ਈ. ਡੀ. ਨੇ ਜ਼ਾਕਿਰ ਦੀ 16 ਕਰੋੜ ਦੀ ਜਾਇਦਾਦ ਕੀਤੀ ਕੁਰਕ

Saturday, Jan 19, 2019 - 05:34 PM (IST)

ਈ. ਡੀ. ਨੇ ਜ਼ਾਕਿਰ ਦੀ 16 ਕਰੋੜ ਦੀ ਜਾਇਦਾਦ ਕੀਤੀ ਕੁਰਕ

ਨਵੀਂ ਦਿੱਲੀ (ਭਾਸ਼ਾ)— ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਵਿਵਾਦਪੂਰਨ ਇਸਲਾਮੀ ਉਪਦੇਸ਼ਕ ਜ਼ਾਕਿਰ ਨਾਇਕ ਵਿਰੁੱਧ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਜਾਂਚ ਦੇ ਸਿਲਸਿਲੇ ਵਿਚ ਉਸ ਦੀ 16.40 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਈ. ਡੀ. ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਨਾਈਕ ਦੇ ਪਰਿਵਾਰ ਦੀ ਮੁੰਬਈ ਅਤੇ ਪੁਣੇ ਸਥਿਤ ਜਾਇਦਾਦ ਕੁਰਕ ਕਰਨ ਲਈ ਅਸਥਾਈ ਹੁਕਮ ਜਾਰੀ ਕੀਤਾ ਸੀ। ਕੇਂਦਰੀ ਜਾਂਚ ਏਜੰਸੀ ਨੇ ਦੱਸਿਆ ਕਿ ਇਨ੍ਹਾਂ ਅਚੱਲ ਜਾਇਦਾਦ ਦਾ ਅਨੁਮਾਨ ਮੁਤਾਬਕ ਮੁੱਲ 16.40 ਕਰੋੜ ਰੁਪਏ ਹੈ। 

ਧਨ ਦਾ ਮੂਲ ਸਰੋਤ ਅਤੇ ਜਾਇਦਾਦ ਦੇ ਅਸਲ ਮਾਲਿਕਾਨਾ ਹੱਕ ਨੂੰ ਲੁਕਾਉਣ ਦੀ ਖਾਤਰ ਨਾਇਕ ਦੇ ਬੈਂਕ ਖਾਤੇ ਤੋਂ ਕੀਤੇ ਗਏ ਸ਼ੁਰੂਆਤੀ ਭੁਗਤਾਨ ਉਸ ਦੀ ਪਤਨੀ ਅਤੇ ਉਸ ਦੇ ਬੇਟੇ ਅਤੇ ਭਤੀਜੀ ਦੇ ਖਾਤਿਆਂ ਵਿਚ ਭੇਜੇ ਗਏ ਅਤੇ ਫਿਰ ਨਾਇਕ ਦੀ ਬਜਾਏ ਉਸ ਦੇ ਪਰਿਵਾਰ ਦੇ ਨਾਂ 'ਤੇ ਬੁਕਿੰਗ ਦੇ ਉਦੇਸ਼ ਨਾਲ ਉਸੇ ਰਸਤੇ ਤੋਂ ਧਨ ਰਾਸ਼ੀ ਭੇਜੀ ਗਈ। ਜਾਂਚ ਏਜੰਸੀ ਨੇ ਕਿਹਾ, ''ਧਨ ਪ੍ਰਾਪਤ ਕਰਨ ਵਾਲਿਆਂ ਦਾ ਪਤਾ ਲਗਾਉਣ ਨਾਲ ਇਸ ਗੱਲ ਦਾ ਖੁਲਾਸਾ ਹੋਇਆ ਹੈ। ਈ. ਡੀ. ਨੇ ਦਸੰਬਰ 2016 ਵਿਚ ਨਾਈਕ ਅਤੇ ਹੋਰਨਾਂ ਵਿਰੁੱਧ ਅਪਰਾਧਿਕ ਕੇਸ ਦਰਜ ਕੀਤਾ ਸੀ। ਈ. ਡੀ. ਨੇ ਇਸ ਮਾਮਲੇ ਵਿਚ ਤੀਜੀ ਕੁਰਕੀ ਕੀਤੀ ਹੈ। ਨਾਇਕ ਵਿਰੁੱਧ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਮੁੱਖ ਦੋਸ਼ੀ ਨਾਈਕ ਅਤੇ ਹੋਰਨਾਂ ਵਿਰੁੱਧ 26 ਅਕਤੂਬਰ 2017 ਨੂੰ ਦੋਸ਼ ਪੱਤਰ ਦਾਇਰ ਕੀਤਾ ਸੀ। ਇਸ ਵਿਚ ਨਾਇਕ ਵਿਰੁੱਧ ਜਾਣਬੁੱਝ ਕੇ ਹਿੰਦੂਆਂ, ਈਸਾਈਆਂ ਅਤੇ ਗੈਰ- ਮੁਸਲਮਾਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਗਿਆ ਸੀ। ਨਾਈਕ ਫਿਲਹਾਲ ਮਲੇਸ਼ੀਆ ਵਿਚ ਹੈ। ਈ. ਡੀ. ਨੇ ਇਸ ਮਾਮਲੇ ਵਿਚ ਹੁਣ ਤਕ ਕੁੱਲ 50.49 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ।


author

Tanu

Content Editor

Related News