ਵੀਡੀਓ ''ਚ ਦੇਖੋ ਕਿਵੇਂ ਨੌਜਵਾਨ ਨੇ ਆਪਣੇ ਨਾਲ ਦੂਜਿਆਂ ਦੀ ਜਾਨ ਵੀ ਪਾਈ ਖਤਰੇ ''ਚ

Saturday, Jun 23, 2018 - 03:04 PM (IST)

ਚੰਡੀਗੜ੍ਹ — ਚੰਡੀਗੜ੍ਹ 'ਚ ਦਿਨ ਦਿਹਾੜੇ ਸੈਕਟਰ-32 ਦੀ ਸੜਕ 'ਤੇ ਇਕ ਨੌਜਵਾਨ ਵੱਲੋਂ ਬੁਲਟ ਮੋਟਰਸਾਈਕਲ 'ਤੇ ਬਿਨ੍ਹਾਂ ਕਿਸੇ ਸੁਰੱਖਿਆ ਤੇ ਬਿਨ੍ਹਾਂ ਕਿਸੇ ਹੈਲਮੇਟ ਦੇ ਖਤਰਨਾਕ ਸਟੰਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਆਪਣੀ ਜਾਨ ਦੇ ਨਾਲ ਹੀ ਖਿਲਵਾੜ ਨਹੀਂ ਕਰ ਰਿਹਾ ਸੀ ਸਗੋਂ ਨੇੜੇ ਦੀ ਲੰਘ ਰਹੇ ਵਾਹਨ ਚਾਲਕਾਂ ਲਈ ਵੀ ਖਤਰਾ ਬਣਿਆ ਹੋਇਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਆਪਣੇ ਸਖਤ ਕਾਨੂੰਨ ਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਜਾਣੀ ਜਾਂਦੀ ਚੰਡੀਗੜ੍ਹ ਪੁਲਸ ਦਾ ਵੀ ਇਸ ਨੌਜਵਾਨ ਨੂੰ ਕੋਈ ਡਰ ਨਹੀਂ ਸੀ ਤੇ ਬੇਖੌਫ ਹੋ ਕੇ ਇਹ ਨੌਜਵਾਨ ਸੜਕ 'ਤੇ ਖਤਰਨਾਕ ਸਟੰਟ ਕਰਦਾ ਨਜ਼ਰ ਆ ਰਿਹਾ ਸੀ।


Related News