5 ਕਰੋੜ ਦਿਓ ਨਹੀਂ ਤਾਂ ਗੋਲੀ ਮਾਰ ਦੇਵਾਂਗੇ... ਮਸ਼ਹੂਰ Youtuber ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

Tuesday, Sep 23, 2025 - 01:17 PM (IST)

5 ਕਰੋੜ ਦਿਓ ਨਹੀਂ ਤਾਂ ਗੋਲੀ ਮਾਰ ਦੇਵਾਂਗੇ... ਮਸ਼ਹੂਰ Youtuber ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਹਲਦਵਾਨੀ- ਉੱਤਰਾਖੰਡ ਦੇ ਹਲਦਵਾਨੀ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦੇਸ਼ ਦੇ ਨਾਮੀ ਯੂਟਿਊਬਰ ਅਤੇ ਬਲੌਗਰ ਸੌਰਭ ਜੋਸ਼ੀ ਨੂੰ ਬਦਨਾਮ ਭਾਉ ਗੈਂਗ ਦੇ ਨਾਮ 'ਤੇ 5 ਕਰੋੜ ਰੁਪਏ ਦੀ ਰੰਗਦਾਰੀ ਮੰਗਨ ਅਤੇ ਗੋਲੀ ਮਾਰਨ ਦੀ ਧਮਕੀ ਮਿਲੀ ਹੈ। ਇਹ ਧਮਕੀ 15 ਸਤੰਬਰ ਨੂੰ ਸੌਰਭ ਦੇ ਜੀਮੇਲ ਅਕਾਊਂਟ 'ਤੇ ਭੇਜੀ ਗਈ।

ਜੀਮੇਲ ਰਾਹੀਂ ਧਮਕੀ

ਸੌਰਭ ਜੋਸ਼ੀ, ਜੋ ਕਿ ਹਲਦਵਾਨੀ ਦੇ ਰਾਮਪੁਰ ਰੋਡ ਸਥਿਤ ਓਲਿਵੀਆ ਕਾਲੋਨੀ ਦੇ ਰਹਿਣ ਵਾਲੇ ਹਨ, ਨੇ ਸ਼ਿਕਾਇਤ 'ਚ ਲਿਖਿਆ ਕਿ ਉਸ ਨੂੰ ਜੀਮੇਲ ਰਾਹੀਂ ਮੇਲ ਮਿਲੀ ਜਿਸ 'ਚ 5 ਕਰੋੜ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਦੇਣ 'ਤੇ 'ਸ਼ੂਟ' ਕਰਨ ਦੀ ਧਮਕੀ ਵੀ ਦਿੱਤੀ ਗਈ। ਸੌਰਭ ਨੇ ਕਿਹਾ ਕਿ ਇਸ ਤੋਂ ਬਾਅਦ ਉਸ ਦਾ ਪਰਿਵਾਰ ਡਰਿਆ ਹੋਇਆ ਹੈ, ਖ਼ਾਸ ਕਰਕੇ ਇਸ ਲਈ ਵੀ ਕਿਉਂਕਿ ਉਸ ਦਾ ਜਲਦ ਹੀ ਵਿਆਹ ਹੋਣ ਵਾਲਾ ਹੈ।

ਪੁਲਸ ਨੇ ਦਰਜ ਕੀਤਾ ਮਾਮਲਾ

ਪੁਲਸ ਨੂੰ ਦਿੱਤੀ ਸ਼ਿਕਾਇਤ ਦੇ ਬਾਅਦ ਕੋਤਵਾਲ ਰਾਜੇਸ਼ ਯਾਦਵ ਨੇ ਕਿਹਾ ਕਿ ਭਾਉ ਗੈਂਗ ਦੇ ਨਾਮ 'ਤੇ ਅਣਜਾਣ ਲੋਕਾਂ ਖ਼ਿਲਾਫ਼ ਗੰਭੀਰ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸਪੀ ਸਿਟੀ ਪ੍ਰਕਾਸ਼ ਚੰਦਰ ਨੇ ਦੱਸਿਆ ਕਿ ਤਕਨੀਕੀ ਜਾਂਚ ਰਾਹੀਂ ਧਮਕੀ ਭੇਜਣ ਵਾਲੇ ਦੀ ਲੋਕੇਸ਼ਨ ਅਤੇ ਪਹਿਚਾਣ ਕਰਨ ਦੀ ਕੋਸ਼ਿਸ਼ ਜਾਰੀ ਹੈ।

ਕੌਣ ਹੈ ਭਾਉ ਗੈਂਗ?

