ਫਿਲੀਪੀਨਜ਼ 'ਚ ਯਾਤਰੀਆਂ ਨਾਲ ਭਰੀ ਕਾਰ ਨੂੰ ਵਹਾ ਲੈ ਗਿਆ ਹੜ੍ਹ ਦਾ ਪਾਣੀ, 8 ਲੋਕਾਂ ਦੀ ਮੌਤ

12/11/2022 4:04:36 PM

ਮਨੀਲਾ (ਬਿਊਰੋ) : ਫਿਲੀਪੀਨਜ਼ ਦੇ ਰਿਜ਼ਲ ਸੂਬੇ ਵਿੱਚ ਇਕ ਯਾਤਰੀ ਕਾਰ ਦੇ ਹੜ੍ਹ 'ਚ ਰੁੜ੍ਹ ਜਾਣ ਕਾਰਨ 5 ਸਾਲਾ ਬੱਚੀ ਸਮੇਤ ਅੱਠ ਯਾਤਰੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਤਨਯ ਟਾਊਨ ਪੁਲਸ ਦੇ ਪੈਟਰੋਲਮੈਨ ਜੇਸਨ ਬੇਨਿਟੇਜ਼ ਨੇ ਸਿਨਹੂਆ ਨੂੰ ਦੱਸਿਆ ਕਿ ਸ਼ਨੀਵਾਰ ਰਾਤ 9 ਵਜੇ ਦੇ ਕਰੀਬ ਜਦੋਂ ਜੀਪਨੀ ਸਵਾਰ ਹੋ ਕੇ 25 ਯਾਤਰੀ ਉੱਤਰ ਵੱਲ ਕਸਬੇ ਤੋਂ ਇੱਕ ਪਿੰਡ ਵੱਲ ਜਾਣ ਲਈ ਨਦੀ ਨੂੰ ਪਾਰ ਕਰ ਰਹੇ ਸਨ , ਉਸ ਵੇਲੇ ਇਹ ਹਾਦਸਾ ਵਾਪਰਿਆ। 

ਇਹ ਵੀ ਪੜ੍ਹੋ- UNSC 'ਚ ਬੋਲਿਆ ਭਾਰਤ, ਅੱਤਵਾਦੀਆਂ ਨੂੰ 'ਮਾੜੇ ਜਾਂ ਚੰਗੇ' ਦੀ ਸ਼੍ਰੇਣੀ 'ਚ ਵੰਡਣ ਦਾ ਦੌਰ ਖ਼ਤਮ ਹੋਣਾ ਚਾਹੀਦੈ

ਸਿਨਹੂਆ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ, ਤਨਯ ਮਿਊਂਸਪਲ ਡਿਜ਼ਾਸਟਰ ਰਿਡਕਸ਼ਨ ਮੈਨੇਜਮੈਂਟ ਆਫਿਸ ਦੇ ਮੁਖੀ ਨੌਰਬਰਟੋ ਫਰਾਂਸਿਸਕੋ ਮੈਟਿਏਂਜ਼ੋ ਨੇ ਕਿਹਾ ਕਿ ਜੀ ਜੀਪਨੀ ਨਦੀ ਦੇ ਵਿਚਕਾਰ ਫਸ ਗਈ ਅਤੇ ਹੜ੍ਹ ਨਾਲ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਗਈ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਮਰਨ ਵਾਲਿਆਂ ਦੀ ਉਮਰ 60 ਤੋਂ ਵੱਧ ਸੀ ਜਦਕਿ ਇਸ ਵਿੱਚ ਇਕ ਜ਼ਖ਼ਮੀ ਹੈ।

ਇਹ ਵੀ ਪੜ੍ਹੋ- ਹੈਰਾਨੀਜਨਕ! 4 ਸਾਲਾ ਬੱਚੀ ਨਿਗਲ ਗਈ 61 ਮੈਗੀਨੇਟਿਕ ਮਣਕੇ

ਦੱਸ ਦੇਈਏ ਕਿ ਲੰਬੀਆਂ, ਫਲੈਡ ਬੈੱਡ ਵਾਲੀਆਂ ਯਾਤਰੀ ਜੀਪੀਆਂ ਫਿਲੀਪੀਨਜ਼ 'ਚ ਜਨਤਕ ਆਵਾਜਾਈ ਦਾ ਸਭ ਤੋਂ ਪ੍ਰਸ਼ਿੱਧ ਢੰਗ ਹੈ। ਇਹ ਮਸ਼ਹੂਰ ਵਾਹਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਫਿਲੀਪੀਨਜ਼ ਦੀਆਂ ਸੜਕਾਂ 'ਤੇ ਚੱਲ ਰਹੇ ਹਨ। ਹਾਲਾਂਕਿ ਦੱਖਣ-ਪੂਰਬੀ ਏਸ਼ੀਆਈ ਦੇਸ਼ ਬਹੁਤ ਸਾਰੇ ਹਾਦਸਿਆਂ ਲਈ ਸੈਕੰਡ-ਹੈਂਡ ਕਾਰ ਦੇ ਪਾਰਟਮ ਨਾਲ ਬਣੇ, ਇਨ੍ਹਾਂ ਖਰਾਬ ਰੱਖ-ਰਖਾਅ ਵਾਲੇ ਵਾਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਂਦਾ ਹੈ। 

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News