ਸ਼ਰਾਬ ਦੇ ਨਸ਼ੇ ’ਚ ਝਗੜੇ ਤੋਂ ਬਾਅਦ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ
Thursday, Apr 16, 2026 - 09:05 PM (IST)
ਤਿਰੂਵਨੰਤਪੁਰਮ, (ਭਾਸ਼ਾ)- ਕੇਰਲਮ ਦੀ ਰਾਜਧਾਨੀ ਤਿਰੂਵਨੰਤਪੁਰਮ ਦੇ ਵਿਝਿੰਜਮ ਇਲਾਕੇ ’ਚ ਸ਼ਰਾਬ ਦੇ ਨਸ਼ੇ ’ਚ ਹੋਏ ਝਗੜੇ ਤੋਂ ਬਾਅਦ ਇਕ ਨੌਜਵਾਨ ਦਾ ਕਥਿਤ ਤੌਰ ’ਤੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸੁਮਨ ਐੱਸ. ਵਜੋਂ ਹੋਈ ਹੈ। ਪੁਲਸ ਨੇ ਮਾਮਲੇ ’ਚ 4 ਲੋਕਾਂ ਨੂੰ ਹਿਰਾਸਤ ’ਚ ਲਿਆ ਹੈ।
ਵੀਰਵਾਰ ਦੀ ਰਾਤ ਕੁਝ ਲੋਕਾਂ ਦੀ ਬਾਰ ’ਚ ਇਕ ਵਿਅਕਤੀ ਨਾਲ ਲੜਾਈ ਹੋ ਗਈ। ਇਨ੍ਹਾਂ ਲੋਕਾਂ ’ਚ ਅਚੂ ਅਤੇ ਅਨੰਤੂ ਨਾਮਕ 2 ਵਿਅਕਤੀ ਸ਼ਾਮਲ ਸਨ। ਜਦੋਂ ਸੁਮਨ ਨੇ ਦੋਵਾਂ ਧਿਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਚੂ ਅਤੇ ਅਨੰਤੂ ਵਾਲੀ ਧਿਰ ਨੇ ਉਸ ’ਤੇ ਹੀ ਹਮਲਾ ਕਰ ਦਿੱਤਾ। ਭਾਵੇਂ ਸੁਮਨ ਬਾਰ ਤੋਂ ਬਾਹਰ ਨਿਕਲ ਕੇ ਭੱਜਿਆ ਪਰ ਅਚੂ ਅਤੇ ਅਨੰਤੂ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ’ਤੇ ਹਮਲਾ ਜਾਰੀ ਰੱਖਿਆ। ਸੁਮਨ ਦੇ ਡਿੱਗ ਕੇ ਨਿਢਾਲ ਹੋ ਜਾਣ ਤੋਂ ਬਾਅਦ ਵੀ ਮੁਲਜ਼ਮਾਂ ਨੇ ਹਮਲਾ ਜਾਰੀ ਰੱਖਿਆ। ਲੋਕਾਂ ਨੇ ਕਿਸੇ ਤਰ੍ਹਾਂ ਸੁਮਨ ਨੂੰ ਹਮਲਾਵਰਾਂ ਤੋਂ ਬਚਾਅ ਕੇ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
