ਕੁੱਲੂ ’ਚ ਨਸ਼ਾ ਮਾਫੀਆ ’ਤੇ ਕੱਸਿਆ ਸ਼ਿਕੰਜਾ, ਚਰਸ ਦੀ ਵੱਡੀ ਖੇਪ ਨਾਲ ਨੌਜਵਾਨ ਗ੍ਰਿਫਤਾਰ

Sunday, Jun 05, 2022 - 05:27 PM (IST)

ਕੁੱਲੂ ’ਚ ਨਸ਼ਾ ਮਾਫੀਆ ’ਤੇ ਕੱਸਿਆ ਸ਼ਿਕੰਜਾ, ਚਰਸ ਦੀ ਵੱਡੀ ਖੇਪ ਨਾਲ ਨੌਜਵਾਨ ਗ੍ਰਿਫਤਾਰ

ਕੁੱਲੂ– ਕੁੱਲੂ ਜ਼ਿਲ੍ਹੇ ’ਚ ਪੁਲਸ ਨੇ ਨਸ਼ਾ ਤਸਕਰਾਂ ’ਤੇ ਸ਼ਿਕੰਜਾ ਕੱਸਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਸੇ ਕੜੀ ਦੇ ਚਲਦੇ ਵਿਸ਼ੇਸ਼ ਜਾਂਚ ਟੀਮ ਨੇ ਦੋਉਰੀ ’ਚ ਇਕ ਨੌਜਵਾਨ ਨੂੰ 2 ਕਿੱਲੋ 522 ਗ੍ਰਾਮ ਚਰਸ ਦੇ ਨਾਲ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਮੁਤਾਬਕ, ਵਿਸ਼ੇਸ਼ ਜਾਂਚ ਟੀਮ ਨੇ ਦੋਉਰੀ ਤੋਂ ਇਕ 30 ਸਾਲਾ ਨੌਜਵਾਨ ਨੂੰ ਜਾਂਚ ਲਈ ਰੁਕਣ ਲਈ ਇਸ਼ਾਰਾ ਕੀਤਾ ਤਾਂ ਉਹ ਪੁਲਸ ਟੀਮ ਨੂੰ ਵੇਖ ਕੇ ਇਕ ਖੜੀ ਗੱਡੀ ਦੇ ਪਿੱਛੇ ਲੁੱਕ ਗਿਆ। ਉਸਨੇ ਇਕ ਪਿੱਠੂ ਬੈਗ ਚੁੱਕਿਆ ਹੋਇਆ ਸੀ। 

ਟੀਮ ਨੇ ਜਦੋਂ ਸ਼ੱਕ ਦੇ ਆਧਾਰ ’ਤੇ ਉਸ ਵਿਅਕਤੀ ਦੀ ਤਲਾਸ਼ੀ ਲਈ ਤਾਂ ਉਸਦੇ ਬੈਗ ’ਚੋਂ ਚਰਸ ਦੀ ਖੇਬ ਬਰਾਮਦ ਹੋਈ। ਪੁਲਸ ਨੇ ਦੋਸ਼ੀ ਨੂੰ ਹਿਰਾਸਤ ’ਚ ਲੈ ਲਿਆ ਅਤੇ ਅੱਗੇ ਦੀ ਕਾਰਵਾਈ ਜਾਰੀ ਹੈ। ਦੋਸ਼ੀ ਦੀ ਪਛਾਣ ਧਿਆਨ ਸਿੰਘ ਊਰਫ ਪਿੰਕੂ ਪੁੱਤਰ ਜੀਤ ਰਾਮ ਨਿਵਾਸੀ ਬੰਜਾਰ ਕੁੱਲੂ ਦੇ ਰੂਪ ’ਚ ਹੋਈ ਹੈ। ਉਸ ਖਿਲਾਫ ਬੰਜਾਰ ਥਾਣੇ ’ਚ ਮਾਮਲਾ ਦਰਜ ਕੀਤਾ ਗਿਆ ਹੈ। 


author

Rakesh

Content Editor

Related News