3 ਦਿਨਾਂ ਤੋਂ ਲਾਪਤਾ ਸੀ ਨੌਜਵਾਨ, ਹੁਣ ਇਸ ਹਾਲਤ ''ਚ ਮਿਲੀ ਲਾਸ਼ ਮਿਲੀ

Friday, Jan 24, 2025 - 12:13 PM (IST)

3 ਦਿਨਾਂ ਤੋਂ ਲਾਪਤਾ ਸੀ ਨੌਜਵਾਨ, ਹੁਣ ਇਸ ਹਾਲਤ ''ਚ ਮਿਲੀ ਲਾਸ਼ ਮਿਲੀ

ਬਰੇਲੀ- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲ੍ਹੇ ਦੇ ਸੀਬੀਗੰਜ ਥਾਣਾ ਇਲਾਕੇ ਦੇ ਇਕ ਪਿੰਡ 'ਚ ਤਿੰਨ ਦਿਨਾਂ ਤੋਂ ਲਾਪਤਾ ਨੌਜਵਾਨ ਦੀ ਲਾਸ਼ ਸਰ੍ਹੋਂ ਦੇ ਖੇਤ 'ਚੋਂ ਬਰਾਮਦ ਹੋਈ। ਪੁਲਸ ਦੇ ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਬਰੇਲੀ ਦੇ ਪੁਲਸ ਸੁਪਰਡੈਂਟ (ਨਗਰ) ਮਾਨੁਸ਼ ਪਾਰੀਕ ਨੇ ਦੱਸਿਆ ਕਿ ਸੀਬੀਗੰਜ ਥਾਣਾ ਖੇਤਰ ਦੇ ਪਰਧੌਲੀ ਵਾਸੀ ਲੋਕੇਸ਼ ਕੁਮਾਰ ਗੰਗਵਾਰ (38) ਦੀ ਲਾਸ਼ ਵੀਰਵਾਰ ਨੂੰ ਇਕ ਪਿੰਡ ਵਾਸੀ ਦੀ ਸੂਚਨਾ 'ਤੇ ਪੁਲਸ ਨੇ ਪਿੰਡ 'ਚ ਹੀ ਸਰ੍ਹੋਂ ਦੇ ਖੇਤ 'ਚੋਂ ਬਰਾਮਦ ਕੀਤੀ। ਉਨ੍ਹਾਂ ਨੇ ਦੱਸਿਆ ਕਿ ਗੰਗਵਾਰ ਇਕ ਔਰਤ ਨਾਲ ਜਬਰ ਜ਼ਿਨਾਹ ਦੇ ਮਾਮਲੇ 'ਚ ਜੇਲ੍ਹ ਵੀ ਜਾ ਚੁੱਕਿਆ ਹੈ ਅਤੇ ਇੰਨੀਂ ਦਿਨੀਂ ਜ਼ਮਾਨਤ 'ਤੇ ਸੀ। 

ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਕਾਰਨ ਘਰੋਂ ਬਾਹਰ ਨਿਕਲੇ ਲੋਕ

ਪਾਰੀਕ ਨੇ ਦੱਸਿਆ ਕਿ ਇਕ ਔਰਤ ਨਾਲ ਉਸ ਦੇ ਨਾਜਾਇਜ਼ ਸੰਬੰਧ ਦੀ ਸੂਚਨਾ ਹੈ। ਔਰਤ ਦੇ ਪਤੀ ਨਾਲ ਵੀ ਉਸ ਦਾ ਵਿਵਾਦ ਚੱਲ ਰਿਹਾ ਸੀ। ਪੁਲਸ ਨੇ ਔਰਤ ਦੀ ਪਤੀ ਸਮੇਤ ਤਿੰਨ ਲੋਕਾਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਲਿਆ ਹੈ। ਥਾਣਾ ਸੀਬੀਗੰਜ ਦੇ ਇੰਚਾਰਜ ਇੰਸਪੈਕਟਰ (ਐੱਸ.ਐੱਚ.ਓ.) ਸੁਰੇਸ਼ ਚੰਦਰ ਗੌਤਮ ਨੇ ਦੱਸਿਆ ਕਿ ਲੋਕੇਸ਼ ਤਿੰਨ ਭਰਾ ਅਤੇ ਤਿੰਨ ਭੈਣਾਂ 'ਚ ਸਭ ਤੋਂ ਛੋਟਾ ਅਤੇ ਕੁਆਰਾ ਸੀ। ਲੋਕੇਸ਼ ਮਜ਼ਦੂਰੀ ਕਰਦਾ ਸੀ ਅਤੇ ਤਿੰਨ ਦਿਨਾਂ ਤੋਂ ਉਹ ਘਰ ਤੋਂ ਲਾਪਤਾ ਸੀ। ਉਹ ਹਮੇਸ਼ਾ ਕਈ-ਕਈ ਦਿਨ ਲਈ ਘਰੋਂ ਚਲਾ ਜਾਂਦਾ ਸੀ। ਅਜਿਹੇ 'ਚ ਪਰਿਵਾਰ ਵਾਲਿਆਂ ਨੇ ਥਾਣੇ 'ਚ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਨਹੀਂ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਫ਼ੋਰਸ ਮੌਕੇ 'ਤੇ ਪਹੁੰਚੀ। ਫੋਰੈਂਸਿਕ ਟੀਮ ਨੇ ਵੀ ਮੌਕੇ 'ਤੇ ਪੜਤਾਲ ਕਰ ਕੇ ਸਬੂਤ ਜੁਟਾਏ। ਲਾਸ਼ ਨੂੰ ਘਸੀਟ ਕੇ ਖੇਤ 'ਚ ਲਿਆਂਦਾ ਗਿਆ ਸੀ। ਐੱਸ.ਐੱਚ.ਓ. ਨੇ ਦੱਸਿਆ ਕਿ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਲੋਕੇਸ਼ ਦਾ ਕਤਲ ਕਿਸੇ ਹੋਰ ਸਥਾਨ 'ਤੇ ਕਰਨ ਤੋਂ ਬਾਅਦ ਲਾਸ਼ ਸਰ੍ਹੋਂ ਦੇ ਖੇਤ 'ਚ ਸੁੱਟੀ ਗਈ ਹੋਵੇਗੀ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News