ਕੁੱਲੂ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, 914 ਗ੍ਰਾਮ ਚਰਸ ਨਾਲ ਨੌਜਵਾਨ ਗ੍ਰਿਫਤਾਰ

Sunday, Nov 03, 2019 - 11:33 AM (IST)

ਕੁੱਲੂ ਪੁਲਸ ਦੇ ਹੱਥ ਲੱਗੀ ਵੱਡੀ ਸਫਲਤਾ, 914 ਗ੍ਰਾਮ ਚਰਸ ਨਾਲ ਨੌਜਵਾਨ ਗ੍ਰਿਫਤਾਰ

ਕੁੱਲੂ—ਟੂਰਿਸਟ ਨਗਰੀ ਮਨਾਲੀ ਦੇ ਬਾਈਪਾਸ 'ਤੇ ਪੁਲਸ ਨੇ ਨਾਕੇ ਦੌਰਾਨ 914 ਗ੍ਰਾਮ ਚਰਸ ਨਾਲ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਦੋਸ਼ੀ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਦੀ ਇੱਕ ਟੀਮ ਨੇ ਬਾਈਪਾਸ ਸੜਕ 'ਤੇ ਨਾਕਾ ਲਗਾ ਕੇ ਬੈਠੀ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਨੌਜਵਾਨ ਸੁਨੀਲ ਠਾਕੁਰ (21) 'ਤੇ ਸ਼ੱਕ ਹੋਇਆ। ਪੁਲਸ ਨੂੰ ਦੇਖ ਕੇ ਨੌਜਵਾਨ ਵੀ ਘਬਰਾ ਗਿਆ। ਤਲਾਸ਼ੀ ਦੌਰਾਨ ਉਸ ਕੋਲੋਂ 914 ਗ੍ਰਾਮ ਚਰਸ ਬਰਾਮਦ ਕੀਤੀ ਗਈ। ਇਸ ਤੋਂ ਬਾਅਦ ਪੁਲਸ ਨੇ ਉਸ ਨੂੰ ਗ੍ਰਿਫਤਾਰ ਕੀਤਾ।

ਮਾਮਲੇ ਦੀ ਪੁਸ਼ਟੀ ਪੁਲਸ ਸੁਪਰਡੈਂਟ ਗੌਰਵ ਸਿੰਘ ਨੇ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿ ਮਨਾਲੀ 'ਚ ਪੁਲਸ ਨੇ 914 ਗ੍ਰਾਮ ਚਰਸ ਨਾਲ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਤੋਂ ਸਖਤਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਦੋਸ਼ੀ ਨੌਜਵਾਨ ਕੁੱਲੂ ਜ਼ਿਲੇ ਦੇ ਬੰਜਾਰ ਦਾ ਨਿਵਾਸੀ ਹੈ।


author

Iqbalkaur

Content Editor

Related News