ਏਥਨਜ਼ ਏਅਰ ਸ਼ੋਅ ਦੌਰਾਨ ਵੱਡਾ ਹਾਦਸਾ, ਦਰਸ਼ਕਾਂ ਸਾਹਮਣੇ ਅੱਗ ਦੇ ਗੋਲੇ ''ਚ ਬਦਲਿਆ ਯੂਨਾਨੀ ਫ਼ੌਜ ਦਾ ਲੜਾਕੂ ਜਹਾਜ਼
Sunday, Sep 06, 2026 - 06:00 AM (IST)
ਏਥਨਜ਼ (ਏਜੰਸੀ) : ਯੂਨਾਨ ਦੀ ਰਾਜਧਾਨੀ ਏਥਨਜ਼ ’ਚ ਆਯੋਜਿਤ ਸਾਲਾਨਾ ਹਵਾਈ ਪ੍ਰਦਰਸ਼ਨੀ ਦੌਰਾਨ ਹਜ਼ਾਰਾਂ ਦਰਸ਼ਕਾਂ ਦੇ ਸਾਹਮਣੇ ਸ਼ਨੀਵਾਰ ਨੂੰ ਯੂਨਾਨੀ ਹਵਾਈ ਫੌਜ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਟਵਿਨ-ਸੀਟ ਫੈਂਟਮ ਐੱਫ-4 ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਦੇ ਜ਼ਖਮੀ ਹੋਣ ਦੀ ਤੁਰੰਤ ਕੋਈ ਖ਼ਬਰ ਨਹੀਂ ਮਿਲੀ।
ਇਹ ਵੀ ਪੜ੍ਹੋ : ਅਮਰੀਕਾ ਦਾ ਵੱਡਾ ਐਕਸ਼ਨ: ਫ਼ਾਰਸ ਦੀ ਖਾੜੀ 'ਚ ਇਰਾਨ ਦੇ 3 ਤੇਲ ਟੈਂਕਰਾਂ 'ਤੇ ਕੀਤਾ ਹਮਲਾ
ਯੂਨਾਨੀ ਹਵਾਈ ਫੌਜ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਪਹਿਲਾਂ ਪਾਇਲਟ ਬਾਹਰ ਨਿਕਲ ਸਕਿਆ ਸੀ ਜਾਂ ਨਹੀਂ। ਜਹਾਜ਼ ਦੇ ਹਾਦਸਾਗ੍ਰਸਤ ਹੋ ਕੇ ਜ਼ਮੀਨ ’ਤੇ ਡਿੱਗਣ ਤੋਂ ਬਾਅਦ ਉਸ ’ਚ ਅੱਗ ਲੱਗੀ ਅਤੇ ਉਸ ਨੂੰ ਬੁਝਾਉਣ ਲਈ ਹੈਲੀਕਾਪਟਰ ਰਾਹੀਂ ਪਾਣੀ ਦਾ ਛਿੜਕਾਅ ਕਰਦੇ ਦੇਖਿਆ ਗਿਆ। ਇਹ ਘਟਨਾ ਟਨਾਗਰਾ ਹਵਾਈ ਫੌਜੀ ਅੱਡੇ ’ਤੇ ਆਯੋਜਿਤ ਸਾਲਾਨਾ ਹਵਾਈ ਪ੍ਰਦਰਸ਼ਨੀ ‘ਏਥਨਜ਼ ਫਲਾਇੰਗ ਵੀਕ’ ਦੌਰਾਨ ਵਾਪਰੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
