ਅਫ਼ਗਾਨਿਸਤਾਨ ਦਾ ਪਤਨ ਚੀਨ ਦੀ ਬੈਲਟ ਐਂਡ ਰੋਡ ਪਹਿਲ ਲਈ ਮੁਸੀਬਤ ਦਾ ਸਬੱਬ

08/27/2021 11:58:34 AM

ਬੀਜਿੰਗ- ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਅਣਕਿਆਸੇ ਕਬਜ਼ੇ ਨੇ ਦੇਸ਼ ਲਈ ਉਥਲ-ਪੁਥਲ ਭਰੀ ਦੂਸਰੀ ਪਾਰੀ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਦੁਨੀਆ ਇਸ ਘਟਨਾਕ੍ਰਮ ਨੂੰ ਨੇੜਿਓਂ ਦੇਖ ਰਹੀ ਹੈ। ਕਈ ਦੇਸ਼ਾਂ ਨੇ ਅਫ਼ਗਾਨਿਸਤਾਨ ’ਚ ਮਹੱਤਵਪੂਰਨ ਨਿਵੇਸ਼ ਕੀਤਾ ਹੈ ਅਤੇ ਦੇਸ਼ ’ਚ ਇਕ ਵੱਡਾ ਹਿੱਤਧਾਰਕ ਹੋਣ ਦੇ ਨਾਤੇ ਚੀਨ ਹੁਣ ਸਰਗਰਮ ਤੌਰ ’ਤੇ ਆਪਣੀ ਪ੍ਰਤੀਕਿਰਿਆ ਦਾ ਮੁਲਾਂਕਣ ਕਰ ਰਿਹਾ ਹੈ ਕਿਉਂਕਿ ਇਹ ਆਪਣੇ ਬਹੁ-ਅਰਬ ਡਾਲਰ ਦੇ ਨਿਵੇਸ਼ ਤੇ ਬੁਨਿਆਦੀ ਢਾਂਚਾ ਪ੍ਰਾਜੈਕਟਾਂ ਦੀ ਰੱਖਿਆ ਕਰਨਾ ਚਾਹੁੰਦਾ ਹੈ ਜਿਸ ’ਚ ਬੈਲਟ ਐਂਡ ਰੋਡ ਪਹਿਲ ਵੀ ਸ਼ਾਮਲ ਹੈ।

ਤਾਲਿਬਾਨ ਵੱਲੋਂ ਅਫ਼ਗਾਨਿਸਤਾਨ ’ਤੇ ਕਬਜ਼ੇ ਦੀ ਵਿਸ਼ਵ ਪੱਧਰੀ ਨਿੰਦਾ ਦੇ ਬਾਵਜੂਦ ਚੀਨ ਨਵੇਂ ਸ਼ਾਸਨ ਲਈ ਆਪਣਾ ਸਮਰਥਨ ਅਤੇ ਮਨਜ਼ੂਰੀ ਦੇਣ ਲਈ ਪਹਿਲੇ ਰਾਸ਼ਟਰਾਂ ’ਚੋਂ ਇਕ ਸੀ ਜਿਸ ਦਾ ਤਾਲਿਬਾਨ ਨੇ ਬੜੀ ਨਿਮਰਤਾ ਨਾਲ ਸਵਾਗਤ ਕੀਤਾ ਹੈ। ਅਫ਼ਗਾਨਿਸਤਾਨ ’ਚ ਅਸ਼ਰਫ ਗਨੀ ਦੀ ਅਗਵਾਈ ਵਾਲੀ ਸਰਕਾਰ ਦੇ ਪਤਨ, ਜਿਸ ਨੂੰ 2001 ਤੋਂ ਅਫ਼ਗਾਨਿਸਤਾਨ ਦੀ ਧਰਤੀ ’ਤੇ ਅਮਰੀਕੀ ਫੌਜ ਦੀ ਹਮਾਇਤ ਪ੍ਰਾਪਤ ਸੀ, ਨੇ ਖੁਦ ਨੂੰ ਚੀਨ ਲਈ ਅਮਰੀਕਾ ਦੀ ਥਾਂ ਲੈਣ ਦੇ ਮੌਕੇ ਦੇ ਰੂਪ ’ਚ ਪ੍ਰਗਟ ਕੀਤਾ ਹੈ। ਚੀਨ ਇਹ ਮਹਿਸੂਸ ਕਰਨ ’ਚ ਅਸਫ਼ਲ ਰਿਹਾ ਹੈ ਕਿ ਅਮਰੀਕਾ ਦੀ ਹਾਜ਼ਰੀ ਨੇ ਇਕ ਨਿਵਾਰਕ ਦੇ ਰੂਪ ’ਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿਸ ਨੇ ਚੀਨ ਸਮੇਤ ਅਫ਼ਗਾਨਿਸਤਾਨ ’ਚ ਵਿਸ਼ਵ ਪੱਧਰ ’ਤੇ ਕੀਤੇ ਗਏ ਵੱਖ-ਵੱਖ ਨਿਵੇਸ਼ਾਂ ਦੀ ਰੱਖਿਆ ਕੀਤੀ।

