ਅਜੀਬੋ ਗਰੀਬ ਬੀਮਾਰੀ ਦੇ ਨਾਲ ਪੱਥਰ ਬਣ ਰਿਹਾ ਹੈ ਇਹ ਲੜਕਾ

02/06/2017 9:44:07 AM

ਮੁੰਬਈ- ਤੁਸੀਂ ਕਈ ਬੀਮਾਰੀਆਂ ਦੇ ਬਾਰੇ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਅਨੋਖੀ ਬੀਮਾਰੀ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸਦੇ ਨਾਲ ਇੱਕ ਬੱਚਾ ਪੱਥਰ ''ਚ ਤਬਦੀਲ ਹੁੰਦਾ ਜਾ ਰਿਹਾ ਹੈ। ਜੀ ਹਾਂ, ਇਹ ਲੜਕਾ ਦਿਨੋਂ ਦਿਨ ਪੱਥਰ ਬਣਦਾ ਜਾ ਰਿਹਾ ਹੈ।
ਬੰਗਲਾਦੇਸ਼ ਦੇ ਰਹਿਣ ਵਾਲੇ 8 ਸਾਲ ਦੇ ਮੇਹੰਦੀ ਨੂੰ ਬੀਮਾਰੀ ਦੇ ਚਲਦੇ ਘਰ ''ਚੋਂ ਨਿਕਲਣਾ ਮੁਸ਼ਕਲ ਹੋ ਗਿਆ ਹੈ। ਲੋਕ ਮੇਹੰਦੀ ਨੂੰ ਦੇਖਕੇ ਡਰ ਜਾਂਦੇ ਹਨ। ਜਿੱਥੇ ਇਸ ਉਮਰ ਦੇ ਬੱਚੇ ਖੇਡਦੇ ਹਨ ਪਰ ਇਸ ਨੂੰ ਘਰ ''ਚ ਹੀ ਰਹਿਣਾ ਪੈਂਦਾ ਹੈ। ਮੇਹੰਦੀ ਜਦੋਂ 12 ਦਿਨ੍ਹਾਂ ਦਾ ਸੀ, ਉਦੋਂ ਤੋਂ ਹੀ ਉਸਦੇ ਸਰੀਰ ''ਚ ਬੀਮਾਰੀ ਦੇ ਲੱਛਣ ਦਿਖਣੇ ਸ਼ੁਰੂ ਹੋ ਗਏ ਸੀ। ਮੇਹੰਦੀ ਦੇ ਪਰਿਵਾਰ ਕੇ ਲੱਗਾ ਕਿ ਉਸਨੂੰ ਮੱਛਰਾਂ ਨੇ ਕੱਟਿਆ ਹੈ ਪਰ ਤਿੰਨ ਮਹੀਨੇ ਬਾਅਦ ਉਸਦਾ ਪੂਰਾ ਸਰੀਰ ਇਸ ਨਾਲ ਭਰ ਗਿਆ। ਪਿੰਡ ਦਾ ਕੋਈ ਬੱਚਾ ਇਸਦੇ ਨਾਲ ਨਹੀਂ ਖੇਡਦਾ ਅਤੇ ਨਾ ਹੀ ਕੋਈ ਗੱਲ ਕਰਦਾ ਹੈ। ਇਹੀ ਨਹੀਂ, ਸਕੂਲ ਦੇ ਅਧਿਆਪਕ ਨੇ ਵੀ ਮੇਹੰਦੀ ਨੂੰ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ । ਸਾਰੇ ਬੱਚੇ ਉਸ ਨੂੰ ਦੇਖ ਕੇ ਡਰ ਦੇ ਮਾਰੇ ਦੂਰ ਭੱਜ ਜਾਂਦੇ ਹਨ।
ਦਿਨੋਂ ਦਿਨ ਮੋਹੰਦੀ ਦੇ ਹੱਥ-ਪੈਰ ਇੱਕ ਦਮ ਕਠੋਰ ਬਣ ਰਹੇ ਹਨ। ਇਸ ਬੀਮਾਰੀ ਦੇ ਚੱਲਦੇ ਮੇਹੰਦੀ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਨੂੰ ਕੱਪੜੇ ਪਾਉਂਣ ''ਚ ਵੀ ਬਹੁਤ ਮੁਸ਼ਕਲ ਆਉਂਦੀ ਹੈ। ਮੇਹੰਦੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਕੀ ਡਾਕਟਰਾਂ ਦੇ ਕੋਲ ਲੈ ਕੇ ਗਏ  ਪਰ ਕਿਸੇ ਡਾਕਟਰ ਕੋਲ  ਮੇਹੰਦੀ ਦੀ ਬੀਮਾਰੀ ਦਾ ਕੋਈ ਇਲਾਜ਼ ਨਹੀਂ ਸੀ। ਨੇਪਾਲ ''ਚ ਵੀ ਇੱਕ ਵਿਅਕਤੀ ਇਸ ਬੀਮਾਰੀ ਨਾਲ ਪੀੜਤ ਹੈ ਜਿਸ ਦੇ ਚੱਲਦੇ ਉਸਦੇ ਸਰੀਰ ਪੱਥਰ ''ਚ ਤਬਦੀਲ ਹੋ ਗਿਆ।


Related News