ਅਗਲੇ ਮਹੀਨੇ ਰੋਸ ਮੁਜ਼ਾਹਰੇ ’ਚ ਸ਼ਾਮਲ ਹੋਣਗੇ ਹਜ਼ਾਰਾਂ ਯੂਰਪੀਅਨ ਸਿੱਖ
Tuesday, Feb 21, 2023 - 01:47 PM (IST)

ਪੈਰਿਸ (ਭੱਟੀ) : ਫਰਾਂਸ ਤੋਂ ਸਿੱਖ ਮਸਲਿਆਂ ਦੇ ਹੱਲ ਲਈ 40 ਸਾਲਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਸ਼ਿੰਗਾਰਾ ਸਿੰਘ ਮਾਨ ਨੇ ਆਪਣੇ ਸਾਥੀਆਂ ਦੇ ਹਵਾਲੇ ਨਾਲ ‘ਜੱਗ ਬਾਣੀ’ ਨੂੰ ਜਾਣਕਾਰੀ ਦਿੱਦੇ ਹੋਏ ਦੱਸਿਆ ਕਿ 1984 ’ਚ ਹੋਈਆਂ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਵਿਸ਼ਾਲ ਰੋਸ ਮੁਜ਼ਾਹਰਾ ਸਵਿੱਸ ਵਿਖੇ ਸਥਾਪਤ ਯੂਰਪੀਅਨ ਪਾਰਲੀਮੈਂਟ ਦੇ ਦਫ਼ਤਰ ਸਾਹਮਣੇ 17 ਮਾਰਚ ਨੂੰ ਸਵੇਰੇ 11 ਵਜੇ ਤੋਂ ਲੈ ਕੇ ਬਾਅਦ ਦੁਪਹਿਰ 2 ਵਜੇ ਤੱਕ ਹੋ ਰਿਹਾ ਹੈ। ਇਸ ਰੋਸ ਮੁਜ਼ਾਹਰੇ ਵਿਚ ਯੂਰਪ ਭਰ ਦੇ ਸਿੱਖ ਚਿੰਤਕ, ਧਾਰਮਿਕ ਅਤੇ ਰਾਜਸੀ ਸੰਸਥਾਵਾਂ ਦੇ ਪ੍ਰਤੀਨਿਧਾਂ, ਸਾਹਿਤ ਜਥੇਬੰਦੀਆ ਦੇ ਨੁਮਾਇੰਦੇ ਵੀ ਹਾਜ਼ਰੀ ਲਗਵਾਉਣਗੇ ਅਤੇ ਹਾਜ਼ਰੀਨ ਨੂੰ ਸੰਬੋਧਨ ਵੀ ਕਰਨਗੇ।
ਇਹ ਵੀ ਪੜ੍ਹੋ : ਪ੍ਰੀਪੇਡ ਬਿਜਲੀ ਮੀਟਰ ਯੋਜਨਾ ਨੇ ਵਧਾਈ ਲੋਕਾਂ ਦੀ ਚਿੰਤਾ; ਜਾਣੋ ਕਿਵੇਂ ਕਰਦੈ ਕੰਮ ਤੇ ਕੀ ਹਨ ਮੀਟਰ ਦੇ ਲਾਭ
ਰੋਸ ਮੁਜ਼ਾਹਰੇ ਦੇ ਪ੍ਰਬੰਧਕਾਂ ਵੱਲੋਂ ਯੂਰਪ ਦੇ ਹਰੇਕ ਦੇਸ਼ ਤੋਂ ਮੁਜ਼ਾਹਾਕਾਰੀਆਂ ਦੀ ਸਹੂਲਤ ਵਾਸਤੇ ਪਰਸਨਲ ਵਾਹਨਾਂ ਤੋਂ ਇਲਾਵਾ ਬੱਸਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ, ਕਿਉਂਕਿ ਪ੍ਰਬੰਧਕਾਂ ਦੇ ਵਿਚਾਰ ਮੁਤਾਬਕ ਇਸ ਰੋਸ ਮੁਜ਼ਾਹਰੇ ਵਿਚ 5 ਹਜ਼ਾਰ ਤੋਂ ਵੱਧ ਸੰਗਤਾਂ ਸਰਕਾਰੀ ਧੱਕੇਸ਼ਾਹੀ ਦੇ ਖ਼ਿਲਾਫ਼ ਮੌਕੇ ’ਤੇ ਪਹੁੰਚ ਕੇ ਆਪਣਾ ਰੋਹ ਪ੍ਰਗਟ ਕਰ ਸਕਦੀਆਂ ਹਨ। ਮਾਨ ਕੋਲੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਰੋਸ ਮੁਜ਼ਾਹਰੇ ਦੀ ਰੂਪ ਰੇਖਾ ਤਿਆਰ ਕਰਨ ਲਈ ਫਰਾਂਸ ਦੇ ਗੁਰਸਿੱਖਾਂ ਦੀ ਭਰਵੀਂ ਮੀਟਿੰਗ ਵੀ ਬੀਤੇ ਦਿਨੀਂ ਕੀਤੀ ਗਈ ਜਿਸ ਵਿਚ ਉਪਰੋਕਤ ਮਸਲਿਆਂ ਦੇ ਹੱਲ ਲਈ ਗੰਭੀਰ ਵਿਚਾਰਾਂ ਕੀਤੀਆਂ ਗਈਆਂ।
ਇਹ ਵੀ ਪੜ੍ਹੋ : ਕਿਸਾਨ ਫਿਰ ਕਰਨਗੇ ਰੇਲਾਂ ਦਾ ਚੱਕਾ ਜਾਮ, ਪੜ੍ਹੋ ਕਦੋਂ ਤੇ ਕਿੱਥੇ ਰੋਕੀਆਂ ਜਾਣਗੀਆਂ ਟਰੇਨਾਂ