ਗ੍ਰੇਟਰ ਨੋਇਡਾ ’ਚ ਕੁੱਟਮਾਰ ਕਾਰਨ ਜ਼ਖਮੀ ਦਲਿਤ ਨੌਜਵਾਨ ਦੀ ਮੌਤ, ਪਿੰਡ ਵਾਸੀਆਂ ਵੱਲੋਂ ਵਿਖਾਵਾ
Saturday, Oct 25, 2025 - 03:06 PM (IST)
ਨੈਸ਼ਨਲ ਡੈਸਕ : ਨੋਇਡਾ ਦੇ ਰਬਪੁਰਾ ਕਸਬੇ ਵਿਚ 15 ਅਕਤੂਬਰ ਨੂੰ ਜਨਮਦਿਨ ਦੀ ਪਾਰਟੀ ਦੌਰਾਨ ਹੋਏ ਹਮਲੇ ਵਿਚ ਜ਼ਖਮੀ ਹੋਏ ਦਲਿਤ ਨੌਜਵਾਨ ਅਨਿਕੇਤ ਦੀ ਸ਼ੁੱਕਰਵਾਰ ਸਵੇਰੇ ਦਿੱਲੀ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ 8 ਦਿਨਾਂ ਬਾਅਦ ਨੌਜਵਾਨ ਦੀ ਮੌਤ ਨਾਲ ਇਲਾਕੇ ਵਿਚ ਵਿਆਪਕ ਰੋਸ ਫੈਲ ਗਿਆ। ਘਟਨਾ ਦੇ ਦੂਜੇ ਦਿਨ, ਰਬੂਪੁਰਾ ਪੁਲਸ ਸਟੇਸ਼ਨ ਨੇ 7 ਨਾਮਜ਼ਦ ਮੁਲਜ਼ਮਾਂ ਸਮੇਤ ਇਕ ਦਰਜਨ ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕੀਤਾ ਅਤੇ ਉਨ੍ਹਾਂ ਵਿਚੋਂ 2 ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਅਨਿਕੇਤ ਅਤੇ ਉਸਦਾ ਚਾਚਾ ਸੁਮਿਤ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।
ਅਨਿਕੇਤ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਿੰਡ ਵਾਸੀ ਅਤੇ ਦਲਿਤ ਸਮਾਜ ਦੇ ਲੋਕਾਂ ਨੇ ਰਬੂਪੁਰਾ-ਝਾਝਰ ਮਾਰਗ ’ਤੇ ਮਹਾਰਾਣਾ ਚੌਕ ’ਤੇ ਵਿਖਾਵਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਜੇਵਰ ਵਿਧਾਇਕ ਮ੍ਰਿਤਕ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੇ ਪਿਤਾ ਸਤੀਸ਼ ਨਾਲ ਮੁਲਾਕਾਤ ਕੀਤੀ।
