BPCL ਡਿਸਕਾਊਂਟ ਰੇਟ 'ਤੇ ਖਰੀਦਣਾ ਚਾਹੁੰਦੀ ਹੈ ਹੁਣ ਰੂਸ ਤੋਂ ਤੇਲ, ਗੱਲਬਾਤ ਜਾਰੀ

06/26/2023 10:15:01 AM

ਨਵੀਂ ਦਿੱਲੀ (ਭਾਸ਼ਾ) - ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਦੁਬਈ ਬੈਂਚਮਾਰਕ ਦੀ ਆਧਾਰ ਕੀਮਤ ਉੱਤੇ ਲੱਗਭੱਗ 6 ਮਿਲੀਅਨ ਮੀਟ੍ਰਿਕ ਟਨ (43.8 ਮਿਲੀਅਨ ਬੈਰਲ) ਡਿਸਕਾਊਂਟ ਰੇਟ ਉੱਤੇ ਰੂਸੀ ਕਰੂਡ ਖਰੀਦਣ ਲਈ ਰੂਸ ਦੀ ਪੈਟਰੋਲੀਅਮ ਰਿਫਾਇਨਰੀ ਕੰਪਨੀ ਰੋਸਨੈਫਟ ਦੇ ਨਾਲ ਗੱਲਬਾਤ ਕਰ ਰਹੀ ਹੈ। ਸਮਾਚਾਰ ਏਜੰਸੀ ਰਾਈਟਰਸ ਦੀ ਇਕ ਰਿਪੋਰਟ ਮੁਤਾਬਕ ਇਹ ਸੌਦਾ ਮਾਸਕੋ ਉੱਤੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਦੇ ਮੱਦੇਨਜ਼ਰ ਰੂਸ ਦੇ ਸਭ ਤੋਂ ਵੱਡੇ ਤੇਲ ਸਪਲਾਇਰ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਹੋਰ ਡੂੰਘਾ ਕਰੇਗਾ। 

ਇਹ ਵੀ ਪੜ੍ਹੋ : ਰਾਤ ਨੂੰ AC ਚਲਾਇਆ ਤਾਂ ਆਵੇਗਾ ਜ਼ਿਆਦਾ ਬਿੱਲ, ਸਰਕਾਰ ਵੱਲੋਂ ਨਵੇਂ ਟੈਰਿਫ਼ ਨੂੰ ਮਨਜ਼ੂਰੀ

ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਪੈਂਡਿੰਗ ਡੀਲ ਤਹਿਤ ਰੋਸਨੈਫਟ ਮਾਰਚ 2024 ਤੱਕ ਪ੍ਰਤੀ ਮਹੀਨਾ ਲੱਗਭੱਗ 7,00,000 ਤੋਂ 7,20,000 ਬੈਰਲ ਦੇ 6 ਤੋਂ 7 ਕਾਰਗੋ ਦੇ ਬਰਾਬਰ ਡਲਿਵਰੀ ਕਰੇਗਾ। ਰਿਪੋਰਟ ਮੁਤਾਬਕ ਬੀ. ਪੀ. ਸੀ. ਐੱਲ. ਨੂੰ ਵੇਚੇ ਜਾਣ ਵਾਲੇ ਰੂਸੀ ਕੱਚੇ ਤੇਲ ਦੀ ਕੀਮਤ ਦੁਬਈ ਬੈਂਚਮਾਰਕ ਤੋਂ 8 ਡਾਲਰ ਪ੍ਰਤੀ ਬੈਰਲ ਦੀ ਛੋਟ ਉੱਤੇ ਹੋਵੇਗੀ। ਦੇਸ਼ ਦੀ ਟਾਪ ਰਿਫਾਈਨਰ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਨੇ ਅਪ੍ਰੈਲ ’ਚ ਰੋਸਨੈਫਟ ਨਾਲ ਪ੍ਰਤੀ ਮਹੀਨਾ 1.5 ਮਿਲੀਅਨ ਮੀਟ੍ਰਿਕ ਟਨ ਤੇਲ ਦਾ ਸੌਦਾ ਕੀਤਾ। ਇਹ ਸੌਦਾ 8 ਤੋਂ 10 ਡਾਲਰ ਪ੍ਰਤੀ ਬੈਰਲ ਦੀ ਛੋਟ ਉੱਤੇ ਸੀ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ: 4-5 ਰੁਪਏ ਸਸਤਾ ਹੋ ਸਕਦੈ ਪੈਟਰੋਲ-ਡੀਜ਼ਲ, ਜਾਣੋ ਕੰਪਨੀਆਂ ਕਦੋਂ ਕਰਨਗੀਆਂ ਐਲਾਨ

