ਤਾਮਿਲਨਾਡੂ ਦੇ ਇਸ ਇਲਾਕੇ 'ਚ ਜ਼ੀਰੋ ਡਿਗਰੀ ਪਹੁੰਚਿਆ ਪਾਰਾ, ਬੀਮਾਰ ਪੈ ਰਹੇ ਲੋਕ

Friday, Jan 19, 2024 - 11:52 AM (IST)

ਤਾਮਿਲਨਾਡੂ ਦੇ ਇਸ ਇਲਾਕੇ 'ਚ ਜ਼ੀਰੋ ਡਿਗਰੀ ਪਹੁੰਚਿਆ ਪਾਰਾ, ਬੀਮਾਰ ਪੈ ਰਹੇ ਲੋਕ

ਨੀਲਗਿਰੀ- ਇਨ੍ਹੀਂ ਦਿਨੀਂ ਉੱਤਰ ਭਾਰਤ ਦੇ ਇਲਾਕਿਆਂ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਮੈਦਾਨੀ ਇਲਾਕੇ ਸੰਘਣੀ ਧੁੰਦ ਦੀ ਚਾਦਰ ਨਾਲ ਲਿਪਟੇ ਹੋਏ ਹਨ। ਹਰ ਸਾਲ ਜਲਵਾਯੂ ਪਰਿਵਰਤਨ ਦੇਸ਼ ਹੀ ਨਹੀਂ ਪੂਰੀ ਦੁਨੀਆ 'ਤੇ ਡੂੰਘਾ ਅਸਰ ਪਾ ਰਿਹਾ ਹੈ। ਮੌਸਮ ਮਾਹਰਾਂ ਲਈ ਤਾਮਿਲਨਾਡੂ ਦੇ ਨੀਲਗਿਰੀ 'ਤੇ ਹੋਣ ਵਾਲੇ ਜਲਵਾਯੂ ਪਰਿਵਰਤਨ ਨਵੀਂ ਚਿੰਤਾ ਦਾ ਵਿਸ਼ਾ ਹੈ। ਸੈਲਾਨੀਆਂ ਲਈ ਖ਼ਾਸ ਮੰਨੇ ਜਾਣ ਵਾਲੇ ਇਸ ਪਹਾੜੀ ਇਲਾਕੇ ਵਿਚ ਤਾਪਮਾਨ ਵਿਚ ਗਿਰਾਵਟ ਨਾਲ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਨਾ ਸਿਰਫ ਸੈਲਾਨੀਆਂ ਸਗੋਂ ਖੇਤੀ 'ਤੇ ਵੀ ਅਸਰ ਪੈ ਰਿਹਾ ਹੈ। 

ਇਹ ਵੀ ਪੜ੍ਹੋ- ਬਿਲਕਿਸ ਬਾਨੋ ਮਾਮਲਾ: 3 ਦੋਸ਼ੀਆਂ ਨੇ ਖੜਕਾਇਆ SC ਦਾ ਦਰਵਾਜ਼ਾ, ਕੀਤੀ ਇਹ ਮੰਗ

ਡਿੱਗਦੇ ਤਾਪਮਾਨ ਕਾਰਨ ਲੋਕ ਬੀਮਾਰ ਹੋ ਰਹੇ ਹਨ। ਲੋਕਾਂ ਵਲੋਂ ਸਾਹ ਲੈਣ ਵਿਚ ਤਕਲੀਫ਼, ਸਿਰ ਦਰਦ ਅਤੇ ਬੁਖ਼ਾਰ ਦੀ ਸ਼ਿਕਾਇਤ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਪਹਾੜੀ ਜ਼ਿਲ੍ਹੇ ਵਿਚ ਤਾਪਮਾਨ ਜ਼ੀਰੋ ਦੇ ਕਰੀਬ ਪਹੁੰਚ ਗਿਆ ਹੈ। ਕਈ ਥਾਵਾਂ 'ਤੇ ਲੋਕ ਅੱਗ ਕੋਲ ਬੈਠ ਕੇ ਖ਼ੁਦ ਨੂੰ ਗਰਮ ਕਰਨ ਦੀ ਕੋਸ਼ਿਸ਼ ਕਰਦੇ ਦਿੱਸੇ। 

ਇਹ ਵੀ ਪੜ੍ਹੋ- ਉੱਤਰ ਪ੍ਰਦੇਸ਼ ਦੇ 6 ਜ਼ਿਲ੍ਹਿਆਂ ਤੋਂ ਅਯੁੱਧਿਆ ਧਾਮ ਲਈ ਮਿਲੇਗੀ ਹੈਲੀਕਾਪਟਰ ਸੇਵਾ, ਜਾਣੋ ਕਿਰਾਇਆ

ਇੱਥੋਂ ਦੇ ਸਥਾਨਕ ਵਾਸੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਨੀਲਗਿਰੀ ਦੀਆਂ ਪਹਾੜੀਆਂ 'ਤੇ ਪੈਣ ਵਾਲੀ ਬੇਮੌਸਮ ਠੰਡ ਤੋਂ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਠੰਡ ਦੀ ਸ਼ੁਰੂਆਤ ਦੇਰੀ ਨਾਲ ਹੋਈ ਹੈ ਅਤੇ ਇਸ ਤਰ੍ਹਾਂ ਦਾ ਜਲਵਾਯੂ ਪਰਿਵਰਤਨ ਨੀਲਗਿਰੀ ਲਈ ਇਕ ਵੱਡੀ ਚੁਣੌਤੀ ਹੈ। ਇਸ ਬਾਰੇ ਵਧੇਰੇ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਸਬਜ਼ੀ ਉਤਪਾਦਕ ਕਿਸਾਨਾਂ  ਦਾ ਕਹਿਣਾ ਹੈ ਕਿ ਮੌਸਮ ਦਾ ਅਸਰ ਖ਼ਾਸ ਕਰ ਕੇ ਗੌਭੀ ਦੀ ਫ਼ਸਲ ਦੀ ਪੈਂਦਾ ਹੈ। 

ਇਹ ਵੀ ਪੜ੍ਹੋ- ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ PM ਮੋਦੀ ਵਲੋਂ ਰਾਮ ਮੰਦਰ 'ਤੇ 'ਸਮਾਰਕ ਡਾਕ ਟਿਕਟ' ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News