ਤਿੰਨ ਮੈਂਬਰੀ ਟੀਮ ਨੂੰ ਆਪਣੇ ਸਪੇਸ ਸਟੇਸ਼ਨ ''ਤੇ ਭੇਜਣ ਦੀ ਤਿਆਰੀ ''ਚ ਚੀਨ, 6 ਮਹੀਨੇ ਆਰਬਿਟ ''ਚ ਰਹੇਗੀ ਟੀਮ

11/28/2022 5:11:33 PM

ਬੀਜਿੰਗ (ਬਿਊਰੋ) : ਅਮਰੀਕਾ ਨਾਲ ਤਿੱਖੇ ਮੁਕਾਬਲੇ ਦਰਮਿਆਨ ਚੀਨ ਮੰਗਲਵਾਰ ਨੂੰ ਆਪਣੇ ਨਿਰਮਾਣ ਅਧੀਨ ਪੁਲਾੜ ਕੇਂਦਰ ਵਿੱਚ ਤਿੰਨ ਮੈਂਬਰੀ ਟੀਮ ਭੇਜ ਰਿਹਾ ਹੈ। ਇਸ ਦੇ ਨਾਲ ਹੀ ਚੀਨ ਨੇ ਚੰਦਰਮਾ 'ਤੇ ਮਨੁੱਖੀ ਮਿਸ਼ਨ ਲਈ ਆਪਣੀ ਯੋਜਨਾ ਦਾ ਵੀ ਖ਼ੁਲਾਸਾ ਕੀਤਾ ਹੈ। ਚਾਈਨਾ ਮੈਨਡ ਸਪੇਸ ਏਜੰਸੀ (ਸੀ. ਐੱਮ. ਐੱਸ. ਐਮ.) ਨੇ ਐਲਾਨ ਕੀਤੀ ਕਿ ਪੁਲਾੜ ਯਾਤਰੀਆਂ ਨੂੰ ਸ਼ੇਨਜ਼ੂ -15 ਵਾਹਨ ਰਾਹੀਂ ਭੇਜਿਆ ਜਾਵੇਗਾ। ਪੁਲਾੜ ਯਾਨ ਨੂੰ ਉੱਤਰ-ਪੱਛਮੀ ਚੀਨ ਦੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਤੋਂ ਲਾਂਚ ਕੀਤਾ ਜਾਵੇਗਾ। ਇਸ ਮਿਸ਼ਨ ਤਹਿਤ ਤਿੰਨ ਪੁਲਾੜ ਯਾਤਰੀਆਂ ਫੇਈ ਜੁਨਲੋਂਗ, ਡੇਂਗ ਜ਼ਿੰਗਮਿੰਗ ਅਤੇ ਝਾਂਗ ਲੂ ਨੂੰ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਦੋ ਭਾਰਤੀ ਵਿਦਿਆਰਥੀਆਂ ਦੀ ਝੀਲ 'ਚ ਡੁੱਬਣ ਕਾਰਨ ਮੌਤ

ਸੀ. ਐੱਮ. ਐੱਸ. ਏ.  ਦੇ ਡਾਇਰੈਕਟਰ ਦੇ ਸਹਾਇਕ ਜੀ ਕਿਮਿੰਗ ਨੇ ਮੀਡੀਆ ਨੂੰ ਦੱਸਿਆ ਕਿ ਫੀ ਇਸ ਮਿਸ਼ਨ ਦੀ ਅਗਵਾਈ ਕਰਨਗੇ। ਤਿੰਨ ਮੈਂਬਰੀ ਚਾਲਕ ਦਲ ਲਗਭਗ ਛੇ ਮਹੀਨਿਆਂ ਤੱਕ ਆਰਬਿਟ ਵਿੱਚ ਰਹੇਗਾ। ਇਸ ਸਮੇਂ ਦੌਰਾਨ ਪੁਲਾੜ ਸਟੇਸ਼ਨ ਦਾ ਨਿਰਮਾਣ ਪੂਰਾ ਹੋਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਪੁਲਾੜ ਯਾਨ ਨੂੰ ਲੌਂਗ ਮਾਰਚ-2 ਐੱਫ ਨਾਂ ਦੇ ਰਾਕੇਟ ਰਾਹੀਂ ਭੇਜਿਆ ਜਾਵੇਗਾ ਅਤੇ ਇਸ ਦੇ ਲਈ ਰਾਕੇਟ 'ਚ ਜਲਦ ਹੀ ਪ੍ਰੋਪੇਲੈਂਟ ਭਰਿਆ ਜਾਵੇਗਾ। ਸਰਕਾਰੀ ਸਮਾਚਾਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਪੁਲਾੜ ਯਾਤਰੀ ਅਗਲੇ ਸਾਲ ਮਈ ਵਿਚ ਵਾਪਸ ਆਉਣਗੇ। 

ਇਹ ਵੀ ਪੜ੍ਹੋ- ਇਟਲੀ ਦੇ ਇਸਚੀਆ ਟਾਪੂ 'ਤੇ ਖਿਸਕੀ ਜ਼ਮੀਨ, ਨਵਜੰਮੇ ਬੱਚੇ ਸਮੇਤ ਸੱਤ ਲੋਕਾਂ ਦੀ ਮੌਤ (ਤਸਵੀਰਾਂ)

ਚੀਨ ਵੱਲੋਂ ਪੁਲਾੜ ਸਟੇਸ਼ਨ ਨਾਲ ਜੁੜਨ ਲਈ ਭੇਜਿਆ ਗਿਆ ਇਹ ਤੀਜਾ ਮਨੁੱਖ ਮਿਸ਼ਨ ਹੈ। ਇਸ ਪੁਲਾੜ ਸਟੇਸ਼ਨ ਦੇ ਮੁਕੰਮਲ ਹੋਣ ਤੋਂ ਬਾਅਦ ਚੀਨ ਇਕਲੌਤਾ ਅਜਿਹਾ ਦੇਸ਼ ਬਣ ਜਾਵੇਗਾ ਜਿਸ ਕੋਲ ਆਪਣਾ ਪੁਲਾੜ ਸਟੇਸ਼ਨ ਹੋਵੇਗਾ। ਰੂਸ ਦਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਕਈ ਦੇਸ਼ਾਂ ਦਾ ਸਹਿਯੋਗੀ ਪ੍ਰੋਜੈਕਟ ਹੈ। ਚੀਨੀ ਸਪੇਸ ਸਟੇਸ਼ਨ (ਸੀਐਸਐਸ) ਤੋਂ ਰੂਸ ਦੁਆਰਾ ਬਣਾਏ ਗਏ ਆਈਐਸਐਸ ਦਾ ਪ੍ਰਤੀਯੋਗੀ ਬਣਨ ਦੀ ਉਮੀਦ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News