ਇਹ ਗੈਂਗ ਦਿੱਲੀ ਦੇ ਬਦਨਾਮ ਬਦਮਾਸ਼ ਹਿਮਾਂਸ਼ੁ ਭਾਉ ਵੱਲੋਂ ਚਲਾਇਆ ਜਾਂਦਾ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਜਾਨੀ ਦੁਸ਼ਮਣ ਮੰਨਿਆ ਜਾਂਦਾ ਹੈ। ਅਗਸਤ ਮਹੀਨੇ 'ਚ ਯੂਟਿਊਬਰ ਐਲਵਿਸ਼ ਯਾਦਵ ਦੇ ਘਰ ਹੋਈ ਫਾਇਰਿੰਗ ਦੀ ਜ਼ਿੰਮੇਵਾਰੀ ਵੀ ਇਸੇ ਗੈਂਗ ਨੇ ਸੋਸ਼ਲ ਮੀਡੀਆ ‘ਤੇ ਖੁਦ ਲਈ ਸੀ।

ਪਹਿਲਾਂ ਵੀ ਮਿਲ ਚੁੱਕੀ ਧਮਕੀ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੌਰਭ ਜੋਸ਼ੀ ਨੂੰ ਧਮਕੀ ਮਿਲੀ ਹੈ। ਲਗਭਗ 10 ਮਹੀਨੇ ਪਹਿਲਾਂ ਵੀ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ 'ਤੇ ਧਮਕੀ ਮਿਲੀ ਸੀ। ਜਾਂਚ 'ਚ ਖੁਲਾਸਾ ਹੋਇਆ ਸੀ ਕਿ ਇਹ ਧਮਕੀ ਉਨ੍ਹਾਂ ਦੇ ਹੀ ਇਕ ਫੈਨ ਨੇ ਦਿੱਤੀ ਸੀ, ਜੋ ਜਲਦੀ ਅਮੀਰ ਬਣਨ ਦੇ ਲਾਲਚ 'ਚ ਇਸ ਤਰ੍ਹਾਂ ਦਾ ਅਪਰਾਧਕ ਕਦਮ ਚੁੱਕ ਬੈਠਿਆ ਸੀ। ਉਸ ਨੂੰ ਪੁਲਸ ਨੇ 24 ਘੰਟਿਆਂ 'ਚ ਗ੍ਰਿਫਤਾਰ ਕਰ ਲਿਆ ਸੀ।

ਯੂਟਿਊਬ 'ਤੇ ਬੇਹੱਦ ਲੋਕਪ੍ਰਿਯ

ਸੌਰਭ ਜੋਸ਼ੀ ਆਪਣੇ ਯੂਟਿਊਬ ਚੈਨਲ Sourav Joshi Vlogs ਰਾਹੀਂ ਦੇਸ਼-ਵਿਦੇਸ਼ 'ਚ ਮਸ਼ਹੂਰ ਹੈ। ਉਸ ਦੇ ਚੈਨਲ ਦੇ ਕਰੋੜਾਂ ਸਬਸਕ੍ਰਾਈਬਰ ਹਨ ਅਤੇ ਵੀਡੀਓਜ਼ 'ਤੇ ਲੱਖਾਂ-ਕਰੋੜਾਂ ਵਿਊਜ਼ ਆਉਂਦੇ ਹਨ। ਹਾਲਾਂਕਿ, ਲੋਕਪ੍ਰਿਯਤਾ ਨਾਲ ਨਾਲ ਉਹ ਕਈ ਵਾਰ ਅਪਰਾਧੀਆਂ ਦੇ ਨਿਸ਼ਾਨੇ 'ਤੇ ਵੀ ਰਹੇ ਹਨ। ਇਸ ਤੋਂ ਪਹਿਲਾਂ ਉਸ ਦੇ ਘਰ ‘ਚ ਚੋਰੀ ਦੀ ਘਟਨਾ ਵੀ ਹੋ ਚੁੱਕੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News