ਐਡਵਾਂਸ ਸਟੇਜ ’ਚ ਗੱਲਬਾਤ
ਰਾਈਟਰਸ ਅਨੁਸਾਰ ਇਕ ਕੰਟਰੈਕਟ ਲਈ ਗੱਲਬਾਤ ਐਡਵਾਂਸ ਸਟੇਜ ਵਿਚ ਹੈ। ਦੋਵੇਂ ਪੱਖ ਭੁਗਤਾਨ ਦੀਆਂ ਸ਼ਰਤਾਂ ਸਮੇਤ ਡਿਟੇਲਸ ਉੱਤੇ ਕੰਮ ਕਰ ਰਹੇ ਹਨ। ਇਕ ਸੌਦਾ, ਜਿਸ ਨੂੰ ਬੀ. ਪੀ. ਸੀ. ਐੱਲ. ਦੇ ਬੋਰਡ ਵੱਲੋਂ ਮਨਜ਼ੂਰੀ ਦੀ ਲੋੜ ਹੈ। ਦੁਨੀਆ ਦੇ ਤੀਜੇ ਸਭ ਤੋਂ ਵੱਡੇ ਤੇਲ ਦਰਾਮਦਕਾਰ ਲਈ ਰੂਸੀ ਆਇਲ ਇੰਪੋਰਟ ’ਚ ਹਿੱਸੇਦਾਰੀ ਨੂੰ ਵਧਾਏਗਾ।

ਇਹ ਵੀ ਪੜ੍ਹੋ : ਜਾਬ ਸਕੈਮ ਦਾ ਵੱਡਾ ਖੁਲਾਸਾ : TCS 'ਚ ਨੌਕਰੀ ਦੇਣ ਦੇ ਬਦਲੇ ਲੋਕਾਂ ਤੋਂ ਲਏ 100 ਕਰੋੜ ਰੁਪਏ

ਰੂਸ ਬਣਿਆ ਭਾਰਤ ਦਾ ਟਾਪ ਆਇਲ ਸਪਲਾਇਰ
ਯੂਰਪ ਤੋਂ ਸਪਲਾਈ ਹਟਾਉਣ ਤੋਂ ਬਾਅਦ ਰੂਸ 40 ਫ਼ੀਸਦੀ ਹਿੱਸੇਦਾਰੀ ਨਾਲ ਭਾਰਤ ਦਾ ਟਾਪ ਆਇਲ ਸਪਲਾਇਰ ਬਣ ਗਿਆ ਹੈ। ਭਾਰਤੀ ਰਿਫਾਈਨਰੀਆਂ, ਜੋ ਪਹਿਲਾਂ ਜ਼ਿਆਦਾ ਟਰਾਂਸਪੋਰਟ ਕਾਸਟ ਕਾਰਨ ਸ਼ਾਇਦ ਹੀ ਕਦੇ ਰੂਸੀ ਤੇਲ ਖਰੀਦਦੀਆਂ ਸਨ, ਯੂਕ੍ਰੇਨ ਉੱਤੇ ਹਮਲੇ ਤੋਂ ਬਾਅਦ ਕੁੱਝ ਪੱਛਮੀ ਸੰਸਥਾਵਾਂ ਅਤੇ ਦੇਸ਼ਾਂ ਦੁਆਰਾ ਮਾਸਕੋ ਤੋਂ ਖਰੀਦ ਬੰਦ ਕਰਨ ਤੋਂ ਬਾਅਦ ਛੋਟ 'ਤੇ ਵੇਚੇ ਜਾਣ ਵਾਲੇ ਕਰੂਡ ਨੂੰ ਖਰੀਦ ਰਹੀਆਂ ਹਨ। ਯੂਰਪੀ ਯੂਨੀਅਨ (ਈ. ਯੂ.) ਦੇ ਦੇਸ਼ਾਂ ਨੇ 5 ਦਸੰਬਰ ਤੋਂ ਰੂਸੀ ਤੇਲ ਖਰੀਦਣਾ ਬੰਦ ਕਰ ਦਿੱਤਾ ਅਤੇ ਮਾਸਕੋ ਦੇ ਮਾਲੀਆ ਉੱਤੇ ਰੋਕ ਲਾਉਣ ਲਈ 7 ਦੇਸ਼ਾਂ ਦੇ ਸਮੂਹ (ਜੀ7) ਦੇਸ਼ਾਂ ਨੇ ਰੂਸੀ ਕੱਚੇ ਤੇਲ 'ਤੇ 60 ਡਾਲਰ ਪ੍ਰਤੀ ਬੈਰਲ ਦੀ ਕੀਮਤ ਹੱਦ ਲਾਉਣ ’ਚ ਯੂਰਪੀ ਸੰਘ ’ਚ ਸ਼ਾਮਿਲ ਹੋ ਗਏ।

ਇਹ ਵੀ ਪੜ੍ਹੋ : ਫਲੈਟ ਦੇਣ ’ਚ ਕੀਤੀ 5 ਸਾਲਾਂ ਦੀ ਦੇਰੀ, ਇਸ ਪ੍ਰਮੋਟਰ ’ਤੇ ਲੱਗਾ 16 ਲੱਖ ਰੁਪਏ ਦਾ ਜੁਰਮਾਨਾ


rajwinder kaur

Content Editor

Related News