ਪਿਛਲੇ ਸਾਲ ਸੋਮਾਲੀਆ ''ਚ ਪਏ ਸੋਕੇ ਕਾਰਨ 43,000 ਮੌਤਾਂ ਹੋਣ ਦਾ ਅੰਦਾਜ਼ਾ : ਰਿਪੋਰਟ

03/20/2023 5:53:54 PM

ਨੈਰੋਬੀ (ਭਾਸ਼ਾ) : ਪਿਛਲੇ ਸਾਲ ਸੋਮਾਲੀਆ ਦੇ ਸਭ ਤੋਂ ਲੰਮੇ ਪਏ ਸੋਕੇ ਕਾਰਨ 43 ਹਜ਼ਾਰ ਲੋਕਾਂ ਦੀ ਮੌਤ ਹੋਣ ਦਾ ਅੰਦਾਜ਼ਾ ਲਗਾਇਆ ਹੈ, ਜਿਸ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਸਨ। ਇਸ ਜਾਣਕਾਰੀ ਇਕ ਨਵੀਂ ਰਿਪੋਰਟ ਵਿੱਚ ਸਾਹਮਣੇ ਆਈ ਹੈ। ਸੋਮਾਲੀਆ ਦੇ ਜ਼ਿਆਦਾਤਰ ਖੇਤਰਾਂ 'ਚ ਸੋਕੇ ਕਾਰਨ ਹੋਣ ਵਾਲੀਆਂ ਮੌਤਾਂ ਸਬੰਧੀ ਪਹਿਲੀ ਵਾਰ ਅਧਿਕਾਰਿਤ ਘੋਸ਼ਣਾ ਕੀਤੀ ਗਈ ਹੈ। 

ਇਹ ਵੀ ਪੜ੍ਹੋ- ਕੈਨੇਡਾ 'ਚ ਸਿੱਖ ਵਿਦਿਆਰਥੀ 'ਤੇ ਹਮਲਾ, ਲਾਹੀ ਪੱਗ, ਵਾਲਾਂ ਤੋਂ ਫੜ ਕੇ ਘੜੀਸਿਆ

ਪਿਛਲੇ ਸਾਲ ਦੇ ਸ਼ੁਰੂਆਤੀ 6 ਮਹੀਨਿਆਂ 'ਚ ਘੱਟੋਂ-ਘੱਟ 18 ਹਜ਼ਾਰ ਲੋਕਾਂ ਦੀ ਮੌਤ ਹੋਣ ਦਾ ਅੰਦਾਜ਼ਾ ਲਗਾਇਆ ਗਿਆ ਸੀ। ਵਿਸ਼ਵ ਸਿਹਤ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੀ ਚਿਲਡਰਨ ਏਜੰਸੀ ਨੇ 'ਲੰਡਨ ਸਕੂਲ ਆਫ਼ ਹਾਈਜ਼ੀਨ ਐੱਡ ਟ੍ਰਾਪਿਕਲ ਮੈਡੀਸਨ' ਵੱਲ਼ੋਂ ਤਿਆਰ ਕੀਤੀ ਰਿਪੋਰਟ ਨੂੰ ਸੋਮਵਾਰ ਨੂੰ ਜਾਰੀ ਕੀਤੀ। ਜਿਸ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਸੰਕਟ ਖ਼ਤਮ ਹੋਣ ਤੋਂ ਕਾਫ਼ੀ ਦੂਰ ਹੈ।  

ਇਹ ਵੀ ਪੜ੍ਹੋ- ਖਾਲਿਸਤਾਨ ਸਮਰਥਕਾਂ ਵੱਲੋਂ ਸੇਨ ਫ੍ਰਾਂਸਿਸਕੋ 'ਚ ਭਾਰਤੀ ਅੰਬੈਸੀ 'ਤੇ ਹਮਲਾ, ਭੰਨੇ ਸ਼ੀਸ਼ੇ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News