ਫੇਸਬੁੱਕ ਨੂੰ ਈ.ਯੂ. ਕੋਰਟ ਵਲੋਂ ਲੱਗਾ ਵੱਡਾ ਝਟਕਾ

Friday, Oct 04, 2019 - 11:38 AM (IST)

ਫੇਸਬੁੱਕ ਨੂੰ ਈ.ਯੂ. ਕੋਰਟ ਵਲੋਂ ਲੱਗਾ ਵੱਡਾ ਝਟਕਾ

ਲਕਜ਼ਮਬਰਗ—ਫੇਸਬੁੱਕ ਨੂੰ ਯੂਰਪੀਅਨ ਯੂਨੀਅਨ ਦੀ ਸਾਬਕਾ ਅਦਾਲਤ 'ਚ ਬੁੱਧਵਾਰ ਨੂੰ ਵੱਡਾ ਕਾਨੂੰਨੀ ਝਟਕਾ ਲੱਗਿਆ ਹੈ। ਸਾਬਕਾ ਅਦਾਲਤ ਨੇ ਕਿਹਾ ਕਿ ਯੂਰਪ ਦੇ ਦੇਸ਼ਾਂ ਦੇ ਰਾਸ਼ਟਰੀ ਅਦਾਲਤਾਂ ਆਨਲਾਈਨ ਪਲੇਟਫਾਰਮ ਕੰਪਨੀ ਨੂੰ ਨਫਰਤ ਫੈਲਾਉਣ ਵਾਲੀ ਸਮੱਗਰੀ ਨੂੰ ਦੁਨੀਆ ਭਰ 'ਚ ਉਸ ਦੇ ਪਲੇਟਫਾਰਮ ਤੋਂ ਹਟਾਉਣ ਦਾ ਆਦੇਸ਼ ਦੇ ਸਕਦੀ ਹੈ। ਇਕ ਬਿਆਨ ਮੁਤਾਬਕ ਯੂਰਪੀ ਕੋਰਟ ਨੇ ਕਿਹਾ ਕਿ ਯੂਰਪੀ ਸੰਘ ਦਾ ਕਾਨੂੰਨ ਦੇਸ਼ਾਂ ਦੀਆਂ ਅਦਾਲਤਾਂ ਨੂੰ ਦੁਨੀਆ ਭਰ ਤੋਂ ਕਿਸੇ ਜਾਣਕਾਰੀ ਨੂੰ ਹਟਾਉਣ ਜਾਂ ਉਸ ਤੱਕ ਪਹੁੰਚ ਨੂੰ ਰੋਕਣ ਦਾ ਆਦੇਸ਼ ਦੇਣ ਤੋਂ ਨਹੀਂ ਰੋਕਦਾ ਹੈ।
ਇਸ ਫੈਸਲੇ ਦੀ ਯੂਰਪੀ ਸੰਘ ਦੇ ਰੈਗੂਲੇਟਰਸ ਦੀ ਜਿੱਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਇਸ ਨਾਲ ਅਮਰੀਕਾ ਦੀਆਂ ਇਨ੍ਹਾਂ ਕੰਪਨੀਆਂ 'ਤੇ ਰੈਗੂਲੇਟਰਸ ਨੂੰ ਯੂਰਪੀਅਨ ਸਟੈਂਡਰਡ ਦੇ ਹਿਸਾਬ ਨਾਲ ਸਮਾਜ ਨੂੰ ਵੰਡਣ ਜਾਂ ਨਫਰਤ ਫੈਲਾਉਣ ਵਾਲੀ ਸਮਗੱਰੀ 'ਤੇ ਕਾਰਵਾਈ ਕਰਨ 'ਚ ਮਦਦ ਮਿਲੇਗੀ।
ਹਾਲਾਂਕਿ ਪਿਛਲੇ ਹਫਤੇ ਯੂਰਪੀ ਕੋਰਟ ਨੇ ਹੀ ਇਕ ਫੈਸਲੇ ਨੂੰ ਗੁਗਲ ਲਈ ਜਿੱਤ ਹਾਸਿਲ ਹੋਣ ਦੇ ਤੌਰ 'ਤੇ ਮੰਨਿਆ ਜਾ ਰਿਹਾ ਸੀ। ਯੂਰਪੀ ਸੰਘ ਦੀ ਇਕ ਅਦਾਲਤ ਨੇ ਹੀ ਵਿਵਸਥਾ ਦਿੱਤੀ ਸੀ ਕਿ ਗੂਗਲ ਨੂੰ ਯੂਰਪੀ ਸੰਘ ਦੇ ਸੰਬੰਧਤ ਸਖਤ ਨਿਯਮ ਨੂੰ ਸੰਸਾਰਕ ਪੱਧਰ 'ਤੇ ਲਾਗੂ ਕਰਨ ਲਈ ਰੋਕ ਨਹੀਂ ਲਗਾਈ ਜਾ ਸਕਦੀ।
ਫੇਸਬੁੱਕ ਦਾ ਤਾਜ਼ਾ ਮਾਮਲਾ ਮੂਲ ਰੂਪ ਨਾਲ ਆਸਟ੍ਰੀਆ ਦੀ ਅਦਾਲਤ 'ਚ ਆਇਆ ਸੀ। ਇਸ ਨੂੰ ਗ੍ਰੀਨ ਪਾਰਟੀ ਦੀ ਨੇਤਾ ਐਵਾ ਗਲਾਵੀਸ਼ਰਿਗ ਅਦਾਲਤ ਲੈ ਕੇ ਗਈ ਸੀ। ਉਨ੍ਹਾਂ ਨੇ ਅਦਾਲਤ ਨੂੰ ਅਨੁਰੋਧ ਕੀਤਾ ਸੀ ਕਿ ਫੇਸਬੁੱਕ ਉਸ ਪੋਸਟ ਨੂੰ ਹਟਾਏ ਜੋ ਉਨ੍ਹਾਂ ਦਾ ਅਪਮਾਨ ਕਰਦੀ ਹੈ ਅਤੇ ਕੰਪਨੀ ਦੇ ਉਪਯੋਗਕਰਤਾਵਾਂ ਵਲੋਂ ਦੁਨੀਆ ਭਰ 'ਚ ਦੇਖੀ ਜਾ ਰਹੀ ਹੈ।


author

Aarti dhillon

Content Editor

Related News