ਮੌਤ ਵਾਲੀ ਰੀਲ : ਸਲੋ-ਮੋਸ਼ਨ ਦੇ ਚੱਕਰ 'ਚ ਧੜ ਤੋਂ ਵੱਖ ਹੋ ਗਿਆ ਨੌਜਵਾਨ ਦਾ ਸਿਰ

Saturday, Oct 19, 2024 - 07:12 PM (IST)

ਮੌਤ ਵਾਲੀ ਰੀਲ : ਸਲੋ-ਮੋਸ਼ਨ ਦੇ ਚੱਕਰ 'ਚ ਧੜ ਤੋਂ ਵੱਖ ਹੋ ਗਿਆ ਨੌਜਵਾਨ ਦਾ ਸਿਰ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਮਹਮਏ ਆਈ ਹੈ। ਇਥੇ ਇਕ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ। ਦਰਅਸਲ, ਨੌਜਵਾਨ ਚੌਥੀ ਮੰਜ਼ਿਲ 'ਤੇ ਰੀਲ ਬਣਾਉਂਦੇ ਹੋਏ ਜਾਲ ਚੁੱਕ ਰਿਹਾ ਹੈ ਕਿ ਅਚਾਨਕ ਹੇਠਾਂ ਡਿੱਗ ਗਿਆ ਅਤੇ ਜਾਲ 'ਚ ਉਸ ਦੀ ਧੋਣ ਫਸ ਕੇ ਵੱਢੀ ਗਈ। ਘਟਨਾ ਤੋਂ ਬਾਅਦ ਦੋਸਤਾਂ ਨੇ ਉਸ ਨੂੰ ਤੁਰੰਤ ਨੇੜੇ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਪਰ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਇਹ ਪੂਰਾ ਮਾਮਲਾ ਜ਼ਿਲੇ ਦੇ ਜੌਹਰੀ ਪਲਾਜ਼ਾ ਬਾਜ਼ਾਰ 'ਚ ਵਾਪਰਿਆ, ਜਿੱਥੇ ਸ਼ਨੀਵਾਰ ਨੂੰ ਤਾਜਗੰਜ ਦਾ ਰਹਿਣ ਵਾਲਾ ਨੌਜਵਾਨ ਆਪਣੇ ਦੋਸਤਾਂ ਨਾਲ ਰੇਹੜੀ ਲਗਾ ਰਿਹਾ ਸੀ। ਉਹ ਪਲਾਜ਼ੇ ਦੀ ਚੌਥੀ ਮੰਜ਼ਿਲ ’ਤੇ ਲੋਹੇ ਦੇ ਜਾਲ ’ਤੇ ਖੜ੍ਹਾ ਸੀ। ਉਹ ਸਲੋ ਮੋਸ਼ਨ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਉਸ ਨੇ ਲੋਹੇ ਦੇ ਜਾਲ ਦਾ ਇਕ ਹਿੱਸਾ ਚੁੱਕ ਲਿਆ, ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ। ਕੁਝ ਹੀ ਸਮੇਂ ਵਿੱਚ ਉਹ ਜਾਲ ਤੋਂ ਫਿਸਲ ਗਿਆ ਅਤੇ ਸਿੱਧਾ ਹੇਠਾਂ ਡਿੱਗ ਗਿਆ।

ਘਟਨਾ ਤੋਂ ਬਾਅਦ ਉਸ ਦੇ ਦੋਸਤਾਂ ਨੇ ਤੁਰੰਤ ਆਸਪਾਸ ਦੇ ਲੋਕਾਂ ਨੂੰ ਬੁਲਾਇਆ ਅਤੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਹਾਦਸੇ ਤੋਂ ਬਾਅਦ ਪਰਿਵਾਰ 'ਚ ਮਾਤਮ ਛਾ ਗਿਆ। ਦੁਖੀ ਪਰਿਵਾਰਕ ਮੈਂਬਰ ਪੁਲਸ ਨੂੰ ਬਿਨਾਂ ਦੱਸੇ ਲਾਸ਼ ਨੂੰ ਘਰ ਲੈ ਗਏ।
 


author

Rakesh

Content Editor

Related News