ਬੁਲੰਦਸ਼ਹਿਰ ’ਚ ਹਥੌੜਾ ਮਾਰ ਕੇ ਨੌਜਵਾਨ ਦਾ ਕਤਲ, ਮਾਮਾ-ਮਾਮੀ ਹਿਰਾਸਤ ’ਚ

Friday, Oct 31, 2025 - 08:57 PM (IST)

ਬੁਲੰਦਸ਼ਹਿਰ ’ਚ ਹਥੌੜਾ ਮਾਰ ਕੇ ਨੌਜਵਾਨ ਦਾ ਕਤਲ, ਮਾਮਾ-ਮਾਮੀ ਹਿਰਾਸਤ ’ਚ

ਬੁਲੰਦਸ਼ਹਿਰ-ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲੇ ਦੇ ਸ਼ਿਕਾਰਪੁਰ ਖੇਤਰ ਵਿਚ ਆਪਸੀ ਬਹਿਸ ਤੋਂ ਬਾਅਦ ਇਕ ਨੌਜਵਾਨ ਦਾ ਸਿਰ ’ਤੇ ਹਥੌੜਾ ਮਾਰ ਕੇ ਕਤਲ ਕਰ ਦਿੱਤਾ ਗਿਆ। ਪੁਲਸ ਨੇ ਮ੍ਰਿਤਕ ਦੇ ਮਾਮਾ-ਮਾਮੀ ਨੂੰ ਹਿਰਾਸਤ ਵਿਚ ਲੈ ਲਿਆ ਹੈ।ਵਧੀਕ ਪੁਲਸ ਸੁਪਰਡੈਂਟ (ਦਿਹਾਤੀ) ਤੇਜਵੀਰ ਸਿੰਘ ਨੇ ਦੱਸਿਆ ਕਿ ਇਮਰਾਨ (35) ਵੀਰਵਾਰ ਨੂੰ ਆਪਣੇ ਮਾਮੇ ਜਾਵੇਦ ਦੇ ਘਰ ਗਿਆ ਸੀ, ਜਿੱਥੇ ਉਸਦੀ ਆਪਣੀ ਮਾਸੀ ਰੁਖਸਾਨਾ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ। ਦੋਸ਼ ਹੈ ਕਿ ਰੁਖਸਾਨਾ ਨੇ ਇਮਰਾਨ ਦੇ ਸਿਰ ’ਤੇ ਹਥੌੜਾ ਮਾਰ ਦਿੱਤਾ, ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।

ਇਲਾਜ ਲਈ ਹਸਪਤਾਲ ਲਿਆਉਂਦਿਆਂ ਰਸਤੇ ’ਚ ਹੀ ਉਸਦੀ ਮੌਤ ਹੋ ਗਈ। ਪੁਲਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੁਲਜ਼ਮ ਜੋੜੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


author

Hardeep Kumar

Content Editor

Related News