ਮੋਬਾਈਲ ਦੀ EMI ਨਾ ਭਰ ਸਕਿਆ ਨੌਜਵਾਨ ! ਰਿਕਵਰੀ ਏਜੰਟਾਂ ਨੇ ਜੋ ਕੀਤਾ ਸੁਣ ਉਡ ਜਾਣਗੇ ਹੋਸ਼

Tuesday, Sep 15, 2026 - 05:11 PM (IST)

ਮੋਬਾਈਲ ਦੀ EMI ਨਾ ਭਰ ਸਕਿਆ ਨੌਜਵਾਨ ! ਰਿਕਵਰੀ ਏਜੰਟਾਂ ਨੇ ਜੋ ਕੀਤਾ ਸੁਣ ਉਡ ਜਾਣਗੇ ਹੋਸ਼

ਨੈਸ਼ਨਲ ਡੈਸਕ : ਲਖਨਊ ਦੇ ਨਿਗੋਹਾਂ ਥਾਣਾ ਖੇਤਰ 'ਚ ਮੋਬਾਈਲ ਫੋਨ ਦੀ ਬਕਾਇਆ ਕਿਸ਼ਤ (EMI) ਦੀ ਵਸੂਲੀ ਦੇ ਨਾਂ 'ਤੇ ਮੋਬਾਈਲ ਦੁਕਾਨਦਾਰ ਅਤੇ ਰਿਕਵਰੀ ਏਜੰਟਾਂ ਵੱਲੋਂ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਏਜੰਟਾਂ ਨੇ ਇੱਕ ਗਰੀਬ ਨੌਜਵਾਨ ਨੂੰ ਉਸ ਦੇ ਪਿੰਡ ਤੋਂ ਅਗਵਾ ਕੀਤਾ, ਲਖਨਊ ਲਿਜਾ ਕੇ 4 ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ, ਕੁੱਟਮਾਰ ਕੀਤੀ ਅਤੇ ਹਸਪਤਾਲ ਲੈ ਜਾ ਕੇ ਜ਼ਬਰਦਸਤੀ 1 ਯੂਨਿਟ ਖੂਨ ਕਢਵਾ ਲਿਆ।

ਮਿਲੀ ਜਾਣਕਾਰੀ ਅਨੁਸਾਰ ਨਿਗੋਹਾਂ ਥਾਣਾ ਖੇਤਰ ਦੇ ਗ੍ਰਾਮ ਪੰਚਾਇਤ ਪੁਰਹੀਆ ਦੇ ਰਹਿਣ ਵਾਲੇ ਨੇਵਲ ਕੁਮਾਰ ਦੇ ਭਰਾ ਰਾਜਕੁਮਾਰ ਅਨੁਸਾਰ ਨੇਵਲ ਨੇ ਕਰੀਬ ਇੱਕ ਸਾਲ ਪਹਿਲਾਂ ਨਿਗੋਹਾਂ ਸਥਿਤ 'ਗੀਤਾ ਮੋਬਾਈਲ ਸ਼ਾਪ' ਤੋਂ ਕਿਸ਼ਤਾਂ 'ਤੇ ਇੱਕ ਮੋਬਾਈਲ ਖਰੀਦਿਆ ਸੀ। ਦੋ ਮਹੀਨੇ ਬਾਅਦ ਕਿਸ਼ਤ ਜਮ੍ਹਾਂ ਨਾ ਹੋਣ 'ਤੇ ਦੁਕਾਨਦਾਰ ਤੇ ਕੰਪਨੀ ਨਾਲ ਜੁੜੇ ਲੋਕ ਆਏ ਅਤੇ ਉਸ ਕੋਲੋਂ ਫੋਨ ਖੋਹ ਕੇ ਲੈ ਗਏ ਸਨ।

