ਅਮਰੀਕਾ ਜਾਣ ਦੀ ਹਸਰਤ ਨੇ ਲਈ ਜਾਨ, ਨਾਜਾਇਜ਼ ਢੰਗ ਨਾਲ ਸਰਹੱਦ ਟੱਪਦਿਆਂ ਨੌਜਵਾਨ ਦੀ ਮੌਤ

02/26/2023 2:21:22 AM

ਅਹਿਮਦਾਬਾਦ (ਭਾਸ਼ਾ): ਇੰਨ੍ਹੀਂ ਦਿਨੀਂ ਭਾਰਤੀਆਂ ਵਿਚ ਵਿਦੇਸ਼ ਜਾਣ ਦਾ ਰੁਝਾਨ ਬਹੁਤ ਵੱਧਦਦਾ ਜਾ ਰਿਹਾ ਹੈ। ਲੋਕਾਂ ਦੇ ਇਸ ਰੁਝਾਨ ਦਾ ਫਾਇਦਾ ਚੁੱਕਦਿਆਂ ਕੁੱਝ ਲਾਲਚੀ ਲੋਕ ਕੁੱਝ ਪੈਸਿਆਂ ਦੇ ਲਾਲਚ 'ਚ ਲੋਕਾਂ ਦੀ ਜ਼ਿੰਦਗੀ ਦਾਅ 'ਤੇ ਲਗਾ ਕੇ ਉਨ੍ਹਾਂ ਨੂੰ ਨਾਜਾਇਜ਼ ਤੌਰ 'ਤੇ ਵਿਦੇਸ਼ ਭੇਜਣ ਦੇ ਦਾਅਵੇ ਕਰਦੇ ਹਨ। ਇਸ ਚੱਕਰ 'ਚ ਬਹੁਤ ਸਾਰੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਕਈਆਂ ਨੂੰ ਤਾਂ ਆਪਣੀ ਜਾਨ ਤਕ ਗੁਆਉਣੀ ਪੈਂਦੀ ਹੈ। ਅਜਿਹਾ ਹੀ ਇਕ ਭਾਣਾ ਗੁਜਰਾਤ ਦੇ ਇਕ ਨੌਜਵਾਨ ਨਾਲ ਵਾਪਰਿਆ ਜਿਸ ਦੀ ਨਾਜਾਇਜ਼ ਤੌਰ 'ਤੇ ਅਮਰੀਕਾ ਜਾਣ ਦੌਰਾਨ ਜਾਨ ਚਲੀ ਗਈ।

ਇਹ ਖ਼ਬਰ ਵੀ ਪੜ੍ਹੋ - ਲੋਨ ਦੀ ਵਸੂਲੀ ਕਰਨ ਪਹੁੰਚੇ ਕਰਮਚਾਰੀਆਂ ਸਾਹਮਣੇ ਕਾਰੋਬਾਰੀ ਨੇ ਕੀਤਾ ਆਤਮਦਾਹ

ਮੈਕਸਿਕੋ ਤੋਂ ਨਾਜਾਇਜ਼ ਤੌਰ 'ਤੇ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ 'ਚ ਸਰਹੱਦ ਦੀ ਕੰਧ ਟੱਪਣ ਦੌਰਾਨ ਡਿੱਗਣ ਨਾਲ ਇਕ ਭਾਰਤੀ ਨਾਗਰੀਕ ਦੀ ਮੌਤ ਹੋ ਗਈ। ਘਟਨਾ ਦੇ ਦੋ ਮਹੀਨੇ ਬਾਅਦ ਗੁਜਰਾਤ ਪੁਲਸ ਨੇ ਮਾਨਵ ਤਸਕਰੀ ਦੇ ਦੋਸ਼ ਹੇਠ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ 7 ਲੋਕਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ 'ਚੋਂ ਇਕ ਅਹਿਮਦਾਬਾਦ ਅਤੇ ਬਾਕੀ ਗਾਂਧੀਨਗਰ ਤੋਂ ਹਨ। ਇਨ੍ਹਾਂ 'ਚੋਂ 2 ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਦੋਸਤੀ 'ਤੇ ਭਾਰਾ ਪਿਆ ਪਿਆਰ, ਹੈਵਾਨੀਅਤ ਨਾਲ ਵੱਢਿਆ ਦੋਸਤ ਦਾ ਸਿਰ, Private Part ਤੇ ਫਿਰ...

ਪੁਲਸ ਨੇ ਦੱਸਿਆ ਕਿ ਇਨ੍ਹਾਂ 7 ਲੋਕਾਂ ਨੇ ਬ੍ਰਿਜਕੁਮਾਰ ਯਾਦਵ ਤੇ ਉਨ੍ਹਾਂ ਦੇ ਪਰਿਵਾਰ ਤੋਂ ਪੈਸੇ ਠੱਗਣ ਲਈ ਬ੍ਰਿਜਕੁਮਾਰ, ਉਸ ਦੀ ਪਤਨੀ ਪੂਜਾ ਤੇ ਪੁੱਤਰ ਤਨਮਏ ਨੂੰ ਨਾਜਾਇਜ਼ ਤਰੀਕੇ ਨਾਲ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਉਸ ਨੂੰ ਇਸ ਤਰੀਕੇ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਨਾਲ ਜੁੜੇ ਖ਼ਤਰਿਆਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਪੁਲਸ ਵੱਲੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਪੀੜਤ ਪਰਿਵਾਰ ਨੂੰ ਪਿਛਲੇ ਸਾਲ 11 ਨਵੰਬਰ ਨੂੰ ਮੁੰਬਈ ਲਿਜਾਇਆ ਗਿਆ ਅਤੇ ਫਿਰ ਜਹਾਜ਼ ਰਾਹੀਂ ਇਸਤਾਂਬੁਲ ਲਿਜਾਇਆ ਗਿਆ ਤੇ ਕਿਸੇ ਤਰ੍ਹਾਂ ਸਾਰਿਆਂ ਨੂੰ ਮੈਕਸਿਕੋ ਪਹੁੰਚਾਇਆ ਗਿਆ। ਬਿਆਨ ਮੁਤਾਬਕ ਗੁਜਰਾਤ ਪੁਲਸ ਨੇ ਪਿਛਲੇ ਸਾਲ 21 ਦਸੰਬਰ ਨੂੰ ਅਮਰੀਕਾ-ਮੈਕਸੀਕੋ ਸਰਹੱਦ (ਟਰੰਪ ਵਾੱਲ) 'ਤੇ ਯਾਦਵ ਦੀ ਮੌਤ ਦੀ ਜਾਂਚ ਸ਼ੁਰੂ ਕੀਤੀ। ਇਸ ਘਟਨਾ ਵਿਚ ਮ੍ਰਿਤਕ ਦੀ ਪਤਨੀ ਤੇ ਉਸ ਦਾ ਪੁੱਤਰ (3) ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News