ਲਾਪਤਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤਾਂ ''ਚ ਮਿਲੀ ਲਾਸ਼

Friday, Mar 28, 2025 - 10:36 AM (IST)

ਲਾਪਤਾ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਖੇਤਾਂ ''ਚ ਮਿਲੀ ਲਾਸ਼

ਪਾਨੀਪਤ- ਹਰਿਆਣਾ ਦੇ ਪਾਨੀਪਤ 'ਚ ਲਾਪਤਾ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਵੀਰਵਾਰ ਸਵੇਰੇ ਖੇਤਾਂ ਵਿਚ ਪਈ ਮਿਲੀ। ਨੌਜਵਾਨ ਦੇ ਚਿਹਰੇ, ਗ਼ਲ ਸਮੇਤ 15 ਤੋਂ ਜ਼ਿਆਦਾ ਥਾਂ 'ਤੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਗਿਆ। ਘਟਨਾ ਇਸਰਾਨਾ ਵਿਚ ਬਲਾਨਾ ਰੋਡ ਸਥਿਤ ਖੇਤਾਂ ਦੀ ਹੈ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਗਿਆ। ਇਸ ਤੋਂ ਬਾਅਦ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭਿਜਵਾ ਦਿੱਤੀ।

ਜਾਣਕਾਰੀ ਮੁਤਾਬਕ ਨੌਜਵਾਨ ਨੂੰ 26 ਮਾਰਚ ਦੀ ਸਵੇਰ ਨੂੰ ਦੋਸਤ ਘਰੋਂ ਬੁਲਾ ਕੇ ਲੈ ਗਿਆ ਸੀ। ਇਸ ਤੋਂ ਬਾਅਦ ਉਹ ਨਹੀਂ ਪਰਤਿਆ। ਪਰਿਵਾਰ ਨੇ ਥਾਣੇ ਵਿਚ ਅਗਵਾ ਦੀ ਸ਼ਿਕਾਇਤ ਦਿੱਤੀ  ਸੀ। ਇਸਰਾਨਾ ਥਾਣਾ ਪੁਲਸ ਨੂੰ ਦਿੱਤੀ ਗਈ ਸ਼ਿਕਾਇਤ 'ਚ ਆਸ਼ਾ ਨੇ ਦੱਸਿਆ ਕਿ ਉਹ ਮਾਂਡੀ ਪਿੰਡ ਦੀ ਰਹਿਣ ਵਾਲੀ ਹੈ। ਉਸ ਦਾ 18 ਸਾਲਾ ਪੁੱਤਰ ਆਰੀਅਨ 26 ਮਾਰਚ ਦੀ ਸਵੇਰੇ ਕਰੀਬ 10 ਵਜੇ ਘਰੋਂ ਗਿਆ ਸੀ। ਉਸ ਨੂੰ ਘਰ ਤੋਂ ਪਰਿਵਾਰ ਦੇ ਹੀ ਰਾਜੇਸ਼ ਦਾ ਪੁੱਤਰ ਨਿਸ਼ੂ ਬੁਲਾ ਕੇ ਲੈ ਗਿਆ ਸੀ। ਉਸ ਨੇ ਕਿਹਾ ਸੀ ਕਿ ਕੁਝ ਖਾਣ ਚੱਲਦੇ ਹਾਂ। ਰਾਹ ਵਿਚ ਨਿਸ਼ੂ ਨੇ ਨਮਕੀਨ ਅਤੇ ਕੋਲਡ ਡਰਿੰਕ ਵੀ ਲਈ। ਸ਼ਾਮ 9 ਵਜੇ ਤੱਕ ਵੀ ਉਹ ਘਰ ਨਹੀਂ ਪਰਤਿਆ। ਇਸ ਤੋਂ ਬਾਅਦ ਮਾਂ ਨੇ ਨਿਸ਼ੂ ਨੂੰ ਫੋਨ ਕੀਤਾ। ਨਿਸ਼ੂ ਨੇ ਉਸ ਨਾਲ ਮਾੜਾ ਵਤੀਰਾ ਕੀਤਾ। ਨਾਲ ਹੀ ਆਰੀਅਨ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਨਿਸ਼ੂ ਨੇ ਫੋਨ ਕੱਟ ਦਿੱਤਾ ਅਤੇ ਮੁੜ ਗੱਲ ਨਹੀਂ ਕੀਤੀ। ਅਣਹੋਣੀ ਦੀ ਸ਼ੰਕਾ ਦੇ ਚੱਲਦੇ ਉਹ  ਤੁਰੰਤ ਥਾਣੇ ਪਹੁੰਚੀ ਅਤੇ ਸ਼ਿਕਾਇਤ ਦਿੱਤੀ। ਰਾਤ ਭਰ ਆਰੀਅਨ ਦੇ ਆਉਣ ਦੀ ਉਡੀਕ ਕਰਦੇ ਰਹੇ।

ਆਰੀਅਨ ਦੇ ਤਾਏ ਤਕਦੀਕ ਨੇ ਦੱਸਿਆ ਕਿ ਪਰਿਵਾਰ ਦੇ ਲੋਕਾਂ ਨੇ ਪਿੰਡ ਦੇ CCTV ਕੈਮਰੇ ਚੈਕ ਕੀਤੇ। ਤਾਂ ਪਤਾ ਲੱਗਾ ਕਿ ਆਰੀਅਨ ਨਿਕਲਿਆ ਤਾਂ ਪਿੰਡ ਦੇ ਮੋੜ 'ਤੇ ਬਾਈਕ ਸਵਾਰ ਦੋ ਨਕਾਬਪੋਸ਼ ਨੌਜਵਾਨ ਖੜ੍ਹੇ ਸਨ। ਆਰੀਅਨ ਨੂੰ ਵੇਖ ਕੇ ਉਹ ਅੱਗੇ ਨਿਕਲ ਗਏ। ਆਰੀਅਨ ਖੇਤਾਂ ਵੱਲ ਚੱਲਾ ਗਿਆ। ਉੱਥੇ ਪਹਿਲਾਂ ਹੀ 2 ਲੋਕ ਆਰੀਅਨ ਨੂੰ ਮਾਰਨ ਲਈ ਬੈਠੇ ਸਨ। ਉਨ੍ਹਾਂ ਨੇ ਆਰੀਅਨ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਆਰੀਅਨ ਬਚਣ ਲਈ ਖੇਤਾਂ ਵੱਲ ਦੌੜਿਆ। ਇਸ ਤੋਂ ਬਾਅਦ ਉਸ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਨ੍ਹਾਂ ਦੀ ਆਪਸ ਵਿਚ ਕੋਈ ਲੜਾਈ ਵੀ ਨਹੀਂ ਸੀ। ਆਰੀਅਨ ਦੀ ਲਾਸ਼ ਇਕ ਕਿਲੋਮੀਟਰ ਦੂਰ ਖੇਤਾਂ ਵਿਚ ਮਿਲੀ। ਇਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। 


author

Tanu

Content Editor

Related News