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਅਮਰੀਕੀ ਫੌਜੀਆਂ ਨੂੰ ਬਾਹਰ ਕੱਢਣ ਦੇ ਫੈਸਲੇ ਨੇ ਪੇਈਚਿੰਗ ਲਈ ਵੀ ਗੜਬੜੀ ਪੈਦਾ ਕਰ ਦਿੱਤੀ ਹੈ ਕਿਉਂਕਿ ਚੀਨ ਨੇ ਵਰ੍ਹਿਆਂ ਦੌਰਾਨ ਵੱਡੇ ਬੁਨਿਆਦੀ ਢਾਂਚੇ ਪ੍ਰਾਜੈਕਟਾਂ ’ਚ ਨਿਵੇਸ਼ ਕੀਤਾ ਹੈ ਅਤੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ. ਆਰ. ਆਈ.) ਏਸ਼ੀਆ ’ਚ ਸ਼ੀ ਜਿਨਪਿੰਗ ਦਾ ਸਟਾਰ ਪ੍ਰਾਜੈਕਟ ਹੈ, ਜੋ ਪ੍ਰਸਿੱਧ ਸਿਲਕ ਰੋਡ ਨੂੰ ਮੁੜ ਜੀਵਤ ਕਰਨਾ ਚਾਹੁੰਦੀ ਹੈ, ਦੇ ਹਿੱਸੇ ਦੇ ਰੂਪ ’ਚ ਇਸਲਾਮਾਬਾਦ ਨੂੰ ਭਾਰੀ ਕਰਜ਼ਾ ਦਿੱਤਾ ਹੈ। ਬੀ. ਆਰ. ਆਈ. ਜਿਨਪਿੰਗ ਦੀਆਂ ਸਭ ਤੋਂ ਖਾਹਿਸ਼ੀ ਯੋਜਨਾਵਾਂ ’ਚੋਂ ਇਕ ਹੈ ਜਿਸ ’ਚ ਅਫ਼ਗਾਨਿਸਤਾਨ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਦੇ ਸਰਗਰਮ ਸਮਰਥਨ ਦੀ ਲੋੜ ਹੈ।

ਇਸ ਲਈ ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਅਤੇ ਯੂਰਪ ’ਚ ਬੀ. ਆਰ. ਆਈ. ਦੇ ਹਿੱਸੇ ਦੇ ਰੂਪ ’ਚ ਚੀਨ ਦਾ 282 ਅਰਬ ਡਾਲਰ ਦਾ ਨਿਵੇਸ਼ ਹੁਣ ਇਕ ਔਖੀ ਸਥਿਤੀ ’ਚ ਹੈ ਕਿਉਂਕਿ ਤਾਲਿਬਾਨ ਨੇ ਇਕ ਵਾਰ ਫਿਰ ਅਫ਼ਗਾਨਿਸਤਾਨ ’ਤੇ ਕਬਜ਼ਾ ਕਰ ਲਿਆ ਹੈ ਜੋ ਬੀ. ਆਰ. ਆਈ. ਪ੍ਰਾਜੈਕਟ ਲਈ ਇਕ ਵੱਡਾ ਖ਼ਤਰਾ ਹੈ। ਪਾਕਿਸਤਾਨ ਏਸ਼ੀਆ ’ਚ ਚੀਨੀ ਨਿਵੇਸ਼ ਦਾ ਇਕ ਵੱਡਾ ਲਾਭਪਾਤਰੀ ਰਿਹਾ ਹੈ ਪਰ ਉੱਤਰੀ ਪਾਕਿਸਤਾਨ ’ਚ ਇਕ ਚੀਨੀ ਸ਼ਟਲ ਬੱਸ ’ਚ ਬੰਬ ਧਮਾਕੇ ਦੀ ਘਟਨਾ ਦੇ ਬਾਅਦ ਤੋਂ ਪੇਈਚਿੰਗ ਨੇ ਚਿੰਤਾ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਧਮਾਕੇ ’ਚ 9 ਚੀਨੀ ਇੰਜੀਨੀਅਰਾਂ ਦੀ ਮੌਤ ਹੋ ਗਈ ਸੀ, ਜੋ 4 ਅਰਬ ਡਾਲਰ ਨਿਵੇਸ਼ ਵਾਲੇ ਦਸੂ ਪਣਬਿਜਲੀ ਡੈਮ ’ਤੇ ਕੰਮ ਕਰ ਰਹੇ ਸਨ।

