ਲੈਣ-ਦੇਣ ਮਾਮਲੇ ''ਚ ਵਿਵਾਦ ਹੋਣ ''ਤੇ ਨੌਜਵਾਨ ਨੇ ਕੀਤਾ ਨਾਨੀ ਦਾ ਕਤਲ

Thursday, Oct 19, 2023 - 05:35 PM (IST)

ਲੈਣ-ਦੇਣ ਮਾਮਲੇ ''ਚ ਵਿਵਾਦ ਹੋਣ ''ਤੇ ਨੌਜਵਾਨ ਨੇ ਕੀਤਾ ਨਾਨੀ ਦਾ ਕਤਲ

ਜੈਪੁਰ- ਰਾਜਸਥਾਨ ਵਿਚ ਅਜਮੇਰ ਦੇ ਕ੍ਰਿਸ਼ੀਅਨ ਗੰਜ ਥਾਣਾ ਖੇਤਰ 'ਚ ਬੀਤੀ ਰਾਤ ਇਕ ਨੌਜਵਾਨ ਨੇ ਲੈਣ-ਦੇਣ ਮਾਮਲੇ 'ਚ ਵਿਵਾਦ ਹੋਣ 'ਤੇ ਆਪਣੀ ਨਾਨੀ ਦਾ ਕਤਲ ਕਰ ਦਿੱਤਾ। ਥਾਣਾ ਅਧਿਕਾਰੀ ਰਵਿੰਦਰ ਸਿੰਘ ਖੀਂਚੀ ਨੇ ਦੱਸਿਆ ਕਿ ਰਾਮਦੇਵ ਨਗਰ ਦੇ ਰਣਜੀਤ ਮੇਘਵੰਸ਼ੀ ਅਤੇ ਉਸ ਦੀ ਮਾਂ ਲਕਸ਼ਮੀ ਦੇਵੀ ਦਾ ਲੈਣ-ਦੇਣ ਨੂੰ ਲੈ ਕੇ ਨੋਰਤੀ ਦੇਵੀ (77) ਨਾਲ ਵਿਵਾਦ ਹੋ ਗਿਆ। ਇਸ ਦੌਰਾਨ ਨੌਜਵਾਨ ਰਣਜੀਤ ਨੇ ਨਾਨੀ ਨੋਰਤੀ ਦੇਵੀ ਨੂੰ ਲੱਤਾਂ-ਮੁੱਕਿਆਂ ਨਾਲ ਮਾਰਿਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।

ਨੋਰਤੀ ਦੇਵੀ, ਲਕਸ਼ਮੀ ਦੇਵੀ ਦੀ ਮਾਂ ਹੈ। ਖੀਂਚੀ ਨੇ ਦੱਸਿਆ ਕਿ ਨੋਰਤੀ ਦੇਵੀ ਦੇ ਪੁੱਤਰ ਦਿਲੀਪ ਕੁਮਾਰ ਵਲੋਂ ਦਰਜ ਰਿਪੋਰਟ ਦੇ ਆਧਾਰ 'ਤੇ ਦੋਸ਼ੀ ਰਣਜੀਤ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਮਗਰੋਂ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Tanu

Content Editor

Related News