ਮੈਂ ਆਪਣੀ ਪਤਨੀ ਤੋਂ ਨਫ਼ਰਤ ਕਰਦਾ ਹਾਂ, ਸੁਸਾਈਡ ਨੋਟ ''ਚ ਲਿਖ ਕੇ ਦਿੱਤੀ ਜਾਨ

Tuesday, Nov 24, 2020 - 10:29 PM (IST)

ਮੈਂ ਆਪਣੀ ਪਤਨੀ ਤੋਂ ਨਫ਼ਰਤ ਕਰਦਾ ਹਾਂ, ਸੁਸਾਈਡ ਨੋਟ ''ਚ ਲਿਖ ਕੇ ਦਿੱਤੀ ਜਾਨ

ਗੜਵਾ - ਝਾਰਖੰਡ ਦੇ ਗੜਵਾ 'ਚ ਇੱਕ ਨੌਜਵਾਨ ਨੇ ਫ਼ਾਂਸੀ ਲਗਾ ਕੇ ਆਤਮ ਹੱਤਿਆ ਕਰ ਲਈ। ਲਾਸ਼ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ। ਜਿਸ 'ਚ ਉਸ ਨੇ ਲਿਖਿਆ ਹੈ ਕਿ ਉਹ ਆਪਣੀ ਪਤਨੀ ਦੇ ਚਾਲ-ਚਲਨ ਤੋਂ ਪ੍ਰੇਸ਼ਾਨ ਸੀ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸ਼ਰਾਬ ਪੀਣ ਦਾ ਆਦਿ ਸੀ, ਜਿਸ ਦੀ ਵਜ੍ਹਾ ਨਾਲ ਪਤੀ-ਪਤਨੀ ਵਿਚਾਲੇ ਅਕਸਰ ਵਿਵਾਦ ਹੁੰਦਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਕਿਸਾਨ ਸੰਗਠਨਾਂ ਦੇ ਦਿੱਲੀ ਮਾਰਚ ਦੇ ਮੱਦੇਨਜ਼ਰ ਦੋ ਦਿਨ ਸੀਲ ਰਹੇਗੀ ਹਰਿਆਣਾ ਪੰਜਾਬ ਸਰਹੱਦ

ਮ੍ਰਿਤਕ ਦੀ ਪਛਾਣ ਲਕਸ਼ਮਣ ਕੁਮਾਰ ਚੌਧਰੀ ਦੇ ਰੂਪ 'ਚ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦਾ ਵਿਆਹ ਇਸ ਸਾਲ ਜੂਨ 'ਚ ਹੋਇਆ ਸੀ। ਲਕਸ਼ਮਣ ਨੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਮੈਂ ਆਪਣੀ ਪਤਨੀ ਤੋਂ ਨਫ਼ਰਤ ਕਰਦਾ ਹਾਂ। ਮੈਂ ਉਸਦੇ ਚਾਲ-ਚਲਨ ਤੋਂ ਪ੍ਰੇਸ਼ਾਨ ਹਾਂ। ਇਸ ਤੋਂ ਇਲਾਵਾ ਨੌਜਵਾਨ ਨੇ ਆਪਣੇ ਸਹੁਰਾ-ਘਰ ਵਾਲਿਆਂ 'ਤੇ ਵੀ ਗੰਭੀਰ ਦੋਸ਼ ਲਗਾਏ ਹਨ।
ਯੂ.ਪੀ ਸਰਕਾਰ ਦੀ 'ਲਵ ਜਿਹਾਦ' ਖਿਲਾਫ ਵੱਡੀ ਕਾਰਵਾਈ, ਕੈਬਨਿਟ ਨੇ ਪਾਸ ਕੀਤਾ ਆਰਡੀਨੈਂਸ

ਉਸ 'ਚ ਲਿਖਿਆ ਹੈ ਕਿ ਹਰ ਸਮੇਂ ਸਹੁਰਾ ਬੋਲਦਾ ਸੀ ਕਿ ਮੇਰੀ ਧੀ ਨੂੰ ਨਾ ਕੁੱਟੋ। ਜਦੋਂ ਕਿ ਮੈਂ ਵਿਆਹ ਤੋਂ ਪਹਿਲਾਂ ਬੋਲ ਦਿੱਤਾ ਸੀ ਕਿ ਮੈਂ ਸ਼ਰਾਬ ਪੀਂਦਾ ਹਾਂ। ਪੀਣ ਤੋਂ ਬਾਅਦ ਤੁਹਾਡੀ ਧੀ ਦੇ ਨਾਲ ਕੁੱਟਮਾਰ ਕਰ ਦਿਆਂਗਾ, ਉਦੋਂ ਤੁਸੀਂ ਕੁੱਝ ਨਹੀਂ ਬੋਲਿਆ। ਉਸ ਸਮੇਂ ਉਨ੍ਹਾਂ ਕਿਹਾ ਕਿ ਸਾਨੂੰ ਸਭ ਮਨਜ਼ੂਰ ਹੈ। ਤਾਂ ਫਿਰ ਹੁਣ ਮਾੜਾ ਕਿਉਂ ਲੱਗ ਰਿਹਾ ਹੈ। ਮੈਂ ਸਭ ਕੁੱਝ ਛੱਡ ਚੱਲਿਆ ਦੁਨੀਆ ਤੋਂ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਜਾਂਚ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਘਰੇਲੂ ਵਿਵਾਦ 'ਚ ਨੌਜਵਾਨ ਨੇ ਸੁਸਾਈਡ ਕੀਤਾ ਹੈ।


author

Inder Prajapati

Content Editor

Related News