ਧਮਾਕੇ ਦੇ ਇਕ ਮਹੀਨੇ ਬਾਅਦ, ਪਾਕਿਸਤਾਨ ਨੇ ਹਮਲੇ ਲਈ ਤਾਲਿਬਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਦਾਅਵਾ ਕੀਤਾ ਕਿ ਇਸ ਘਟਨਾ ਲਈ ਅਫ਼ਗਾਨ ਧਰਤੀ ਦੀ ਵਰਤੋਂ ਕੀਤੀ ਗਈ ਸੀ। ਇਸ ਤਰ੍ਹਾਂ ਦੀਆਂ ਘਟਨਾਵਾਂ ਇਸ ਗੱਲ ਦੀ ਉਦਾਹਰਣ ਹਨ ਕਿ ਬਹੁਤ ਸਾਰੇ ਸ਼ਕਤੀਸ਼ਾਲੀ ਬੇਕਾਬੂ ਅੱਤਵਾਦੀ ਸਮੂਹ ਵਿਵਾਦਿਤ ਇਲਾਕਿਆਂ ’ਚ ਕੀ ਕਰ ਸਕਦੇ ਹਨ। ਚੀਨ ਲਈ ਪ੍ਰੇਸ਼ਾਨ ਕਰਨ ਵਾਲਾ ਪਹਿਲੂ ਇਹ ਹੈ ਕਿ ਜਿਸ ਤਰ੍ਹਾਂ ਸੀ. ਸੀ. ਪੀ. ਅਤੇ ਜਿਨਪਿੰਗ ਦੱਖਣੀ ਏਸ਼ੀਆ ’ਚ ਮਹੱਤਵਪੂਰਨ ਨਿਵੇਸ਼ ਫੈਸਲੇ ਲੈਂਦੇ ਹਨ, ਉਹ ਜ਼ਿਆਦਾਤਰ ਮੋਹਰੀ ਹਨ।

ਨਤੀਜੇ ਵਜੋਂ ਚੀਨ ਨੇ ਆਪਣੇ ਬੀ. ਆਰ. ਆਈ. ਦੇ ਸੁਪਨੇ ਨੂੰ ਸੁਰੱਖਿਅਤ ਕਰਨ ਲਈ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੂੰ ਵੱਡੇ ਕਰਜ਼ੇ ਦਿੱਤੇ ਹਨ। ਹਾਲਾਂਕਿ ਇਸ ਤਰ੍ਹਾਂ ਦੀ ਦੂਰਅੰਦੇਸ਼ੀ ਵਾਲੀ ਰਣਨੀਤੀ ਅਕਸਰ ਉਸ ਨੂੰ ਉਦੋਂ ਉਲਟੀ ਪੈਂਦੀ ਹੈ ਜਦੋਂ ਅਸਥਿਰ ਖੇਤਰਾਂ ’ਚ ਰਾਤੋ-ਰਾਤ ਸ਼ਾਸਨ ਬਦਲ ਸਕਦੇ ਹਨ ਅਤੇ ਇਸ ਦੇ ਲਈ ਚੀਨ ਨੂੰ ਸਵੈ-ਇੱਛਾ ਨਾਲ ਜਾਂ ਅਣਇੱਛਾ ਨਾਲ ਤਾਲਿਬਾਨ ਨੂੰ ਸਮਰਥਨ ਦੇਣਾ ਹੀ ਹੋਵੇਗਾ, ਇਕ ਅਜਿਹਾ ਸਮੂਹ ਜੋ ਆਪਣੇ ਸੁਭਾਅ ਨਾਲੋਂ ਵੱਧ ਅਨਿਸ਼ਚਿਤ ਹੈ ਅਤੇ ਵਿਸ਼ਵ ਪੱਧਰ ’ਤੇ ਵੱਖ-ਵੱਖ ਦੇਸ਼ਾਂ ਵੱਲੋਂ ਅਫ਼ਗਾਨਿਸਤਾਨ ਲਈ ਕੀਤੇ ਗਏ ਸਾਰੇ ਨਿਵੇਸ਼ਾਂ ਲਈ ਖਤਰਾ ਪੈਦਾ ਕਰਦਾ ਹੈ।

