ਇਕ ਬੀੜੀ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਈ ਲੜਾਈ, ਨੌਜਵਾਨ ਦਾ ਬੇਰਹਿਮੀ ਨਾਲ ਕਤਲ
Friday, Dec 06, 2024 - 12:58 PM (IST)
ਰੋਹਤਕ- ਹਰਿਆਣਾ 'ਚ ਅਪਰਾਧ ਦਾ ਗ੍ਰਾਫ ਵਧਦਾ ਜਾ ਰਿਹਾ ਹੈ, ਉਥੇ ਹੀ ਰੋਹਤਕ ਜ਼ਿਲ੍ਹੇ 'ਚ ਬੀੜੀ ਨੂੰ ਲੈ ਕੇ ਦੋ ਧਿਰਾਂ 'ਚ ਲੜਾਈ ਹੋ ਗਈ, ਜਿਸ 'ਚ ਇਕ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਰਾਜੇਸ਼ ਸਾਹਨੀ ਬਿਹਾਰ ਦਾ ਰਹਿਣ ਵਾਲਾ ਸੀ, ਜਿਸ ਦਾ ਤਿੰਨ ਭਰਾਵਾਂ ਸਮੇਤ 6 ਨੌਜਵਾਨਾਂ ਨੇ ਕਤਲ ਕਰ ਦਿੱਤਾ ਸੀ। ਮੁਲਜ਼ਮਾਂ ਨੇ ਨੌਜਵਾਨ ਨਾਲ ਗਾਲੀ-ਗਲੋਚ ਅਤੇ ਕੁੱਟਮਾਰ ਕੀਤੀ ਅਤੇ ਉਸ ਨੂੰ ਅੱਧ ਮਰਿਆ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਰਾਹਗੀਰਾਂ ਨੇ ਉਸ ਨੂੰ PGI 'ਚ ਦਾਖ਼ਲ ਕਰਵਾਇਆ, ਜਿੱਥੇ ਨੌਜਵਾਨ ਦੀ ਮੌਤ ਹੋ ਗਈ। ਸੂਚਨਾ ਮਿਲਣ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਮਾਮਲੇ 'ਚ ਦੋਸ਼ੀ ਦੀ ਭਾਲ ਕਰ ਰਹੀ ਹੈ।
ਬੀੜੀ ਨੂੰ ਲੈ ਕੇ ਝਗੜਾ ਹੋਇਆ
ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਰਾਜੇਸ਼ ਕੱਚਾ ਬੇਰੀ ਰੋਡ 'ਤੇ ਦੁਕਾਨ ਤੋਂ ਬੀੜੀ ਖਰੀਦਣ ਗਿਆ ਸੀ। ਬੀੜੀ ਦੀ ਦੁਕਾਨ ਨੇੜੇ ਕੰਮ ਕਰਨ ਵਾਲੇ ਚੰਦਨ ਨਾਲ ਬੀੜੀ ਨੂੰ ਲੈ ਕੇ ਝਗੜਾ ਹੋ ਗਿਆ। ਮੁਲਜ਼ਮ ਨੇ ਉਸ ਦੇ ਭਰਾ ਤੋਂ ਬੀੜੀ ਮੰਗੀ ਅਤੇ ਜਦੋਂ ਉਸ ਨੇ ਬੀੜੀਆਂ ਨਾ ਦਿੱਤੀਆਂ ਤਾਂ ਉਹ ਲੜਾਈ-ਝਗੜਾ ਕਰਨ ਲੱਗਾ। ਉਸ ਨੇ ਵੀ ਰਾਜੇਸ਼ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਲੜਾਈ ਵੀ ਸ਼ੁਰੂ ਕਰ ਦਿੱਤੀ।
ਮ੍ਰਿਤਕ ਨੂੰ ਅੱਧ ਮਰਿਆ ਛੱਡ ਦੋਸ਼ੀ ਮੌਕੇ ਤੋਂ ਹੋਇਆ ਫਰਾਰ
ਦੋਸ਼ੀ ਚੰਦਨ ਨੇ ਆਪਣੇ ਦੋ ਭਰਾਵਾਂ ਸਾਜਨ ਅਤੇ ਰਾਜਨ ਤੋਂ ਇਲਾਵਾ ਹੋਰ ਵੀ ਕਈ ਲੋਕਾਂ ਨੂੰ ਮੌਕੇ 'ਤੇ ਬੁਲਾਇਆ। ਮੁਲਜ਼ਮਾਂ ਨੇ ਉਸ ਦੇ ਭਰਾ ਰਾਜੇਸ਼ ਦੇ ਸਿਰ, ਕੰਨ, ਮੂੰਹ ਅਤੇ ਹੋਰ ਸਰੀਰ ’ਤੇ ਵਾਰ ਕੀਤੇ। ਦੋਸ਼ੀ ਰਾਜੇਸ਼ ਨੂੰ ਅੱਧ ਮਰਿਆ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਜ਼ਖ਼ਮੀ ਰਾਜੇਸ਼ ਨੂੰ ਇਲਾਜ ਲਈ PGI 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਰਾਜੇਸ਼ ਦੀ ਮੌਤ ਹੋ ਗਈ।