ਹਵਾ ਪ੍ਰਦੂਸ਼ਣ : ਤਮਾਕੂਨੋਸ਼ੀ ਨਹੀਂ ਕਰਨ ਵਾਲੇ ਨੌਜਵਾਨ, ਔਰਤਾਂ ਵੀ ਫੇਫੜੇ ਦੇ ਕੈਂਸਰ ਤੋਂ ਪੀੜਤ
Tuesday, Jul 31, 2018 - 09:37 PM (IST)
ਨਵੀਂ ਦਿੱਲੀ— ਫੇਫੜੇ ਦੇ ਕੈਂਸਰ ਤੋਂ ਤਮਾਕੂਨੋਸ਼ੀ ਕਰਨ ਵਾਲੇ ਹੀ ਨਹੀਂ ਸਗੋਂ ਤਮਾਕੂਨੋਸ਼ੀ ਨਹੀਂ ਕਰਨ ਵਾਲੇ ਨੌਜਵਾਨ ਤੇ ਔਰਤਾਂ ਵੀ ਜੂਝ ਰਹੇ ਹਨ ਤੇ ਅਜਿਹਾ ਸ਼ਾਇਦ ਵਧਦੇ ਹਵਾ ਪ੍ਰਦੂਸ਼ਣ ਕਾਰਨ ਹੋ ਰਿਹਾ ਹੈ। ਪਿਛਲੇ 6 ਸਾਲ 'ਚ ਕੀਤੇ ਗਏ ਇਕ ਨਵੇਂ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਸਰ ਗੰਗਾ ਰਾਮ ਹਸਪਤਾਲ 'ਚ ਡਾਕਟਰਾਂ ਨੇ ਅਧਿਐਨ ਦੇ ਨਤੀਜੇ ਨੂੰ ਹੈਰਾਨੀਜਨਕ ਦੱਸਿਆ ਹੈ। ਇਸ ਦੇ ਤਹਿਤ ਮਾਰਚ 2012 ਤੋਂ ਜੂਨ 2018 ਤਕ 150 ਤੋਂ ਜ਼ਿਆਦਾ ਮਰੀਜ਼ਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਐੱਸ.ਜੀ.ਆਰ.ਐੱਚ. 'ਚ ਫੇਫੜਿਆਂ ਦੇ ਸਰਜਨ ਅਰਵਿੰਦ ਕੁਮਾਰ ਨੇ ਕਿਹਾ, 'ਇਨ੍ਹਾਂ ਮਰੀਜ਼ਾਂ 'ਚ ਕਰੀਬ 50 ਫੀਸਦੀ ਤਮਾਕੂਨੋਸ਼ੀ ਨਹੀਂ ਕਰਦੇ ਸਨ। 50 ਸਾਲ ਤੋਂ ਘੱਟ ਉਮਰ ਦੇ ਸਮੂਹ ਦਾ ਇਹ ਅੰਕੜਾ ਵਧ ਕੇ 70 ਫੀਸਦੀ ਹੋ ਗਿਆ।'
ਉਹ ਵਲਡ ਲੰਗ ਕੈਂਸਰ ਦਿਵਸ ਤੋਂ ਪਹਿਲਾਂ ਹਸਪਤਾਲ ਪਰੀਸਰ 'ਚ ਇਕ ਪ੍ਰੋਗਰਾਮ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਕੈਂਸਰ ਨੂੰ ਹਰਾਉਣ ਨਾਲ ਜੁੜੇ ਇਕ ਅਭਿਆਨ ਦੀ ਸ਼ੁਰੂਆਤ ਵੀ ਕੀਤੀ ਗਈ। ਕੁਮਾਰ ਨੇ ਕਿਹਾ, 'ਫੇਫੜੇ ਦਾ ਕੈਂਸਰ ਇਕ ਖਤਰਨਾਕ ਬਿਮਾਰੀ ਹੈ ਤੇ ਇਸ ਦੇ ਲੱਗਣ ਤੋਂ ਬਾਅਦ ਪੰਜ ਸਾਲ ਤਕ ਜ਼ਿਉਂਦੇ ਰਹਿਣ ਦੀ ਉਮੀਦ ਹੁੰਦੀ ਹੈ। ਤਮਾਕੂਨੋਸ਼ੀ ਨਹੀਂ ਕਰਨ ਵਾਲੇ ਨੌਜਵਾਨਾਂ ਤੇ ਔਰਤਾਂ 'ਚ ਵਧਦੇ ਮਾਮਲੇ ਦੇਖ ਕੇ ਅਸੀਂ ਹੈਰਾਨ ਰਹਿ ਗਏ ਹਾਂ।'