ਬੰਦ ਹੋਈ ਯੂਟਿਊਬ! ਐੱਪ ਤੇ ਵੈਬਸਾਇਟ ਨਹੀਂ ਕਰ ਰਹੀ ਕੰਮ
Monday, Jul 22, 2024 - 05:36 PM (IST)
 
            
            ਨਵੀਂ ਦਿੱਲੀ : ਕੁਝ ਦਿਨ ਪਹਿਲਾਂ ਮਾਈਕ੍ਰੋਸਾਫਟ ਦਾ ਸਰਵਰ ਡਾਊਨ ਹੋ ਗਿਆ ਸੀ। ਇਸ ਕਾਰਨ ਲੱਖਾਂ ਕੰਪਿਊਟਰਾਂ ਅਤੇ ਲੈਪਟਾਪਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਮਾਈਕ੍ਰੋਸਾਫਟ ਤੋਂ ਬਾਅਦ ਹੁਣ ਯੂਟਿਊਬ ਨੇ ਵੀ ਕੰਮ ਕਰਨਾ ਬੰਦ ਕਰ ਦਿੱਤਾ ਹੈ। ਬਹੁਤ ਸਾਰੇ ਉਪਭੋਗਤਾ YouTube ਦੀ ਵਰਤੋਂ ਨਹੀਂ ਕਰ ਪਾ ਰਹੇ।
ਦੁਪਹਿਰ 1:30 ਵਜੇ ਤੋਂ ਸ਼ੁਰੂ ਹੋਈ ਸਮੱਸਿਆ
ਯੂਟਿਊਬ ਦੀ ਵਰਤੋਂ ਕਰਨ ਵਾਲੇ ਜ਼ਿਆਦਾਤਰ ਉਪਭੋਗਤਾ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਯੂਟਿਊਬ ਐਪ ਅਤੇ ਵੈੱਬਸਾਈਟ 'ਤੇ ਵੀਡੀਓ ਦੇਖਣ 'ਚ ਦਿੱਕਤਾਂ ਆ ਰਹੀਆਂ ਹਨ। ਨਾਲ ਹੀ ਯੂ-ਟਿਊਬ 'ਤੇ ਵੀ ਵੀਡੀਓ ਅਪਲੋਡ ਨਹੀਂ ਹੋ ਰਹੀ ਹੈ। ਅੱਜ ਯਾਨੀ ਸੋਮਵਾਰ ਦੁਪਹਿਰ 1:30 ਵਜੇ ਯੂਟਿਊਬ ਸਰਵਰ ਡਾਊਨ ਹੋਣ ਦੀਆਂ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋ ਗਈਆਂ। 3:15 ਤੱਕ ਇਹ ਸਮੱਸਿਆ ਹੋਰ ਵਧ ਗਈ।
ਉਪਭੋਗਤਾਵਾਂ ਲਈ ਵਧੀ ਸਮੱਸਿਆ
ਮੀਡੀਆ ਰਿਪੋਰਟਾਂ ਮੁਤਾਬਕ ਯੂ-ਟਿਊਬ ਦੀ ਵਰਤੋਂ ਕਰਨ ਵਾਲੇ 43 ਫੀਸਦੀ ਯੂਜ਼ਰਸ ਨੇ ਸ਼ਿਕਾਇਤ ਦਰਜ ਕਰਵਾਈ ਹੈ। ਜਦਕਿ 33 ਫੀਸਦੀ ਯੂਜ਼ਰਸ ਨੂੰ ਵੀਡੀਓ ਅਪਲੋਡ ਕਰਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 23 ਫੀਸਦੀ ਯੂਜ਼ਰਸ ਯੂਟਿਊਬ ਦੀ ਵੈੱਬਸਾਈਟ ਦੀ ਵਰਤੋਂ ਨਹੀਂ ਕਰ ਪਾ ਰਹੇ ਹਨ।

ਕੀ ਹੈ ਵਜ੍ਹਾ ?
YouTube ਅਚਾਨਕ ਕਿਵੇਂ ਬੰਦ ਹੋ ਗਿਆ? ਇਸ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਯੂਟਿਊਬ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਅਤੇ ਸਪੋਰਟ ਪੇਜ 'ਤੇ ਅਜੇ ਤੱਕ ਇਸ ਨਾਲ ਜੁੜੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਰਿਪੋਰਟਾਂ ਦੀ ਮੰਨੀਏ ਤਾਂ ਯੂ-ਟਿਊਬ ਦੇ ਸਰਵਰ 'ਚ ਥੋੜ੍ਹੀ ਜਿਹੀ ਗੜਬੜ ਹੋ ਸਕਦੀ ਹੈ, ਜਿਸ ਨੂੰ ਜਲਦ ਹੀ ਹੱਲ ਕਰ ਲਿਆ ਜਾਵੇਗਾ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            