PUBG ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ, ਇੰਝ ਹੋਈ ਮੌਤ
Monday, Sep 06, 2021 - 10:38 PM (IST)
ਦੇਵਾਸ - ਅੱਜ ਕੱਲ੍ਹ ਨੌਜਵਾਨਾਂ 'ਤੇ ਖਾਸਤੌਰ 'ਤੇ ਬਾਲਗ ਹੋ ਰਹੇ ਬੱਚਿਆਂ 'ਤੇ ਪਬਜੀ ਗੇਮ ਦਾ ਅਜਿਹਾ ਨਸ਼ਾ ਚੜ੍ਹਿਆ ਹੈ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਤੋਂ ਵੀ ਹੱਥ ਧੋਣਾ ਪੈ ਰਿਹਾ ਹੈ। ਮੋਬਾਇਲ 'ਤੇ ਪਬਜੀ ਨੇ ਮੱਧ ਪ੍ਰਦੇਸ਼ ਦੇ ਦੇਵਾਸ ਵਿੱਚ 18 ਸਾਲਾ ਨੌਜਵਾਨ ਦੀ ਜਾਨ ਲੈ ਲਈ। ਮ੍ਰਿਤਕ ਦਾ ਨਾਮ ਦੀਪਕ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ - ਕਰਨਾਲ ਤੋਂ ਇਲਾਵਾ ਇਨ੍ਹਾਂ ਜ਼ਿਲ੍ਹਿਆਂ ’ਚ ਵੀ ਬੰਦ ਰਹੇਗਾ ਇੰਟਰਨੈੱਟ, ਸਰਕਾਰ ਨੇ ਜਾਰੀ ਕੀਤੇ ਹੁਕਮ
ਘਟਨਾ ਦੇਵਾਸ ਦੇ ਉਦਯੋਗਕ ਖੇਤਰ ਸ਼ਾਂਤੀਨਗਰ ਦੀ ਹੈ। 11ਵੀਂ ਕਲਾਸ ਵਿੱਚ ਪੜ੍ਹਨ ਵਾਲਾ ਦੀਪਕ ਗੇਮ ਖੇਡਦੇ ਹੋਏ ਅਚਾਨਕ ਚੀਕਿਆ ਅਤੇ ਉਸਦੇ ਬਾਅਦ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੀਪਕ ਇੱਕ ਪੈਰ ਤੋਂ ਅਪਾਹਜ ਸੀ ਅਤੇ ਹਾਲ ਹੀ ਵਿੱਚ ਉਸ ਨੇ 10ਵੀਂ ਜਮਾਤ ਪਾਸ ਕੀਤੀ ਸੀ। ਜਾਣਕਾਰੀ ਮੁਤਾਬਕ ਦੀਪਕ ਆਪਣੇ ਘਰ ਵਿੱਚ ਮੋਬਾਇਲ 'ਤੇ ਪਬਜੀ ਗੇਮ ਖੇਡ ਰਿਹਾ ਸੀ ਉਦੋਂ ਉਹ ਅਚਾਨਕ ਜ਼ੋਰ ਨਾਲ ਚੀਕਿਆ ਅਤੇ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਪਰਿਵਾਰ ਉਸ ਨੂੰ ਲੈ ਕੇ ਹਸਪਤਾਲ ਗਏ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ - ਕਰਨਾਲ ਮਹਾਪੰਚਾਇਤ: ਡਰੋਨ ਨਾਲ ਹੋਵੇਗੀ ਵੀਡੀਓਗ੍ਰਾਫੀ, RPF ਦੇ 40 ਯੂਨਿਟ ਕੀਤੇ ਜਾਣਗੇ ਤਾਇਨਾਤ
ਉਦਯੋਗਕ ਖੇਤਰ ਥਾਣਾ ਦੀ ਪੁਲਸ ਨੇ ਮੌਤ ਦੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਨੌਜਵਾਨ ਦੀ ਲਾਸ਼ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਪੋਸਟਮਾਰਟਮ ਲਈ ਰੱਖਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ ਕਿ ਨੌਜਵਾਨ ਦੀ ਮੌਤ ਕਿਵੇਂ ਹੋਈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।