ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਕਤਲ

Saturday, Jun 23, 2018 - 12:30 PM (IST)

ਲਖਨਊ— ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਹੁਸੈਨਗੰਜ ਦੇ ਉਦੈਗੰਜ 'ਚ ਅਭਿਸ਼ੇਕ ਊਰਫ ਛੋਟੂ (21) ਦੀ ਸ਼ੁੱਕਰਵਾਰ ਰਾਤ ਸ਼ਰੇਆਮ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਪੁਲਸ ਨੂੰ ਰੰਜਿਸ਼ ਜਾਂ ਲੜਾਈ 'ਚ ਕਤਲ ਹੋਣ ਦਾ ਸ਼ੱਕ ਹੈ। ਪਰਿਵਾਰ ਨੇ ਉਸ ਦੇ ਤਿੰਨ ਦੋਸਤਾਂ 'ਤੇ ਕਤਲ ਕਰਨ ਦਾ ਦੋਸ਼ ਲਗਾਉਂਦੇ ਹੋਏ ਸ਼ਿਕਾਇਤ ਕੀਤੀ ਹੈ। ਤਿੰਨਾਂ ਦੋਸ਼ੀਆਂ ਦੇ ਮੋਬਾਇਲ ਬੰਦ ਹਨ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੋਸ਼ੀਆਂ ਅਤੇ ਅਭਿਸ਼ੇਕ ਦੇ ਮੋਬਾਇਲ ਦੀ ਕਾਲ ਡਿਟੇਲ ਟਰੈਕ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਉਦੈਗੰਜ ਚੌਰਾਹੇ 'ਤੇ ਹੋਈ ਵਾਰਦਾਤ ਦੀ ਜਾਣਕਾਰੀ ਇਕ ਰਾਹਗੀਰ ਨੇ ਡਾਇਲ-100 'ਤੇ ਦਿੱਤੀ ਸੀ, ਜਿਸ ਤੋਂ ਬਾਅਦ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਅਭਿਸ਼ੇਕ ਨੂੰ ਸਿਵਲ ਹਸਪਤਾਲ ਲੈ ਕੇ ਪਹੁੰਚੀ। ਉਸ ਕੋਲ ਮਿਲੇ ਮੋਬਾਇਲ ਰਾਹੀਂ ਹੀ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ ਗਈ। ਹਸਪਤਾਲ 'ਚ ਡਾਕਟਰਾਂ ਨੇ ਅਭਿਸ਼ੇਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਦਾ ਕਹਿਣਾ ਹੈ ਕਿ ਸੂਚਨਾ ਦੇਣ ਵਾਲੇ ਗਵਾਹ ਨੇ ਫਿਲਹਾਲ ਮੋਬਾਇਲ ਫੋਨ ਬੰਦ ਕਰ ਲਿਆ ਹੈ। ਉਸ ਦੇ ਬਾਰੇ 'ਚ ਪਤਾ ਕੀਤਾ ਜਾ ਰਿਹਾ ਹੈ, ਜਿਸ ਨਾਲ ਕਿ ਹਮਲਾਵਰਾਂ ਦੇ ਬਾਰੇ 'ਚ ਪਤਾ ਚੱਲ ਸਕੇ।
ਦੱਸ ਦੇਈਏ ਕਿ ਸੂਚਨਾ ਮਿਲਦੇ ਹੀ ਮ੍ਰਿਤਕ ਨੌਜਵਾਨ ਦਾ ਪਰਿਵਾਰ ਹਸਪਤਾਲ ਪਹੁੰਚਿਆ। ਡਾਕਟਰਾਂ ਨੇ ਪਰਿਵਾਰ ਨੂੰ ਦੱਸਿਆ ਕਿ ਅਭਿਸ਼ੇਕ ਦੀ ਮੌਤ ਹੋ ਚੁੱਕੀ ਹੈ। ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਭਿਸ਼ੇਕ 'ਤੇ ਤੇਜ਼ਧਾਰ ਹਥਿਆਰ ਨਾਲ ਕਈ ਹਮਲੇ ਕੀਤੇ ਗਏ ਸਨ ਅਤੇ ਜ਼ਿਆਦਾ ਖੂਨ ਵਹਿਣ ਨਾਲ ਉਸ ਦੀ ਮੌਤ ਹੋਈ ਹੈ।


Related News