ਹੋ- ਆਸਟ੍ਰੇਲੀਆ ਜਾਣ ਦੇ ਚਾਹਵਾਨ ਖਿੱਚ ਲੈਣ ਤਿਆਰੀ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ
ਮਾਲਦੀਵ ਦੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨੇ ਟਵੀਟ ਕਰਦਿਆਂ ਕਿਹਾ ਕਿ ਮੇਰੇ ਪਿਆਰੇ ਦੋਸਤ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦਾ ਮਾਲਦੀਵ ਵਿੱਚ ਸੁਆਗਤ ਹੈ। ਇਸ ਵਾਰ ਉੱਤਰੀ ਏਟੋਲ ਵਿੱਚ, ਉਹ ਹਮੇਸ਼ਾ ਭਰੋਸੇਮੰਦ ਮਾਲਦੀਵ-ਭਾਰਤ ਸਾਂਝੇਦਾਰੀ ਦੁਆਰਾ ਪ੍ਰਦਾਨ ਕੀਤੀ ਗਈ ਵਿਕਾਸ ਸਹਾਇਤਾ ਦੇ ਪ੍ਰਭਾਵ ਨੂੰ ਦੇਖਣਗੇ। ਉਨ੍ਹਾਂ ਨੇ ਟਵੀਟ ਕਰਦਿਆਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਮਾਲਦੀਵ 'ਚ ਜੈਸ਼ੰਕਰ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਕਈ ਸਮਝੌਤਿਆਂ 'ਤੇ ਦਸਤਖ਼ਤ ਕਰਨਗੇ। ਉਹ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ ਨਾਲ ਮੁਲਾਕਾਤ ਕਰਨਗੇ ਅਤੇ ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਨਾਲ ਗੱਲਬਾਤ ਕਰਨਗੇ।
ਇਹ ਵੀ ਪੜ੍ਹੋ- ਭਾਰਤ 'ਚ ਵੀਜ਼ਾ ਇੰਟਰਵਿਊ ਦੀ ਉਡੀਕ ਕਰ ਰਹੇ ਲੋਕਾਂ ਨੂੰ ਅਮਰੀਕਾ ਨੇ ਦਿਵਾਇਆ ਇਹ ਭਰੋਸਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।