ਨੌਜਵਾਨ ਨੇ ਪਰਿਵਾਰ ਦੇ 4 ਮੈਂਬਰਾਂ ਸਣੇ 5 ਦਾ ਕੀਤਾ ਕਤਲ, ਫਿਰ ਗੋਲੀ ਮਾਰ ਕੇ ਕਰ ਲਈ ਖ਼ੁਦਕੁਸ਼ੀ

Sunday, Jun 25, 2023 - 07:04 PM (IST)

ਨੌਜਵਾਨ ਨੇ ਪਰਿਵਾਰ ਦੇ 4 ਮੈਂਬਰਾਂ ਸਣੇ 5 ਦਾ ਕੀਤਾ ਕਤਲ, ਫਿਰ ਗੋਲੀ ਮਾਰ ਕੇ ਕਰ ਲਈ ਖ਼ੁਦਕੁਸ਼ੀ

ਮੈਨਪੁਰੀ, (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ਦੇ ਇੱਕ ਪਿੰਡ ਵਿੱਚ ਸ਼ਨੀਵਾਰ ਤੜਕੇ ਇੱਕ ਨੌਜਵਾਨ ਨੇ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਸਮੇਤ ਪੰਜ ਲੋਕਾਂ ਦਾ ਕਤਲ ਕਰਨ ਤੋਂ ਬਾਅਦ ਕਥਿਤ ਤੌਰ ’ਤੇ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।

ਪੁਲਸ ਅਨੁਸਾਰ ਮ੍ਰਿਤਕਾਂ ਵਿੱਚ ਲਾੜਾ-ਲਾੜੀ ਵੀ ਸ਼ਾਮਲ ਹਨ, ਜਿਨ੍ਹਾਂ ਦਾ ਇੱਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਮੈਨਪੁਰੀ ਦੇ ਐੱਸ.ਪੀ. ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਤੜਕੇ 4.30 ਤੋਂ 5 ਵਜੇ ਦਰਮਿਆਨ ਸੂਚਨਾ ਮਿਲੀ ਸੀ ਕਿ ਕਿਸ਼ਨੀ ਥਾਣਾ ਖੇਤਰ ਅਧੀਨ ਗੋਕੁਲਪੁਰ ਅਰਸਾਰਾ ਦੇ ਰਹਿਣ ਵਾਲੇ ਸ਼ਿਵ ਵੀਰ ਯਾਦਵ (28) ਨੇ ਆਪਣੇ ਭਰਾ ਭੁੱਲਨ ਯਾਦਵ (25), ਸੋਨੂੰ ਯਾਦਵ (21) , ਸੋਨੂੰ ਦੀ ਪਤਨੀ ਸੋਨੀ (20), ਆਪਣੇ ਜੀਜਾ ਸੌਰਭ (23) ਅਤੇ ਫਿਰੋਜ਼ਾਬਾਦ ਨਿਵਾਸੀ ਦੋਸਤ ਦੀਪਕ (20) ਨੂੰ ਕਤਲ ਕਰ ਦਿੱਤਾ ਹੈ। ਨਾਲ ਹੀ ਉਸ ਨੇ ਆਪਣੀ ਪਤਨੀ ਡੋਲੀ (24) ਅਤੇ ਮਾਸੀ ਸੁਸ਼ਮਾ (35) ਨੂੰ ਵੀ ਜ਼ਖ਼ਮੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ– ਲਵ ਜੇਹਾਦ ਦੀ ਸ਼ਿਕਾਰ ਹੋਈ ਮੁਟਿਆਰ, ਪ੍ਰੇਮੀ ਦੀ ਅਸਲੀਅਤ ਜਾਣ ਪੈਰਾਂ ਹੇਠੋ ਖ਼ਿਸਕੀ ਜ਼ਮੀਨ

ਸ਼ਿਵ ਵੀਰ ਨੇ ਘਟਨਾ ਨੂੰ ਅੰਜਾਮ ਦੇਣ ਪਿੱਛੋਂ ਪਿਸਤੌਲ ਨਾਲ ਗੋਲੀ ਮਾਰ ਕੇ ਆਪ ਵੀ ਖੁਦਕੁਸ਼ੀ ਕਰ ਲਈ। ਜ਼ਖ਼ਮੀਆਂ ਨੂੰ ਜ਼ਿਲਾ ਹਸਪਤਾਲ ਮੈਨਪੁਰੀ ’ਚ ਦਾਖਲ ਕਰਵਾਇਆ ਗਿਆ। ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਜ਼ਿਲਾ ਹਸਪਤਾਲ ਭੇਜ ਦਿੱਤਾ ਗਿਆ ਹੈ।

ਸ਼ਿਵ ਵੀਰ ਨੇ ਸ਼ੁੱਕਰਵਾਰ ਤੇ ਸ਼ਨੀਵਾਰ ਦੀ ਰਾਤ ਨੂੰ ਇਸ ਵਾਰਦਾਤ ਨੂੰ ਅੰਜਾਮ ਦਿੱਤਾ । ਉਦੋਂ ਪਰਿਵਾਰਕ ਮੈਂਬਰ ਸੁੱਤੇ ਹੋਏ ਸਨ। ਜ਼ਿਲਾ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਵ ਵੀਰ ਦੇ ਛੋਟੇ ਭਰਾ ਸੋਨੂੰ ਦਾ ਵਿਆਹ ਸੀ । ਸ਼ੁੱਕਰਵਾਰ ਨੂੰ ਹੀ ਡੋਲੀ ਆਈ ਸੀ। ਘਰ ’ਚ ਹਾਸੇ ਅਤੇ ਖੁਸ਼ੀ ਦਾ ਮਾਹੌਲ ਸੀ। ਕਤਲ ਦਾ ਕਾਰਨ ਪਤਾ ਨਹੀਂ ਲਗ ਸਕਿਆ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸ਼ਿਵ ਵੀਰ ਨੇ ਕੰਪਿਊਟਰ ਸੈਂਟਰ ਅਤੇ ਪ੍ਰਿੰਟ ਦੇ ਕੰਮ ਲਈ ਬੈਂਕ ਤੋਂ ਕਰਜ਼ਾ ਲਿਆ ਸੀ। ਇਸ ਲਈ ਆਪਣੀ ਜ਼ਮੀਨ ਅਤੇ ਭੈਣ ਦੇ ਗਹਿਣੇ ਗਿਰਵੀ ਰੱਖੇ ਸਨ। ਘਟਨਾ ਨੂੰ ਇਸ ਨਾਲ ਵੀ ਜੋੜਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ– ਕੈਨੇਡਾ ਵਿੱਚ ਇੰਸਟਾ ਤੇ ਫੇਸਬੁੱਕ ਉੱਤੇ ਬੰਦ ਹੋ ਰਹੀ ਨਿਊਜ਼ ਫੀਡ, 'ਜਗ ਬਾਣੀ' ਨਾਲ ਜੁੜੇ ਰਹਿਣ ਲਈ ਕਰੋ ਇਹ ਕੰਮ


author

Rakesh

Content Editor

Related News