ਇਨ੍ਹਾਂ ਵਿਵਾਦਿਤ ਰਾਸ਼ਟਰਾਂ ’ਚ ਚੀਨੀ ਕਮਿਊਨਿਸਟ ਪਾਰਟੀ (ਸੀ. ਸੀ. ਪੀ.) ਨੂੰ ਧਨ ਦੀ ਅਥਾਹ ਵਾਛੜ ਨਾਲ ਸ਼ਾਇਦ ਬੀ. ਆਰ. ਆਈ. ਨੂੰ ਝਟਕਾ ਲੱਗ ਸਕਦਾ ਹੈ, ਜੋ ਅੱਗੇ ਉਸ ਨੂੰ ਅਰਥਵਿਵਸਥਾ ਅਤੇ ਲੋਕਾਂ ਨੂੰ ਹੋਰ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਕਿਉਂਕਿ ਰਾਸ਼ਟਰ ਕੋਵਿਡ-19 ਮਹਾਮਾਰੀ ਦੇ ਤਬਾਹਕੁੰਨ ਅਸਰ ਤੋਂ ਉੱਭਰ ਰਿਹਾ ਹੈ। ਹਾਲਾਂਕਿ ਸੀ. ਸੀ. ਪੀ. ਨੇ ਤਾਲਿਬਾਨ ਨਾਲ ਹੱਥ ਮਿਲਾਉਣ ਲਈ ਉਨ੍ਹਾਂ ਦੇ ਸ਼ਾਸਨ ਨੂੰ ਪ੍ਰਵਾਨ ਕਰ ਲਿਆ ਹੈ, ਤਾਲਿਬਾਨ ਸਰਕਾਰ 2.0 ਇਕ ਅਣਸੁਲਝਿਆ ਖੇਤਰ ਹੈ। ਚੀਨ ਨੇ ਅਫ਼ਗਾਨਿਸਤਾਨ ’ਚ 20 ਸਾਲ ਪੁਰਾਣੀ ਅਮਰੀਕੀ ਹਾਜ਼ਰੀ ਦੇ ਮਹੱਤਵ ਨੂੰ ਸਪੱਸ਼ਟ ਤੌਰ ’ਤੇ ਘੱਟ ਕਰ ਕੇ ਮਿੱਥਿਆ ਹੈ। ਇਕ ਮਹਾਸ਼ਕਤੀ ਦਾ ਬਾਹਰ ਨਿਕਲਣਾ ਜ਼ਰੂਰੀ ਨਹੀਂ ਕਿ ਦੂਸਰੇ ਲਈ ਮੌਕਾ ਹੋਵੇ। ਜੇਕਰ ਚੀਨ ਨੇ ਜਿਨਪਿੰਗ ਦੀ ਇੱਛਾਵਾਦੀ ਬੈਲਡ ਐਂਡ ਰੋਡ ਪਹਿਲ ਨੂੰ ਸਾਕਾਰ ਕਰਨਾ ਹੈ ਤਾਂ ਉਸ ਨੂੰ ਹੁਣ ਤਾਲਿਬਾਨ ਨੂੰ ਦਿੱਤੇ ਆਪਣੇ ਸਮਰਥਨ ਦਾ ਬੜੀ ਸਾਵਧਾਨੀ ਨਾਲ ਮੁਲਾਂਕਣ ਕਰਨ ਦੀ ਲੋੜ ਹੈ।


cherry

Content Editor

Related News