ਔਰਤਾਂ ਦੇ ਅੰਡਰਗਾਰਮੈਂਟਸ ਪਾ ਕੇ ਸੜਕ 'ਤੇ Reel ਬਣਾ ਰਿਹਾ ਸੀ ਮੁੰਡਾ, ਫਿਰ ਜੋ ਹੋਇਆ... (ਵੀਡੀਓ)

Thursday, Nov 28, 2024 - 12:33 AM (IST)

ਔਰਤਾਂ ਦੇ ਅੰਡਰਗਾਰਮੈਂਟਸ ਪਾ ਕੇ ਸੜਕ 'ਤੇ Reel ਬਣਾ ਰਿਹਾ ਸੀ ਮੁੰਡਾ, ਫਿਰ ਜੋ ਹੋਇਆ... (ਵੀਡੀਓ)

ਨੈਸ਼ਨਲ ਡੈਸਕ- ਪਾਨੀਪਤ ਦੇ ਇੰਸਾਰ ਬਾਜ਼ਾਰ 'ਚ ਇਕ ਨੌਜਵਾਨ ਨੇ ਔਰਤਾਂ ਨੇ ਕੱਪੜੇ ਪਾ ਕੇ ਅਸ਼ਲੀਲ ਡਾਂਸ ਕੀਤਾ, ਜਿਸ ਤੋਂ ਬਾਅਦ ਬਾਜ਼ਾਰ 'ਚ ਹਫੜਾ-ਦਫੜੀ ਮਚ ਗਈ। ਨੌਜਵਾਨ ਸੋਸ਼ਲ ਮੀਡੀਆ ਲਈ ਰੀਲ ਬਣਾ ਰਿਹਾ ਸੀ ਅਤੇ ਉਸ ਦਾ ਸਾਥੀ ਵੀਡੀਓ ਸ਼ੂਟ ਕਰ ਰਿਹਾ ਸੀ। ਨੌਜਵਾਨ ਦੀ ਇਸ ਹਰਕਤ ਨਾਲ ਬਾਜ਼ਾਰ 'ਚ ਮੌਜੂਦ ਔਰਤਾਂ ਸ਼ਰਮ ਮਹਿਸੂਸ ਕਰਨ ਲੱਗੀਆਂ, ਜਿਸਤੋਂ ਬਾਅਦ ਦੁਕਾਨਦਾਰਾਂ ਨੇ ਨੌਜਵਾਨ ਨੂੰ ਫੜ ਲਿਆ ਅਤੇ ਉਸ ਦੀ ਛਿੱਤਰ ਪਰੇਡ ਕੀਤੀ। 

ਦੁਕਾਨਦਾਰਾਂ ਨੇ ਨੌਜਵਾਨ ਤੋਂ ਪੁੱਛਿਆ ਕਿ ਉਹ ਅਜਿਹਾ ਕਿਉਂ ਕਰ ਰਿਹਾ ਹੈ ਤਾਂ ਉਸ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ 'ਤੇ ਸਰਗਰਮ ਹੈ ਅਤੇ ਬਲਾਗ ਤੇ ਰੀਲਜ਼ ਬਣਾ ਕੇ ਕਮਾਈ ਕਰਦਾ ਹੈ। ਉਸ ਨੂੰ ਅਜਿਹੀਆਂ ਵੀਡੀਓ ਸ਼ੂਟ ਕਰਨ ਕਰਕੇ ਫਾਲੋਅਰਜ਼ ਪਸੰਦ ਕਰਦੇ ਹਨ। ਨੌਜਵਾਨ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਵੀ ਅਜਿਹੀਆਂ ਵੀਡੀਓ ਸ਼ੂਟ ਕਰ ਚੁੱਕਾ ਹੈ ਅਤੇ ਸੋਸ਼ਲ ਮੀਡੀਆ 'ਤੇ ਉਸ ਦੀਆਂ ਵੀਡੀਓ ਕਾਫੀ ਵਾਇਰਲ ਹੁੰਦੀਆਂ ਹਨ। 

ਨੌਜਵਾਨ ਨੇ ਹੱਥ ਜੋੜ ਕੇ ਮੰਗੀ ਮੁਆਫੀ

ਇਸ ਤੋਂ ਬਾਅਦ ਨੌਜਵਾਨ ਨੇ ਹੱਥ ਜੋੜ ਕੇ ਦੁਕਾਨਦਾਰਾਂ ਕੋਲੋਂ ਮੁਆਫੀ ਮੰਗੀ ਅਤੇ ਭਵਿੱਖ 'ਚ ਅਜਿਹੀ ਗਲਤੀ ਨਾ ਕਰਨ ਦਾ ਵਾਅਦਾ ਕੀਤਾ। ਦੁਕਾਨਦਾਰਾਂ ਨੇ ਉਸ ਨੂੰ ਸਮਝਾਇਆ ਕਿ ਅਜਿਹੀ ਵੀਡੀਓ ਸਮਾਜ 'ਚ ਗਲਤ ਸੰਦੇਸ਼ ਭੇਜਦੀਆਂ ਹਨ ਅਤੇ ਔਰਤਾਂ ਨੂੰ ਸ਼ਰਮਸਾਰ ਕਰਦੀਆਂ ਹਨ। ਇਸ ਘਟਨਾ ਤੋਂ ਬਾਅਦ ਨੌਜਵਾਨ ਨੂੰ ਚਿਤਾਵਨੀ ਦੇ ਕੇ ਛੱਡ ਦਿੱਤਾ ਗਿਆ ਅਤੇ ਮਾਮਲਾ ਪੁਲਸ ਤਕ ਨਹੀਂ ਪਹੁੰਚਿਆ।


author

Rakesh

Content Editor

Related News