ਬੀਤੇ 8 ਸਤੰਬਰ ਨੂੰ ਸ਼ੁਭਮ ਸਿੰਘ ਨਾਮਕ ਮੁਲਜ਼ਮ ਆਪਣੇ ਇੱਕ ਸਾਥੀ ਨਾਲ ਮੋਟਰਸਾਈਕਲ 'ਤੇ ਪਹੁੰਚਿਆ ਤੇ ਨੇਵਲ ਨੂੰ ਦੁਕਾਨ 'ਤੇ ਗੱਲਬਾਤ ਕਰਨ ਦੇ ਬਹਾਨੇ ਜ਼ਬਰਦਸਤੀ ਬਿਠਾ ਕੇ ਲੈ ਗਿਆ। ਮੁਲਜ਼ਮ ਉਸ ਨੂੰ ਦੁਕਾਨ ਲਿਜਾਣ ਦੀ ਬਜਾਏ ਸਿੱਧਾ ਲਖਨਊ ਦੇ ਇੱਕ ਹਸਪਤਾਲ ਲੈ ਗਏ, ਜਿੱਥੇ ਦਬਾਅ ਪਾ ਕੇ ਉਸ ਦਾ 1 ਯੂਨਿਟ ਖੂਨ ਕਢਵਾ ਲਿਆ ਗਿਆ।

ਖੂਨ ਕਢਵਾਉਣ ਤੋਂ ਬਾਅਦ ਨੇਵਲ ਨੂੰ ਲਖਨਊ ਵਿੱਚ ਆਪਣੇ ਕਮਰੇ 'ਚ ਲੈ ਗਏ ਅਤੇ ਬੰਧਕ ਬਣਾ ਕੇ ਉਸ ਤੋਂ ਜ਼ਬਰਦਸਤੀ ਮਜ਼ਦੂਰੀ ਕਰਵਾਈ। 9 ਸਤੰਬਰ ਨੂੰ ਮੁਲਜ਼ਮਾਂ ਨੇ ਨੇਵਲ ਤੋਂ ਉਸ ਦੇ ਭਰਾ ਨੂੰ ਫੋਨ ਕਰਵਾ ਕੇ ਪੈਸੇ ਮੰਗੇ, ਜਿਸ 'ਤੇ ਭਰਾ ਨੇ 2,799 ਰੁਪਏ ਆਨਲਾਈਨ ਟ੍ਰਾਂਸਫਰ ਕਰ ਦਿੱਤੇ। ਇਸ ਦੇ ਬਾਵਜੂਦ ਮੁਲਜ਼ਮਾਂ ਨੇ ਉਸ ਨੂੰ ਨਹੀਂ ਛੱਡਿਆ ਅਤੇ 12,500 ਰੁਪਏ ਹੋਰ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੰਦਿਆਂ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਪ੍ਰੇਸ਼ਾਨ ਹੋ ਕੇ ਭਰਾ ਰਾਜਕੁਮਾਰ ਨੇ 12 ਸਤੰਬਰ ਨੂੰ ਨਿਗੋਹਾਂ ਥਾਣੇ ਪਹੁੰਚ ਕੇ ਪੁਲਸ ਨੂੰ ਸ਼ਿਕਾਇਤ ਦਿੱਤੀ। ਪੁਲਸ ਦੇ ਦਬਾਅ ਬਣਾਉਣ 'ਤੇ ਮੁਲਜ਼ਮਾਂ ਨੇ ਘਬਰਾ ਕੇ ਲਖਨਊ ਤੋਂ ਇੱਕ ਰੈਪਿਡੋ ਬਾਈਕ ਬੁੱਕ ਕਰਕੇ ਨੇਵਲ ਨੂੰ ਘਰ ਭੇਜ ਦਿੱਤਾ। ਪੀੜਤ ਦੀ ਮਾਂ ਜਦੁਰਾਈ ਦੀ ਲਿਖਤੀ ਸ਼ਿਕਾਇਤ 'ਤੇ ਪੁਲਸ ਨੇ ਸ਼ੁਭਮ ਸਿੰਘ ਤੇ ਉਸ ਦੇ ਦੋ ਅਣਪਛਾਤੇ ਸਾਥੀਆਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

 


author

Shubam Kumar

Content Editor

Related News