ਮੂੰਹ ’ਚ ਆਂਡੇ ਰੱਖਣ ਵਾਲੀ ਮੱਛੀ ਮਾਊਥਬਰੂਡਰ

Saturday, Nov 21, 2020 - 05:31 PM (IST)

ਮੂੰਹ ’ਚ ਆਂਡੇ ਰੱਖਣ ਵਾਲੀ ਮੱਛੀ ਮਾਊਥਬਰੂਡਰ

ਅਫਰੀਕਾ ਅਤੇ ਦੱਖਣ ਅਮਰੀਕਾ ਦੇ ਕੁੱਝ ਇਲਾਕਿਆਂ ’ਚ ਪਾਈਆਂ ਜਾਣ ਵਾਲੀਆਂ ਮਛੀਆਂ ਦੀਆਂ ਕੁੱਝ ਨਸਲਾਂ ਅਜਿਹੀਆਂ ਵੀ ਹਨ ਜੋ ਆਪਣੇ ਆਂਡੇ ਆਪਣੇ ਮੂੰਹ ’ਚ ਹੀ ਰੱਖਦੀਆਂ ਹਨ। ਇਨ੍ਹਾਂ ਨੂੰ ‘ਮਾਊਥਬਰੂਡਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਮਾਦਾ ਮਾਊਥਬਰੂਡਰ ਮੱਛੀ ਆਪਣੇ ਆਂਡੇ ਆਪਣੇ ਮੂੰਹ ’ਚ ਹੀ ਰੱਖਦੀ ਹੈ ਅਤੇ ਜਦੋਂ ਉਨ੍ਹਾਂ ਆਂਡਿਆਂ ’ਚੋਂ ਬੱਚੇ ਨਿਕਲ ਆਉਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਮੂੰਹ ਤੋਂ ਕੱਢ ਕੇ ਨਰ ਦੇ ਮੂੰਹ ’ਚ ਪਹੁੰਚਾ ਦਿੰਦੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਪਾਲਣਾ, ਭੋਜਨ, ਸੁਰੱਖਿਆ ਆਦਿ ਦੀ ਸਾਰੀ ਜਿੰਮੇਵਾਰੀ ਨਰ ਹੀ ਨਿਭਾਉਂਦਾ ਹੈ। ਜਦੋਂ ਤੱਕ ਬੱਚੇ ਉਸ ਦੇ ਮੂੰਹ ’ਚ ਰਹਿੰਦੇ ਹਨ, ਉਦੋਂ ਤੱਕ ਉਹ ਕੁੱਝ ਵੀ ਨਹੀਂ ਖਾ ਸਕਦਾ ਜਿਸ ਕਾਰਨ ਉਸ ਦਾ ਭਾਰ ਵੀ ਘੱਟ ਹੋ ਜਾਂਦਾ ਹੈ। ਹਾਲਾਂਕਿ ਕੁੱਝ ਪ੍ਰਜਾਤੀਆਂ ’ਚ ਨਰ ਅਜਿਹੀ ਹਾਲਤ ’ਚ ਥੋੜ੍ਹਾ-ਬਹੁਤ ਭੋਜਨ ਲੈਣ ’ਚ ਸਮਰੱਥ ਹੁੰਦੇ ਹਨ ਪਰ ਸਧਾਰਣ ਸਥਿਤੀ ਦੇ ਮੁਕਾਬਲੇ ਇਸ ਹਾਲਤ ’ਚ ਉਹ ਵੀ ਬਹੁਤ ਹੀ ਘੱਟ ਭੋਜਨ ਲੈ ਪਾਉਂਦੇ ਹਨ।

ਜਦੋਂ ਬੱਚੇ ਆਜਾਦ ਰੂਪ ’ਚ ਪਾਣੀ ’ਚ ਤੈਰਨ ਦੇ ਯੋਗ ਹੋ ਜਾਂਦੇ ਹਨ, ਉਦੋਂ ਜਾ ਕੇ ਨਰ ਮਾਊਥਬਰੂਡਰ ਉਨ੍ਹਾਂ ਨੂੰ ਬਾਹਰ ਕੱਢਦੇ ਹਨ ਅਤੇ ਉਸ ਤੋਂ ਬਾਅਦ ਆਪਣੀ ਸ਼ਕਤੀ ਅਤੇ ਊਰਜਾ ਵਾਪਸ ਹਾਸਲ ਕਰਨ ਲਈ ਕੁੱਝ ਸਮੇਂ ਲਈ ਭਰਪੂਰ ਭੋਜਨ ਲੈਂਦੇ ਹਨ। ਹਾਲਾਂਕਿ ਅਜੇ ਵੀ ਇਨ੍ਹਾਂ ਦੀ ਜ਼ਿੰਮੇਦਾਰੀ ਪੂਰੀ ਤਰ੍ਹਾਂ ਖਤਮ ਨਹੀਂ ਹੁੰਦੀ। ਬੱਚਿਆਂ ਦੀ ਸੁਰੱਖਿਆ ਲਈ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਾਵਧਾਨ ਰਹਿਣਾ ਪੈਂਦਾ ਹੈ। ਬੱਚੇ ਆਪਣੇ ਪਿਤਾ ਦੇ ਮੂੰਹ ਤੋਂ ਨਿਕਲ ਕੇ ਪਾਣੀ ’ਚ ਤੈਰਨ, ਮੌਜ-ਮਸਤੀ ਕਰਨ ਅਤੇ ਖਾਣ-ਪੀਣ ਤਾਂ ਲੱਗਦੇ ਹਨ ਪਰ ਜਿਵੇਂ ਹੀ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੇ ਖਤਰੇ ਦਾ ਅਹਿਸਾਸ ਹੁੰਦਾ ਹੈ, ਉਹ ਝੱਟ ਆਪਣੇ ਪਿਤਾ ਦੇ ਮੂੰਹ ’ਚ ਜਾ ਕੇ ਲੁੱਕ ਜਾਂਦੇ ਹਨ ਯਾਨੀ ਪਿਤਾ ਦਾ ਮੂੰਹ ਇਨ੍ਹਾਂ ਲਈ ਇਕ ਅਚੂਕ ਸੁਰੱਖਿਆ ਕਵਚ ਦਾ ਕੰਮ ਕਰਦਾ ਹੈ।
 


author

Lalita Mam

Content Editor

Related News