ਕੰਧ ਟੱਪ ਕੇ ਗਰਲਜ਼ ਹੋਸਟਲ ''ਚ ਵੜੇ 3 ਨੌਜਵਾਨ, ਸਟਾਫ਼ ਨੇ ਕੀਤੀ ਛਿੱਤਰ-ਪ੍ਰੇਡ, ਵੀਡੀਓ ਵਾਇਰਲ

Sunday, Nov 13, 2022 - 02:10 AM (IST)

ਕੰਧ ਟੱਪ ਕੇ ਗਰਲਜ਼ ਹੋਸਟਲ ''ਚ ਵੜੇ 3 ਨੌਜਵਾਨ, ਸਟਾਫ਼ ਨੇ ਕੀਤੀ ਛਿੱਤਰ-ਪ੍ਰੇਡ, ਵੀਡੀਓ ਵਾਇਰਲ

ਯਮੁਨਾਨਗਰ (ਸੁਮਿਤ ਓਬਰਾਏ) : ਸ਼ਹਿਰ ਦੇ ਜਵਾਹਰ ਨਵੋਦਿਆ ਵਿਦਿਆਲਿਆ ਗੁਲਾਬਗੜ੍ਹ 'ਚ ਬੀਤੀ ਰਾਤ 3 ਨੌਜਵਾਨ ਕੰਧ ਟੱਪ ਕੇ ਗਰਲਜ਼ ਹੋਸਟਲ 'ਚ ਦਾਖਲ ਹੋ ਗਏ। ਇਸ ਦੌਰਾਨ ਡਿਊਟੀ 'ਤੇ ਤਾਇਨਾਤ ਚੌਕੀਦਾਰਾਂ ਤੇ ਸਟਾਫ਼ ਨੇ ਉਨ੍ਹਾਂ ਨੂੰ ਫੜ ਲਿਆ। ਇਨ੍ਹਾਂ 'ਚੋਂ ਇਕ ਨੌਜਵਾਨ ਉਨ੍ਹਾਂ ਦੇ ਚੁੰਗਲ 'ਚੋਂ ਫਰਾਰ ਹੋ ਗਿਆ। ਬਾਕੀ ਦੋ ਨੌਜਵਾਨਾਂ ਦੀ ਕੁੱਟਮਾਰ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਨੌਜਵਾਨਾਂ ਦੀ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - NHRC ਦੀ ਦੋ ਟੁੱਕ : ਸੂਬਾ ਸਰਕਾਰਾਂ ਦੀ ਨਾਕਾਮੀ ਕਾਰਨ ਸੜ ਰਹੀ ਪਰਾਲੀ, ਕਿਸਾਨਾਂ 'ਤੇ ਨਾ ਮੜ੍ਹੋ ਦੋਸ਼

ਦੱਸ ਦੇਈਏ ਕਿ ਸ਼ੁੱਕਰਵਾਰ ਰਾਤ 3 ਨੌਜਵਾਨ ਸਕੂਲ ਦੀ ਕੰਧ ਟੱਪ ਕੇ ਗਰਲਜ਼ ਹੋਸਟਲ ਵਿਚ ਦਾਖ਼ਲ ਹੋਏ। ਇਸ ਦੌਰਾਨ ਸਕੂਲ ਸਟਾਫ ਨੇ ਉਨ੍ਹਾਂ ਨੂੰ ਦੇਖ ਲਿਆ ਅਤੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਪੂਰਾ ਸਟਾਫ ਇਕੱਠਾ ਹੋ ਗਿਆ ਅਤੇ ਨੌਜਵਾਨਾਂ ਦੀ ਘੇਰਾਬੰਦੀ ਸ਼ੁਰੂ ਕਰ ਦਿੱਤੀ। ਇਕ ਨੌਜਵਾਨ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ। ਦੋ ਨੌਜਵਾਨਾਂ ਨੂੰ ਸਕੂਲ ਸਟਾਫ਼ ਨੇ ਫੜ ਕੇ ਬੰਨ੍ਹ ਲਿਆ ਅਤੇ ਛਿੱਤਰ-ਪ੍ਰੇਡ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ। ਫੜੇ ਗਏ ਦੋਵੇਂ ਨੌਜਵਾਨ ਪਿੰਡ ਚੂਹੜਪੁਰ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਇਸ ਮਾਮਲੇ ਵਿਚ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News