ਇਹ ਹਨ ਦੁਨੀਆ ਦੇ ਅਜੀਬੋ-ਗਰੀਬ ਪਿੰਡ

Saturday, Jan 21, 2017 - 02:36 PM (IST)

 ਇਹ ਹਨ ਦੁਨੀਆ ਦੇ ਅਜੀਬੋ-ਗਰੀਬ ਪਿੰਡ

ਮੁੰਬਈ—ਦੁਨੀਆ ''ਚ ਅਜੀਬੋ-ਗਰੀਬ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਅਜੀਬੋ-ਗਰੀਬ ਚੀਜ਼ਾਂ ''ਚ ਇਨਸਾਨਾਂ ਦੇ ਨਾਲ-ਨਾਲ ਕੁਝ ਥਾਵਾਂ ਵੀ ਆਉਂਦੀਆਂ ਹਨ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਪਿੰਡਾ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ, ਜੋ ਬਾਕੀ ਥਾਵਾਂ ਨਾਲੋ ਬਹੁਤ ਅਲੱਗ ਹਨ। ਇਨ੍ਹਾਂ ਪਿੰਡਾਂ ਦੇ ਬਾਰੇ ''ਚ ਜਾਨ ਕੇ ਸ਼ਾਇਦ ਹਰ ਕੋਈ ਹੈਰਾਨ ਹੋਵੇਗਾ ਅਤੇ ਸੋਚਣ ''ਤੇ ਮਜ਼ਬੂਰ ਹੋ ਜਾਵੇਗਾ ਕਿ ਅਜਿਹਾ ਕਿਸ ਤਰ੍ਹਾਂ ਹੋ ਸਕਦਾ ਹੈ। ਜੀ ਹਾਂ, ਆਓ ਜਾਣਦੇ ਹਾਂ ਇਨ੍ਹਾਂ ਪਿੰਡਾਂ ਦੀਆਂ ਅਜੀਬੋ-ਗਰੀਬ ਗੱਲਾਂ।
1. ਬਿਨਾਂ ਦਰਵਾਜੇ ਵਾਲਾ ਪਿੰਡ
ਮਹਾਰਾਸ਼ਟਰ ''ਚ ਸ਼ਨੀ ਸਿੰਗਨਾਪੁਰ ਨੂੰ ਬਿਨਾਂ ਦਰਵਾਜੇ ਦਾ ਪਿੰਡ ਕਿਹਾ ਜਾਂਦਾ ਹੈ। ਇੱਥੇ ਰਹਿਣ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਇਸ ਜਗ੍ਹਾ ''ਤੇ ਸ਼ਨੀਦੇਵ ਦੀ ਬਹੁਤ ਕਿਰਪਾ ਹੈ, ਜਿਸ ਕਰਕੇ ਇਸ ਪਿੰਡ ''ਚ ਕੋਈ ਚੋਰੀ ਨਹੀਂ ਹੁੰਦੀ। ਇਸ ਲਈ ਇੱਥੇ ਕੋਈ ਆਪਣੇ ਘਰ ਨੂੰ ਦਰਵਾਜਾ ਨਹੀਂ ਲਗਾਉਂਦਾ।
2.ਨੀਲਾ ਪਿੰਡ
ਸਪੇਨ ''ਚ ਮੌਜੂਦ ''ਜੁਜ਼ਕਾਰ'' ਪੂਰੇ ਦਾ ਪੂਰਾ ਨੀਲਾ ਹੈ। ਕਹਿੰਦੇ ਹਨ ਇਸ ਪਿੰਡ ਦੇ ਨੀਲੇ ਹੋਣ ਦੇ ਪਿੱਛੇ ਇੱਕ ਫਿਲਮ ਹੈ। ਫਿਲਮ ਦੇ ਚਲੱਦੇ ਲੋਕਾਂ ਨੇ ਆਪਣੇ ਪਿੰਡ ਨੂੰ ਪੂਰਾ ਨੀਲਾ ਰੰਗ ਦਿੱਤਾ।
3. ਪਿੰਡ ਦਾ ਆਪਣਾ ਸੂਰਜ
ਇਟਲੀ ''ਚ ਬਣਿਆ ਇਹ ਪਿੰਡ '' ਵਿਗਾਨੇਲਾ'' ਇੱਕ ਗਹਿਰੀ ਘਾਟੀ ''ਚ ਵਸਿਆ ਹੋਇਆ ਹੈ ਜਿਸਦੇ ਚਲਦੇ ਇੱਥੇ ਸੂਰਜ ਨਹੀਂ ਦਿਖਾਈ ਦਿੰਦਾ ਅਤੇ ਨਾ ਹੀ ਧੁੱਪ ਆਉਂਦੀ ਹੈ। ਇਸ ਸਮੱਸਿਆ ਨੂੰ ਦੂਰ ਕਰਨ ਦੇ ਲਈ ਇੱਥੇ ਇੱਕ ਇੰਨਜੀਨੀਅਰ ਅਤੇ ਆਰਕੀਟੈਕਟਸ ਨੇ ਇੱਕ ਬਹੁਤ ਵੱਡਾ ਸ਼ੀਸ਼ਾ ਲਗਾਇਆਂ ਤਾਂ ਜੋ ਧੁੱਪ ਰਿਫਲੇਕਸ ਹੋ ਕੇ ਪਿੰਡ ਤੱਕ ਪਹੁੰਚ ਸਕੇ।
4. ਬਿਨਾ ਸੜਕ ਦਾ ਪਿੰਡ
ਇਹ ਹੈ ਨੀਦਰਲੈਂਡ ਦਾ ''ਗਿਏਥਰੂਨ'' ਪਿੰਡ ਹੈ। ਇਸ ਪਿੰਡ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਆਉਣ-ਜਾਣ ਦੇ ਲਈ ਕੋਈ ਸੜਕ ਨਹੀਂ ਹੈ ਲੋਕ ਨਹਿਰਾਂ ਅਤੇ ਕਿਸ਼ਤੀਆਂ ਦੇ ਜਰੀਏ ਇਸ ਪਿੰਡ ਤੱਕ ਪਹੁੰਚਦੇ ਹਨ।
5.  ਸੋਣ ਵਾਲਾ ਪਿੰਡ
ਇਹ ਪਿੰਡ ਕਜ਼ਾਕਿਸਤਾਨ ''ਚ ਹੈ। ਇਸ ਪਿੰਡ ਦੀ ਅਜੀਬੋ-ਗਰੀਬ ਗੱਲ ਇਹ ਹੈ ਕਿ ਇੱਥੇ ਰਹਿਣ ਵਾਲੇ ਲੋਕਾਂ ਨੂੰ ਅਧਿਕ ਸੋਣ ਦੀ ਬੀਮਾਰੀ ਹੈ ਜਿਸ ਦੇ ਕਾਰਨ ਪੂਰਾ ਪਿੰਡ ਸੋਂਦਾ ਹੀ ਰਹਿੰਦਾ ਹੈ।
6. ਬੌਨਾ ਪਿੰਡ
ਇਹ ਪਿੰਡ ਚੀਨ ''ਚ ਹੈ ਇਸਦੀ ਖਾਸੀਅਤ ਇਹ ਹੈ ਕਿ ਇਸ ਪਿੰਡ ਦਾ ਹਰ ਨਾਗਰਿਕ ਛੋਟੇ ਕੱਦ ਵਾਲਾ ਹੈ ਜ਼ਿਆਦਾਤਰ ਲੋਕਾਂ ਦਾ ਕੱਦ 3 ਫੁੱਟ ਤੋਂ ਵੀ ਘੱਟ ਹੈ।


Related News